ਪੜਚੋਲ ਕਰੋ
Advertisement
Breaking: ਪੰਜਾਬ ਪੁਲਿਸ ਨੇ ਮੁਹਾਲੀ ਹਮਲੇ ਦਾ ਮਾਮਲਾ ਸੁਲਝਾਇਆ, ਲਖਵੀਰ ਲੰਡਾ ਹੈ ਮੁੱਖ ਮੁਲਜ਼ਮ
ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਅੱਜ 3 ਦਿਨਾਂ ਬਾਅਦ ਅਸੀਂ ਮੁਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ।
Breaking: ਪੰਜਾਬ ਪੁਲਿਸ ਨੇ ਮੁਹਾਲੀ ਹਮਲੇ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਅੱਜ 3 ਦਿਨਾਂ ਬਾਅਦ ਅਸੀਂ ਮੁਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਉੱਪਰ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਵਾਰਦਾਤ ਬੀਕੇਆਈ ਤੇ ਗੈਂਗਸਟਰ ਨੇ ਮਿਲ ਕੇ ਕੀਤੀ ਹੈ।
ਡੀਜੀਪੀ ਵੀਕੇ ਭਾਵਰਾ ਨੇ ਦੱਸਿਆ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਲਖਬੀਰ ਸਿੰਘ ਲੰਡਾ ਹੈ , ਜੋ ਕਿ ਗੈਂਗਸਟਰ ਸੀ। ਉਹ ਸਾਲ 2007 ਵਿੱਚ ਕੈਨੇਡਾ ਚਲਾ ਗਿਆ ਸੀ। ਉਹ ਹਰਵਿੰਦਰ ਸਿੰਘ ਰਿੰਦਾ ਦਾ ਗੁਰਗਾ ਹੈ। ਉਨ੍ਹਾਂ ਕਿਹਾ ਕਿ ISI ਦੀ ਮਦਦ ਨਾਲ ਬੱਬਰ ਖਾਲਸਾ ਅਤੇ ਰਿੰਦਾ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਉਨ੍ਹਾਂ ਨਾਲ ਮਿਲੇ ਹੋਏ ਸੀ।
ਡੀਜੀਪੀ ਮੁਤਾਬਕ ਬਲਜੀਤ ਕੌਰ ਅਤੇ ਕੰਵਰ ਬਾਠ ਨੇ ਵੀ ਉਨ੍ਹਾਂ ਨੂੰ ਆਪਣੇ ਕੋਲ ਠਹਰਾਇਆ ਹੋਇਆ ਸੀ। ਨਿਸ਼ਾਨ ਸਿੰਘ ਨੇ ਆਰਪੀਜੀ ਦਾ ਪ੍ਰਬੰਧ ਕੀਤਾ, ਉਸ 'ਤੇ 14-15 ਕੇਸ ਹਨ। ਬਲਜਿੰਦਰ ਸਿੰਘ ਰੈਂਬੋ ਨੇ AK 47 ਦਾ ਪ੍ਰਬੰਧ ਕਰਕੇ ਚੜ੍ਹਤ ਸਿੰਘ ਨੂੰ ਮੁਹੱਈਆ ਕਰਵਾਈ। ਉਨ੍ਹਾਂ ਦੱਸਿਆ ਕਿ 7 ਮਈ ਨੂੰ ਇਹ ਲੋਕ ਮੁਹਾਲੀ ਪੁੱਜੇ ਸਨ। ਇਹ ਲੋਕ ਮੋਹਾਲੀ ਦੇ ਵੇਵ ਹਾਈਟਸ ਦੇ ਵਸਨੀਕ ਜਗਦੀਪ ਸਿੰਘ ਕੰਗ ਨੂੰ ਲਾਜਿਸਟਿਕਮਾਲ ਮੁਹੱਈਆ ਕਰਵਾਈਆਂ ਸੀ। ਚੜ੍ਹਤ ਸਿੰਘ ਅਤੇ ਕੰਗ ਨੇ ਰੇਕੀ ਕੀਤੀ। ਇਸ ਮਾਮਲੇ 'ਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕੰਵਰ ਬਾਠ, ਬਲਜੀਤ ਕੌਰ ਰੈਂਬੋ, ਅਨੰਤਦੀਪ ਸੋਨੂੰ, ਜਗਦੀਪ ਕੰਗ, ਨਿਸ਼ਾਨ ਸਿੰਘ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ। ਰਾਕੇਟ ਦੋ ਲੋਕਾਂ ਨੇ ਦਾਗਿਆ ਸੀ ਅਤੇ ਦੋਵਾਂ ਨੂੰ ਪੁਲਿਸ ਨੇ ਅਜੇ ਤੱਕ ਫੜਿਆ ਨਹੀਂ ਹੈ। ਪੁਲਿਸ ਅਤੇ ਡਿਫੇਂਸ ਇੰਸਟਾਲੇਸ਼ਨ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਸੀ।
ਪਠਾਨਕੋਟ ਅਤੇ ਨਵਾਂਸ਼ਹਿਰ ਦਾ ਹਮਲਾ ਵੀ ਅਜਿਹਾ ਹੀ ਸੀ। ਡੀਜੀਪੀ ਮੁਤਾਬਕ ਜੋ ਰਾਕੇਡ ਸੀ, ਉਹ ਰਸ਼ੀਅਨ ਜਾਂ ਬੁਲਗਾਰੀਆ ਵਿੱਚ ਬਣਿਆ ਜਾਪਦਾ ਹੈ। ਅੱਤਵਾਦੀ ਇਸ ਹਮਲੇ ਰਾਹੀਂ ਪੁਲਿਸ ਨੂੰ ਸੁਨੇਹਾ ਦੇਣਾ ਚਾਹੁੰਦੇ ਸਨ। ਮੋਹਾਲੀ 'ਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਯੂਨਿਟ ਦੇ ਹੈੱਡਕੁਆਰਟਰ ਦੀ ਇਮਾਰਤ 'ਤੇ ਸੋਮਵਾਰ ਸ਼ਾਮ ਨੂੰ ਰਾਕੇਟ ਪ੍ਰੋਪੇਲਡ ਗਰਨੇਡ (RPG) ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਮਲੇ ਵਿੱਚ ਇਮਾਰਤ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਆਸਪਾਸ ਦੇ ਇਲਾਕਿਆਂ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਸੀ। ਪੁਲਿਸ ਨੇ ਮੋਹਾਲੀ ਰਾਕੇਟ ਹਮਲੇ ਵਿੱਚ ਵਰਤਿਆ ਲਾਂਚਰ ਵੀ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : Elon Musk on Twitter: ਐਲੋਨ ਮਸਕ ਦਾ ਐਲਾਨ, 'ਟਵਿੱਟਰ ਡੀਲ ਅਜੇ ਹੋਲਡ 'ਤੇ'
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement