Government Vacancies: ਪੰਜਾਬ ਸਰਕਾਰ ਵੱਲੋਂ ਬੰਪਰ ਭਰਤੀ ਦਾ ਐਲਾਨ, 12ਵੀਂ ਪਾਸ ਤੇ ਡਿਪਲੋਮਾ ਹੋਲਡਰ ਕਰਨ ਅਪਲਾਈ
Punjab Govt Announces 2000 PTI Vacancies in Government Schools: ਪੰਜਾਬ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਰੀਰਕ ਸਿਖਲਾਈ ਇੰਸਟ੍ਰਕਟਰ (ਪੀਟੀਆਈ) ਦੀਆਂ 2000 ਅਸਾਮੀਆਂ ਲਈ ਬੰਪਰ...

Punjab Govt Announces 2000 PTI Vacancies in Government Schools: ਪੰਜਾਬ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਰੀਰਕ ਸਿਖਲਾਈ ਇੰਸਟ੍ਰਕਟਰ (ਪੀਟੀਆਈ) ਦੀਆਂ 2000 ਅਸਾਮੀਆਂ ਲਈ ਬੰਪਰ ਭਰਤੀ ਦਾ ਐਲਾਨ ਕੀਤਾ ਹੈ। ਇਹ ਭਰਤੀ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਡੀਐਸਈ), ਪੰਜਾਬ ਦੁਆਰਾ ਕੀਤੀ ਜਾ ਰਹੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ssapunjab.org 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
ਯੋਗਤਾ ਕੀ ਹੋਣੀ ਚਾਹੀਦੀ ਹੈ?
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਡੀਪੀਈਡੀ ਜਾਂ ਸੀਪੀਈਡੀ ਵਰਗੇ ਕਿਸੇ ਵੀ ਸਰੀਰਕ ਸਿੱਖਿਆ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਦੀ ਡਿਗਰੀ ਹੋਣੀ ਚਾਹੀਦੀ ਹੈ। ਖਾਸ ਗੱਲ ਇਹ ਹੈ ਕਿ ਡਿਪਲੋਮਾ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ 10ਵੀਂ ਵਿੱਚ ਪੰਜਾਬੀ ਭਾਸ਼ਾ ਵਿਸ਼ਾ ਲਾਜ਼ਮੀ ਹੈ।
ਉਮਰ ਸੀਮਾ ਕੀ ਹੈ?
ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 37 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਛੋਟ ਮਿਲੇਗੀ।
ਕਿੰਨੀ ਤਨਖਾਹ ਦਿੱਤੀ ਜਾਵੇਗੀ?
ਚੁਣੇ ਗਏ ਉਮੀਦਵਾਰਾਂ ਨੂੰ ਪਹਿਲੇ ਤਿੰਨ ਸਾਲਾਂ ਦੇ ਪ੍ਰੋਬੇਸ਼ਨ ਪੀਰੀਅਡ ਵਿੱਚ 29,200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਤੇ ਭੱਤੇ ਦਿੱਤੇ ਜਾਣਗੇ।
ਅਰਜ਼ੀ ਫੀਸ ਕਿੰਨੀ?
ਜਨਰਲ ਸ਼੍ਰੇਣੀ ਤੇ ਹੋਰ ਸ਼੍ਰੇਣੀਆਂ ਲਈ ਅਰਜ਼ੀ ਫੀਸ 2000 ਰੁਪਏ ਦੇਣੀ ਪਵੇਗੀ ਜਦੋਂਕਿ ਐਸਸੀ ਤੇ ਐਸਟੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 1000 ਰੁਪਏ ਤੈਅ ਕੀਤੀ ਗਈ ਹੈ।
ਚੋਣ ਪ੍ਰਕਿਰਿਆ ਕੀ ਹੋਵੇਗੀ?
ਉਮੀਦਵਾਰਾਂ ਦੀ ਚੋਣ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਇੱਕ ਲਿਖਤੀ ਪ੍ਰੀਖਿਆ ਤੇ ਪੰਜਾਬੀ ਭਾਸ਼ਾ ਦਾ ਯੋਗਤਾ ਟੈਸਟ ਹੋਵੇਗਾ। ਇਸ ਤੋਂ ਬਾਅਦ ਇੱਕ ਸਰੀਰਕ ਤੰਦਰੁਸਤੀ ਟੈਸਟ ਲਿਆ ਜਾਵੇਗਾ ਤੇ ਅੰਤ ਵਿੱਚ ਮੈਰਿਟ ਸੂਚੀ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਲਿਖਤੀ ਪ੍ਰੀਖਿਆ ਵਿੱਚ ਕੀ ਪੁੱਛਿਆ ਜਾਵੇਗਾ?
ਲਿਖਤੀ ਪ੍ਰੀਖਿਆ ਵਿੱਚ ਆਮ ਗਿਆਨ, ਤਰਕ ਯੋਗਤਾ, ਸਿੱਖਿਆ ਸ਼ਾਸਤਰ ਤੇ ਅਧਿਆਪਨ ਯੋਗਤਾ, ਸਰੀਰਕ ਸਿੱਖਿਆ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਕੁੱਲ 100 ਅੰਕਾਂ ਦੀ ਹੋਵੇਗੀ।
ਕਿਵੇਂ ਅਪਲਾਈ ਕਰਨਾ?
ਸਭ ਤੋਂ ਪਹਿਲਾਂ ਵੈੱਬਸਾਈਟ ssapunjab.org 'ਤੇ ਜਾਓ। ਹੋਮਪੇਜ 'ਤੇ "ਕਰੀਅਰ" ਵਿਕਲਪ ਚੁਣੋ।
ਫਿਰ "ਆਨਲਾਈਨ ਅਪਲਾਈ ਕਰੋ" ਲਿੰਕ 'ਤੇ ਕਲਿੱਕ ਕਰੋ।
ਲੋੜੀਂਦੀ ਜਾਣਕਾਰੀ ਦਰਜ ਕਰਕੇ ਰਜਿਸਟਰ ਕਰੋ।
ਇਸ ਤੋਂ ਬਾਅਦ ਲੌਗਇਨ ਕਰੋ ਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਤੇ ਫੀਸ ਦਾ ਭੁਗਤਾਨ ਕਰੋ।
ਅੰਤ ਵਿੱਚ ਫਾਰਮ ਜਮ੍ਹਾਂ ਕਰੋ ਤੇ ਇਸ ਦਾ ਪ੍ਰਿੰਟਆਊਟ ਲਓ।
Education Loan Information:
Calculate Education Loan EMI






















