ਪੜਚੋਲ ਕਰੋ

Medicines in Punjab: ਹੁਣ ਮਿਲਣਗੀਆਂ ਸਸਤੀਆਂ ਦਵਾਈਆਂ, ਮਾਨ ਸਰਕਾਰ ਦੇ ਮੰਤਰੀ ਭਰੀ ਹਾਮੀ 

Medicines in Punjab: ਡਾ.ਬਲਬੀਰ ਸਿੰਘ ਨੇ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੁੱਦਿਆਂ ਵੱਲ ਕੇਂਦਰ ਸਰਕਾਰ ਨੂੰ  ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ

Medicines in Punjab: ਦੇਸ਼ ਦੇ ਲੱਖਾਂ ਲੋਕਾਂ ਲਈ ਸਸਤੀਆਂ ਤੇ ਮਿਆਰੀ ਦਵਾਈਆਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਵੱਖ-ਵੱਖ ਬ੍ਰਾਂਡਾਂ ਹੇਠ ਉਪਲਬਧ ਦਵਾਈਆਂ, ਜਿਨ੍ਹਾਂ ਦੇ ਸਾਲਟ ਇੱਕੋ ਜਿਹੇ ਹਨ, ਦੀਆਂ ਕੀਮਤਾਂ ਵਿੱਚ ਅਸਮਾਨਤਾਵਾਂ ਦਾ ਮੁੱਦਾ ਉਠਾਇਆ।

ਸਿਹਤ ਮੰਤਰੀ ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਤੇ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ ਉੱਤਰੀ ਰਾਜਾਂ ਦੇ ਡਰੱਗ ਰੈਗੂਲੇਟਰਾਂ ਦੀ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਅਧਾਰਤ ਤਿੰਨ ਦਿਨਾਂ ਚੌਥੇ ਖੇਤਰੀ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੁਆਇੰਟ ਡਰੱਗਜ਼ ਕੰਟਰੋਲਰ (ਭਾਰਤ) ਡਾ: ਐਸ. ਈਸਵਰਾ ਰੈਡੀ, ਸਕੱਤਰ ਸਿਹਤ-ਕਮ-ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਡਾ: ਅਭਿਨਵ ਤ੍ਰਿਖਾ ਅਤੇ ਸੰਯੁਕਤ ਕਮਿਸ਼ਨਰ (ਡਰੱਗਜ਼) ਪੰਜਾਬ ਸੰਜੀਵ ਕੁਮਾਰ ਵੀ ਹਾਜ਼ਰ ਸਨ।

ਡਾ.ਬਲਬੀਰ ਸਿੰਘ ਨੇ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੁੱਦਿਆਂ ਵੱਲ ਕੇਂਦਰ ਸਰਕਾਰ ਨੂੰ  ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਇਹ ਮੁੱਦਾ ਕੇਂਦਰੀ ਸਿਹਤ ਮੰਤਰੀ ਕੋਲ ਉਠਾ ਚੁੱਕਿਆ ਹਾਂ,”।

ਸਿਹਤ ਮੰਤਰੀ ਨੇ ਬਜ਼ਾਰ ਵਿੱਚ ਉਪਲਬਧ ਦਵਾਈਆਂ ਦੀ ਗੁਣਵੱਤਾ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਸੰਯੁਕਤ ਡਰੱਗ ਕੰਟਰੋਲਰ (ਭਾਰਤ) ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਬਣਾਉਣ ਦੀ ਅਪੀਲ ਕੀਤੀ।
 
ਉਨ੍ਹਾਂ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਉਦਯੋਗ ਨੇ ਵਿਸ਼ਵ ਭਰ ਵਿੱਚ ਉੱਚ ਗੁਣਵੱਤਾ, ਕਿਫਾਇਤੀ ਅਤੇ ਆਸਾਨੀ ਨਾਲ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਨੂੰ ਯਕੀਨੀ ਬਣਾ ਕੇ ਵਿਸ਼ਵ ਸਿਹਤ ਸੰਭਾਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹਨਾਂ ਅੱਗੇ ਕਿਹਾ ਕਿ ਭਾਰਤ ਨੂੰ ਗੁਣਵੱਤਾ ਵਾਲੇ ਜੈਨਰਿਕ ਕਿਫਾਇਤੀ ਮੈਡੀਕਲ ਉਤਪਾਦਾਂ ਲਈ ਵਿਸ਼ਵ  ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ।

 ਡਾ ਬਲਬੀਰ ਸਿੰਘ ਨੇ ਕਿਹਾ, “ਭਾਰਤ ਜੈਨਰਿਕ ਦਵਾਈਆਂ  ਦੇ ਲਿਹਾਜ਼ ਨਾਲ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਮੁੱਲ ਦੇ ਲਿਹਾਜ਼ ਨਾਲ 10ਵੇਂ ਨੰਬਰ ’ਤੇ ਹੈ। ਦੁਨੀਆ ਵਿੱਚ ਮਰੀਜ਼ਾਂ ਵੱਲੋਂ ਵਰਤੀ ਜਾਂਦੀ ਦਵਾਈ ਦੀ ਲਗਭਗ ਹਰ 5ਵੀਂ ਗੋਲੀ ਭਾਰਤ ਵਿੱਚ ਬਣਾਈ ਜਾਂਦੀ ਹੈ।  

ਡਰੱਗਜ਼ ਰੈਗੂਲੇਟਰਾਂ ਦੀ ਸਮਰੱਥਾ ਵਧਾਉਣ ਲਈ ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 75 ਡਰੱਗ ਕੰਟਰੋਲ ਅਫਸਰਾਂ ਲਈ ਇਹ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਦੌਰਾਨ ਵੱਖ-ਵੱਖ  ਬੁਲਾਰੇ ਜਿਨ੍ਹਾਂ ਵਿੱਚ ਜੇਡੀਸੀ (1), ਸੀ.ਡੀ.ਐੱਸ.ਸੀ.ਓ. (ਮੁੱਖ ਦਫ਼ਤਰ), ਨਵੀਂ ਦਿੱਲੀ ਡਾ. ਐਸ.ਈ. ਰੈਡੀ, ਸਾਬਕਾ ਡਰੱਗ ਕੰਟਰੋਲਰ ਓਡੀਸ਼ਾ ਹਰੁਸ਼ੀਕੇਸ਼ ਮਹਾਪਾਤਰਾ, ਐਸੋਸੀਏਟ ਡਾਇਰੈਕਟਰ-ਕੁਆਲਟੀ ਆਪ੍ਰੇਸ਼ਨ ਹੈੱਡ, ਮੈਸਰਜ਼ ਸਿਪਲਾ ਲਿਮਟਿਡ ਸੌਰਵ ਘੋਸ਼, ਡੀ.ਜੀ.ਐਮ.- ਸਾਈਟ ਕੁਆਲਿਟੀ ਅਸ਼ੋਰੈਂਸ, ਮੈਸਰਜ਼ ਸਨ ਫਾਰਮਾ ਰਿਸ਼ੀ ਕੰਸਾਰਾ, ਅਤੇ ਐਨਪੀਪੀਏ ਦੇ ਹੋਰ ਅਧਿਕਾਰੀ ਭਾਗੀਦਾਰਾਂ ਲਈ ਸਿਖਲਾਈ ਸੈਸ਼ਨ ਆਯੋਜਿਤ ਕਰਨਗੇ।

----------- 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
ਕਿਸਾਨਾਂ ਨੂੰ ਮਿਲਣ ਵਾਲਾ ਵੱਡਾ ਤੋਹਫ਼ਾ ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਆਈ ਵੱਡੀ ਅੱਪਡੇਟ, ਜਾਣੋ ਕੀ ਹੈ ਇਹ
ਕਿਸਾਨਾਂ ਨੂੰ ਮਿਲਣ ਵਾਲਾ ਵੱਡਾ ਤੋਹਫ਼ਾ ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਆਈ ਵੱਡੀ ਅੱਪਡੇਟ, ਜਾਣੋ ਕੀ ਹੈ ਇਹ
ਹਾਈਵੇਅ ਦੇ ਵਿਚਾਲੇ ਆਇਆ ਘਰ, ਹਟਾਉਣ ਦੇ ਲਈ ਸਰਕਾਰ ਦੇ ਰਹੀ ਸੀ ਕਰੋੜਾਂ ਦਾ ਮੁਆਵਜ਼ਾ, ਮਨ੍ਹਾ ਕਰਨ ਤੋਂ ਬਾਅਦ ਹੁਣ ਮੱਥੇ 'ਤੇ ਮਾਰ ਰਿਹਾ ਹੱਥ
ਹਾਈਵੇਅ ਦੇ ਵਿਚਾਲੇ ਆਇਆ ਘਰ, ਹਟਾਉਣ ਦੇ ਲਈ ਸਰਕਾਰ ਦੇ ਰਹੀ ਸੀ ਕਰੋੜਾਂ ਦਾ ਮੁਆਵਜ਼ਾ, ਮਨ੍ਹਾ ਕਰਨ ਤੋਂ ਬਾਅਦ ਹੁਣ ਮੱਥੇ 'ਤੇ ਮਾਰ ਰਿਹਾ ਹੱਥ
Advertisement
ABP Premium

ਵੀਡੀਓਜ਼

Weapons| ਹਥਿਆਰਾਂ ਨਾਲ ਵੀਡੀਓ ਬਣਾ ਰਹੇ ਨੋਜਵਾਨ 'ਤੇ ਪੁਲਸ ਦੀ ਕਾਰਵਾਈ|Punjab Police|abp sanjha|ਦਿਨ ਦਿਹਾੜੇ ਔਰਤ ਨੂੰ ਅਗਵਾ, ਸੱਚਾਈ ਜਾਣ ਕੇ ਉੱਡ ਜਾਣਗੇ ਹੋਸ਼ | Married Girl Videoਦਿੱਲੀ ਪੁਲਸ ਕਿਸਦੇ ਇਸ਼ਾਰੇ 'ਤੇ ਕੀ ਕਰਦੀ CM ਭਗਵੰਤ ਮਾਨ ਖੋਲ ਦਿੱਤੀ ਪੋਲGurpatwant Pannun |Bhagwant Mann|Patiala ਜੇਲ 'ਚ ਡੱਕਾਂਗੇ, ਚੂਹੇ 'ਗੁਰਪਤਵੰਤ ਪੰਨੂ' ਨੂੰ|DIG Mandeep Sidhu|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
Punjab News: ਪੰਜਾਬੀਆਂ ਦੇ ਲਈ ਚੰਗੀ ਖਬਰ! ਦਿੜ੍ਹਬਾ ਵਿਖੇ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ ਮੰਤਵੀ ਇੰਨਡੋਰ ਖੇਡ ਸਟੇਡੀਅਮ ਦਾ ਰੱਖਿਆ ਗਿਆ ਨੀਂਹ ਪੱਥਰ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
1 ਲੱਖ ਦੇ ਨਿਵੇਸ਼ ਨਾਲ ਸਰਕਾਰੀ ਸਕੀਮ ਬਣਾ ਦੇਵੇਗੀ ਕਰੋੜਪਤੀ, ਜਾਣੋ ਕੀ ਹੈ ਤਰੀਕਾ
ਕਿਸਾਨਾਂ ਨੂੰ ਮਿਲਣ ਵਾਲਾ ਵੱਡਾ ਤੋਹਫ਼ਾ ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਆਈ ਵੱਡੀ ਅੱਪਡੇਟ, ਜਾਣੋ ਕੀ ਹੈ ਇਹ
ਕਿਸਾਨਾਂ ਨੂੰ ਮਿਲਣ ਵਾਲਾ ਵੱਡਾ ਤੋਹਫ਼ਾ ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸੰਬੰਧੀ ਆਈ ਵੱਡੀ ਅੱਪਡੇਟ, ਜਾਣੋ ਕੀ ਹੈ ਇਹ
ਹਾਈਵੇਅ ਦੇ ਵਿਚਾਲੇ ਆਇਆ ਘਰ, ਹਟਾਉਣ ਦੇ ਲਈ ਸਰਕਾਰ ਦੇ ਰਹੀ ਸੀ ਕਰੋੜਾਂ ਦਾ ਮੁਆਵਜ਼ਾ, ਮਨ੍ਹਾ ਕਰਨ ਤੋਂ ਬਾਅਦ ਹੁਣ ਮੱਥੇ 'ਤੇ ਮਾਰ ਰਿਹਾ ਹੱਥ
ਹਾਈਵੇਅ ਦੇ ਵਿਚਾਲੇ ਆਇਆ ਘਰ, ਹਟਾਉਣ ਦੇ ਲਈ ਸਰਕਾਰ ਦੇ ਰਹੀ ਸੀ ਕਰੋੜਾਂ ਦਾ ਮੁਆਵਜ਼ਾ, ਮਨ੍ਹਾ ਕਰਨ ਤੋਂ ਬਾਅਦ ਹੁਣ ਮੱਥੇ 'ਤੇ ਮਾਰ ਰਿਹਾ ਹੱਥ
T20I Cricketer of the Year: ਪੰਜਾਬ ਦੇ ਪੁੱਤ ਨੇ ਦੁਨੀਆ 'ਚ ਪਾਈ ਧੱਕ ! ਅਰਸ਼ਦੀਪ ਸਿੰਘ ਬਣੇ Cricket of the year, ਪੜ੍ਹੋ ਕਿਵੇਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
T20I Cricketer of the Year: ਪੰਜਾਬ ਦੇ ਪੁੱਤ ਨੇ ਦੁਨੀਆ 'ਚ ਪਾਈ ਧੱਕ ! ਅਰਸ਼ਦੀਪ ਸਿੰਘ ਬਣੇ Cricket of the year, ਪੜ੍ਹੋ ਕਿਵੇਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਪੰਜਾਬ 'ਚ ਬੇਕਾਬੂ ਹੋ ਰਹੇ ਨੇ ਅਪਰਾਧੀ ! ਦੁਕਾਨ 'ਚ ਵੜਕੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ, 2 ਜ਼ਖ਼ਮੀ, ਬਦਮਾਸ਼ ਫਰਾਰ
ਪੰਜਾਬ 'ਚ ਬੇਕਾਬੂ ਹੋ ਰਹੇ ਨੇ ਅਪਰਾਧੀ ! ਦੁਕਾਨ 'ਚ ਵੜਕੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ, 2 ਜ਼ਖ਼ਮੀ, ਬਦਮਾਸ਼ ਫਰਾਰ
8th Pay Commission Gratuity: ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਲਾਭ, ਜਾਣੋ 8ਵੇਂ ਤਨਖਾਹ ਕਮਿਸ਼ਨ ਨਾਲ ਗ੍ਰੈਚੁਟੀ ਕਿੰਨੀ ਵਧੇਗੀ ?
ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਲਾਭ, ਜਾਣੋ 8ਵੇਂ ਤਨਖਾਹ ਕਮਿਸ਼ਨ ਨਾਲ ਗ੍ਰੈਚੁਟੀ ਕਿੰਨੀ ਵਧੇਗੀ ?
ਰੋਜ਼ਾਨਾ ਸਵੇਰੇ ਉੱਠਦੇ ਬੁਰਸ਼ ਦੇ ਨਾਲ ਬੁਰੀ ਤਰ੍ਹਾਂ ਰਗੜਨ ਲੱਗ ਪੈਂਦੇ ਹੋ ਦੰਦਾਂ ਨੂੰ! ਤਾਂ ਸਾਵਧਾਨ...ਜਾਣ ਲਓ ਕਿੰਨਾ ਖਤਰਨਾਕ
ਰੋਜ਼ਾਨਾ ਸਵੇਰੇ ਉੱਠਦੇ ਬੁਰਸ਼ ਦੇ ਨਾਲ ਬੁਰੀ ਤਰ੍ਹਾਂ ਰਗੜਨ ਲੱਗ ਪੈਂਦੇ ਹੋ ਦੰਦਾਂ ਨੂੰ! ਤਾਂ ਸਾਵਧਾਨ...ਜਾਣ ਲਓ ਕਿੰਨਾ ਖਤਰਨਾਕ
Embed widget