Punjab Corona Update: ਪੰਜਾਬ 'ਚ ਚੌਥੀ ਕੋਰੋਨਾ ਲਹਿਰ ਦਾ ਖ਼ਤਰਾ, 35 ਦਿਨਾਂ 'ਚ 746 ਨਵੇਂ ਮਰੀਜ਼, 4 ਮੌਤਾਂ
Corona Fourth Wave of Corona: ਪੰਜਾਬ 'ਚ 1 ਅਪ੍ਰੈਲ ਤੋਂ 5 ਮਈ ਤੱਕ 35 ਦਿਨਾਂ 'ਚ 746 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 551 ਠੀਕ ਹੋ ਗਏ ਹਨ ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

Punjab Corona Cases Update: ਪੰਜਾਬ ਵਿੱਚ ਚੌਥੀ ਕਰੋਨਾ ਵੇਵ ਆਉਣ ਦਾ ਖਤਰਾ ਵਧ ਗਿਆ ਹੈ। ਪੰਜਾਬ ਵਿੱਚ ਪਿਛਲੇ 2 ਦਿਨਾਂ ਵਿੱਚ 159 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਨੂੰ ਬਠਿੰਡਾ ਦੇ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸੂਬੇ 'ਚ 6 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਸਭ ਤੋਂ ਵੱਧ ਮਰੀਜ਼ ਪਟਿਆਲਾ ਵਿੱਚ ਪਾਏ ਗਏ ਹਨ, ਜਿੱਥੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਕੋਰੋਨਾ ਬੰਬ ਫਟਿਆ ਹੈ।
ਦੱਸ ਦਈਏ ਕਿ ਪਟਿਆਲਾ ਵਿੱਚ 2 ਦਿਨਾਂ ਵਿੱਚ 112 ਪੌਜ਼ੇਟਿਵ ਮਰੀਜ਼ ਮਿਲੇ ਹਨ। ਵੀਰਵਾਰ ਨੂੰ ਪੰਜਾਬ ਵਿੱਚ ਕੁੱਲ 87 ਮਰੀਜ਼ ਪਾਏ ਗਏ। ਰਾਜ ਦੀ ਲਾਗ ਦਰ 1.01% ਰਹੀ। ਪਟਿਆਲਾ ਵਿੱਚ ਕੋਰੋਨਾ ਸੰਕਰਮਣ ਤੇਜ਼ ਹੋ ਗਿਆ ਹੈ। ਵੀਰਵਾਰ ਨੂੰ ਇੱਥੇ 5.94% ਦੀ ਲਾਗ ਦਰ ਨਾਲ 63 ਮਰੀਜ਼ ਪਾਏ ਗਏ। ਜਦੋਂਕਿ ਮੋਹਾਲੀ 2.08% ਨਾਲ ਦੂਜੇ ਨੰਬਰ 'ਤੇ ਹੈ ਜਿੱਥੇ 6 ਮਰੀਜ਼ ਪਾਏ ਗਏ। ਬਠਿੰਡਾ 'ਚ ਵੀ ਇਨਫੈਕਸ਼ਨ ਨੇ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਇੱਥੇ 4 ਮਰੀਜ਼ 2.01% ਦੀ ਲਾਗ ਦਰ ਦੇ ਨਾਲ ਪਾਏ ਗਏ। ਇਸ ਦੇ ਨਾਲ ਹੀ ਫਰੀਦਕੋਟ ਵਿੱਚ ਵੀ 1.95% ਦੀ ਲਾਗ ਦਰ ਨਾਲ 3 ਮਰੀਜ਼ ਪਾਏ ਗਏ।
35 ਦਿਨਾਂ 'ਚ 746 ਨਵੇਂ ਮਰੀਜ਼ ਮਿਲੇ, 4 ਮੌਤਾਂ
ਪੰਜਾਬ 'ਚ 1 ਅਪ੍ਰੈਲ ਤੋਂ 5 ਮਈ ਤੱਕ 35 ਦਿਨਾਂ 'ਚ 746 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 551 ਠੀਕ ਹੋ ਗਏ ਹਨ ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਭ ਤੋਂ ਵੱਧ 173 ਮਰੀਜ਼ ਪਟਿਆਲਾ ਵਿੱਚ ਪਾਏ ਗਏ ਹਨ। ਦੂਜੇ ਨੰਬਰ 'ਤੇ ਮੋਹਾਲੀ ਹੈ। ਜਿੱਥੇ 143 ਮਰੀਜ਼ ਪਾਏ ਗਏ ਹਨ। ਲੁਧਿਆਣਾ 'ਚ 100 ਮਰੀਜ਼ ਪਾਏ ਗਏ ਹਨ, ਜਦਕਿ ਜਲੰਧਰ 74 ਮਰੀਜ਼ਾਂ ਨਾਲ ਚੌਥੇ ਨੰਬਰ 'ਤੇ ਹੈ।






















