ਪੜਚੋਲ ਕਰੋ

ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਦਾ ਹਰਮਨ-ਪਿਆਰਾ ਨਾਚ 'ਸੰਮੀ'

ਸੰਮੀ ਲੋਕ-ਨਾਚ ਨੱਚਦੀਆਂ ਘੇਰੇ ਵਿੱਚੋਂ ਕੁਝ ਕੁ ਕੁੜੀਆਂ ਖਲ੍ਹੋ ਕੇ, ਉੱਪਰ ਵੱਲ ਹੱਥ ਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਬੋਲੀਆਂ ਉਚਾਰਦੀਆਂ ਹਨ।

ਸੰਮੀ: ਇਹ ਸਾਂਝੇ ਪੰਜਾਬ ਦਾ ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ਹੈ। ਇਹ ਪਾਕਿਸਤਾਨੀ ਪੰਜਾਬ ਦੇ ਸਾਂਦਲਬਾਰ ਇਲਾਕੇ ਵਿੱਚ ਇਸਤਰੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ।

ਸੰਮੀ ਲੋਕ-ਨਾਚ ਦੇ ਜਨਮ ਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਂ 'ਸੰਮੀ' ਪ੍ਰਚਲਿਤ ਹੋ ਗਿਆ। ਦੂਜੀ ਧਾਰਨਾ ਇਹ ਹੈ ਕਿ ਸੰਮੀ ਨਾਂ ਦੀ ਕੁੜੀ ਆਪਣੇ ਢੋਲੇ ਦੇ ਵਿਯੋਗ ਵਿੱਚ ਨੱਚ ਨੱਚ ਖੀਵੀ ਹੋ ਜਾਂਦੀ ਹੈ। ਪਤੀ ਦੇ ਵਿਯੋਗ ਵਿੱਚ ਸੰਮੀ ਦੇ ਦਿਲੋਂ ਨਿਕਲੇ ਬੋਲਾਂ ਨੇ ਸੰਮੀ ਨਾਚ ਦੀਆਂ ਬੋਲੀਆਂ ਦਾ ਰੂਪ ਧਾਰ ਲਿਆ।

ਜਿਵੇਂ:

'ਕੋਠੇ ਉੱਤੇ ਕੋਠੜਾ ਨੀ ਸੰਮੀਏ

ਕੋਠੇ ਤਪੇ ਤੰਦੂਰ ਨੀ ਸੰਮੀਏ

ਗਿਣ-ਗਿਣ ਲਾਵਾਂ ਪੂਰ ਨੀ ਸੰਮੀਏ

ਖਾਵਣ ਵਾਲਾ ਦੂਰ ਨੀ ਸੰਮੀਏ

ਸੰਮੀ ਮੇਰੀ ਵਾਰ ਮੈਂ ਵਾਰੀ

ਮੈਂ ਵਾਰੀ ਮੇਰੀ ਸੰਮੀਏ'

ਇਸ ਨਾਚ ਵਿੱਚ ਕੁੜੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਇੱਕ ਪੈਰ ਨਾਲ ਤਾਲ ਦਿੰਦੀਆਂ ਹਨ ਤੇ ਨਾਲ ਦੀ ਨਾਲ ਇੱਕ ਚੱਕਰ ਦੀ ਸ਼ਕਲ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਆਮ ਤੌਰ ’ਤੇ ਸੰਮੀ ਲਈ ਢੋਲਕੀ ਨੂੰ ਸਾਜ਼ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਚੁਟਕੀਆਂ ਤੇ ਪੈਰਾਂ ਦੀ ਥਾਪ ਆਦਿ ਨਾਲ ਤਾਲ ਸਿਰਜ ਲੈਂਦੀਆ ਹਨ। ਇਸ ਲੋਕ ਨਾਚ ਦੀਆਂ ਬੋਲੀਆਂ ਵਿਯੋਗ ਤੇ ਵਿਛੋੜੇ 'ਤੇ ਆਧਾਰਤ ਹੁੰਦੀਆਂ ਹਨ।

ਸੰਮੀ ਲੋਕ-ਨਾਚ ਨੱਚਦੀਆਂ ਘੇਰੇ ਵਿੱਚੋਂ ਕੁਝ ਕੁ ਕੁੜੀਆਂ ਖਲ੍ਹੋ ਕੇ, ਉੱਪਰ ਵੱਲ ਹੱਥ ਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਬੋਲੀਆਂ ਉਚਾਰਦੀਆਂ ਹਨ।

ਇਸ ਨਾਚ ਨੂੰ ਕਰਨ ਸਮੇਂ ਔਰਤਾਂ ਕੁੜਤਾ ਤੇ ਲੰਬਾ ਲਹਿੰਗਾ ਪਾਉਂਦੀਆਂ ਹਨ। ਇਸ ਤੋਂ ਇਲਾਵਾ ਚਾਂਦੀ ਰੰਗੇ ਗਹਿਣੇ ਸ਼ਿੰਗਾਰ ਬਣਦੇ ਹਨ।

ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਦਾ ਹਰਮਨ-ਪਿਆਰਾ ਨਾਚ 'ਸੰਮੀ

ਲਹਿੰਦੇ ਪੰਜਾਬ ਪਾਕਿਸਤਾਨ 'ਚ ਅੱਜ ਵੀ ਇਹ ਲੋਕ-ਨਾਚ ਹਰਮਨ-ਪਿਆਰਾ ਹੈ ਪਰ ਚੜ੍ਹਦੇ ਪੰਜਾਬ ਭਾਰਤ ਵਾਲੇ ਪਾਸੇ ਇਹ ਸਿਰਫ਼ ਫ਼ਿਲਮਾਂ, ਗੀਤਾਂ ਤੇ ਇਸ ਤੋਂ ਇਲਾਵਾ ਯੂਥ ਫੈਸਟੀਵਲ 'ਚ ਹੋਣ ਵਾਲੇ ਪ੍ਰੋਗਰਾਮਾਂ ਤਕ ਸੀਮਤ ਹੋ ਕੇ ਰਹਿ ਗਿਆ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

 Himachal Car Accident : ਚਿੰਤਪੁਰਨੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡੂੰਘੀ ਖੱਡ 'ਚ ਡਿੱਗੀ ,4 ਲੋਕਾਂ ਦੀ ਮੌਤ 
 Himachal Car Accident : ਚਿੰਤਪੁਰਨੀ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ ਡੂੰਘੀ ਖੱਡ 'ਚ ਡਿੱਗੀ ,4 ਲੋਕਾਂ ਦੀ ਮੌਤ 
AAP ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ ,ਭਾਜਪਾ ਨੂੰ ਦੱਸਿਆ ਗੱਦਾਰਾਂ ਦੀ ਪਾਰਟੀ 
AAP ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ ,ਭਾਜਪਾ ਨੂੰ ਦੱਸਿਆ ਗੱਦਾਰਾਂ ਦੀ ਪਾਰਟੀ 
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਜਾਰੀ, ਹੁਣ ਇਸ ਮਸ਼ਹੂਰ ਹਸਤੀ ਨੇ ਫੜ੍ਹਿਆ 'ਆਪ' ਦਾ ਪੱਲਾ; ਜਾਣੋ ਕੌਣ?
Punjab News: ਪੰਜਾਬ ਦੀ ਸਿਆਸਤ 'ਚ ਹਲਚਲ ਜਾਰੀ, ਹੁਣ ਇਸ ਮਸ਼ਹੂਰ ਹਸਤੀ ਨੇ ਫੜ੍ਹਿਆ 'ਆਪ' ਦਾ ਪੱਲਾ; ਜਾਣੋ ਕੌਣ?
Shambhu Railway Track Blast : 'ਮੇਰਾ ਪੁੱਤ ਬੇਕਸੂਰ ਹੈ, ਪੁਲਿਸ ਨੇ ਖੇਤਾਂ 'ਚੋਂ ਚੁੱਕਿਆ', ਗ੍ਰਿਫ਼ਤਾਰ ਕੁਲਵਿੰਦਰ ਦੀ ਮਾਂ ਨੇ ਦੱਸਿਆ ਬੇਕਸੂਰ 
Shambhu Railway Track Blast : 'ਮੇਰਾ ਪੁੱਤ ਬੇਕਸੂਰ ਹੈ, ਪੁਲਿਸ ਨੇ ਖੇਤਾਂ 'ਚੋਂ ਚੁੱਕਿਆ', ਗ੍ਰਿਫ਼ਤਾਰ ਕੁਲਵਿੰਦਰ ਦੀ ਮਾਂ ਨੇ ਦੱਸਿਆ ਬੇਕਸੂਰ 

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
Punjab News: ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
Embed widget