ਪੜਚੋਲ ਕਰੋ
Advertisement
ਟਿਕਟਾਂ ਕੱਟੇ ਜਾਣ ਮਗਰੋਂ ਕਾਂਗਰਸ 'ਚ ਭੂਚਾਲ, ਜਗਮੋਹਨ ਕੰਗ ਨੇ ਖੋਲ੍ਹਿਆ ਸੀਐਮ ਚੰਨੀ ਖਿਲਾਫ ਮੋਰਚਾ
ਟਿਕਟਾਂ ਕੱਟੇ ਜਾਣ ਮਗਰੋਂ ਕਾਂਗਰਸ ਵਿੱਚ ਭੂਚਾਲ ਜਾਰੀ ਹੈ। ਕਾਂਗਰਸੀ ਲੀਡਰ ਜਗਮੋਹਨ ਕੰਗ ਨੇ ਕਿਹਾ ਹੈ ਕਿ । ਜੇਕਰ ਹਾਈਕਮਾਂਡ ਟਿਕਟ ਬਦਲਦੀ ਹੈ ਤਾਂ ਚੰਗਾ ਨਹੀਂ ਤਾਂ ਮੇਰਾ ਪੁੱਤਰ ਆਜ਼ਾਦ ਚੋਣ ਲੜੇਗਾ।
ਚੰਡੀਗੜ੍ਹ: ਟਿਕਟਾਂ ਕੱਟੇ ਜਾਣ ਮਗਰੋਂ ਕਾਂਗਰਸ ਵਿੱਚ ਭੂਚਾਲ ਜਾਰੀ ਹੈ। ਕਾਂਗਰਸੀ ਲੀਡਰ ਜਗਮੋਹਨ ਕੰਗ ਨੇ ਕਿਹਾ ਹੈ ਕਿ । ਜੇਕਰ ਹਾਈਕਮਾਂਡ ਟਿਕਟ ਬਦਲਦੀ ਹੈ ਤਾਂ ਚੰਗਾ ਨਹੀਂ ਤਾਂ ਮੇਰਾ ਪੁੱਤਰ ਆਜ਼ਾਦ ਚੋਣ ਲੜੇਗਾ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੇਰੀ ਟਿਕਟ ਕਟਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਮੇਰੇ ਨਾਲ ਸੀ ਤੇ ਮੈਂ ਸਾਰੇ ਸਰਵੇਖਣਾਂ ਵਿੱਚ ਅੱਗੇ ਸੀ।
ਉਨ੍ਹਾਂ ਕਿਹਾ ਕਿ ਚੰਨੀ ਨੇ ਫਿਰ ਪੈਂਤੜਾ ਚੱਲਿਆ ਹੈ ਕਿ ਖਰੜ ਵਿੱਚ ਹਿੰਦੂ ਹੀ ਜਿੱਤੇਗਾ। ਚੰਨੀ ਪਿਛਲੀ ਸੀਈਸੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ ਪਰ ਹਰੀਸ਼ ਚੌਧਰੀ ਨਾਲ ਮਿਲ ਕੇ ਮੇਰੀ ਟਿਕਟ ਕਟਵਾ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੁੱਤਰ ਯਾਦਵਿੰਦਰ ਕੰਗ ਲਈ ਟਿਕਟ ਮੰਗੀ ਸੀ। ਮੈਂ ਹਾਈਕਮਾਂਡ ਨਾਲ ਗਿਲਾ ਨਹੀਂ ਕਰਦਾ। ਮੈਂ ਹਾਈਕਮਾਂਡ ਨੂੰ ਅਪੀਲ ਕਰਦਾ ਹਾਂ ਕਿ ਇਸ ਬਾਰੇ ਗੌਰ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਹੋਰ ਪਾਰਟੀਆਂ ਵੀ ਮੇਰੇ ਕੋਲ ਪਹੁੰਚ ਰਹੀਆਂ ਹਨ। ਜੇਕਰ ਹਾਈਕਮਾਂਡ ਟਿਕਟ ਬਦਲਦੀ ਹੈ ਤਾਂ ਚੰਗਾ ਨਹੀਂ ਤਾਂ ਮੇਰਾ ਪੁੱਤਰ ਆਜ਼ਾਦ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਜੇਕਰ ਮੇਰਾ ਬੇਟਾ ਆਜ਼ਾਦ ਲੜਦਾ ਹੈ ਤਾਂ ਮੈਂ ਚੰਨੀ ਦੇ ਇਲਾਕੇ 'ਚ ਜਾ ਕੇ ਉਸ ਵਿਰੁੱਧ ਪ੍ਰਚਾਰ ਕਰਾਂਗਾ। ਇਸ ਬਾਰੇ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ।
ਉਧਰ, ਫਿਰੋਜ਼ਪੁਰ ਤੋਂ ਦਾਅਵੇਦਾਰ ਸਤਿਕਾਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੋਕ ਕਾਂਗਰਸ ਸ਼ਾਮਲ ਹੋ ਗਏ। ਇਸ ਕਰਕੇ ਮੈਨੂੰ ਟਿਕਟ ਨਹੀ ਮਿਲੀ। ਉਨ੍ਹਾਂ ਕਿਹਾ ਕਿ ਮੈਂ ਜੋ ਕੰਮ ਕਰਵਾਏ ਹਨ, ਉਹ 50 ਸਾਲ ਤੋਂ ਨਹੀਂ ਹੋਏ ਸੀ। ਵੱਡੇ ਪ੍ਰੋਜੈਕਟ ਅਸੀਂ ਕਰਵਾਏ ਹਨ। ਪਾਰਟੀ ਨੇ ਇਸ ਵਾਰ ਮੌਕਾ ਨਹੀਂ ਦਿੱਤਾ ਤਾਂ ਕੋਈ ਗੱਲ ਨਹੀਂ। ਮੈਂ ਕਾਂਗਰਸ ਉਮੀਦਵਾਰ ਆਸ਼ੂ ਬੰਗਭ ਦਾ ਵਿਰੋਧ ਨਹੀਂ ਕਰਾਂਗੀ ਪਰ ਸਾਥ ਵੀ ਨਹੀਂ ਦਿਆਂਗੀ।

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement