Punjab News: ਪੰਜਾਬ ਦੇ ਹਾਈਵੇਅ 'ਤੇ ਮਿਲੀਆਂ ਗਾਂਵਾਂ ਦੀਆਂ ਲਾਸ਼ਾਂ, ਪੈਟਰੋਲ ਪੰਪ ਤੋਂ ਲੈ ਕੇ...., ਮੱਚਿਆ ਹੜਕੰਪ
ਪੰਜਾਬ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਠਿੰਡਾ-ਬਰਨਾਲਾ ਹਾਈਵੇ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਲੈ ਕੇ ਮੌੜ ਚੌਕ ਤੱਕ ਅਜੀਬੋ-ਗਰੀਬ ਹਾਲਾਤਾਂ 'ਚ 6 ਗਾਂਵਾਂ ਦੀ ਮੌਤ ਹੋ ਗਈ।

ਪੰਜਾਬ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬਠਿੰਡਾ-ਬਰਨਾਲਾ ਹਾਈਵੇ 'ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਲੈ ਕੇ ਮੌੜ ਚੌਕ ਤੱਕ ਅਜੀਬੋ-ਗਰੀਬ ਹਾਲਾਤਾਂ 'ਚ 6 ਗਾਂਵਾਂ ਦੀ ਮੌਤ ਹੋ ਗਈ। ਗੌ ਸੁਰੱਖਿਆ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਿਲਾਇੰਸ ਪੈਟਰੋਲ ਪੰਪ ਤੋਂ ਮੌੜ ਚੌਕ ਤੱਕ ਕਈ ਗਾਂਵਾਂ ਦੀਆਂ ਲਾਸ਼ਾਂ ਹਾਈਵੇਅ 'ਤੇ ਪਈਆਂ ਹੋਈਆਂ ਹਨ। ਇਸ ਘਟਨਾ ਕਾਰਨ ਇਲਾਕੇ 'ਚ ਦਹਿਸਤ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਜਦੋਂ ਸੇਵਾ ਦਲ ਦੀ ਟੀਮ ਘਟਨਾ ਸਥਲ 'ਤੇ ਪਹੁੰਚੀ ਤਾਂ ਦ੍ਰਿਸ਼ ਇਹ ਲੱਗ ਰਿਹਾ ਸੀ ਕਿ ਗਾਂਵਾਂ ਨੂੰ ਕਿਸੇ ਨੇ ਬੇਰਹਮੀ ਨਾਲ ਚੱਲਦੀ ਗੱਡੀ ਵਿੱਚੋਂ ਸੜਕ 'ਤੇ ਸੁੱਟਿਆ ਹੋਵੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਵਾਹਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਹਾਜ਼ਰੀ 'ਚ ਅਨਾਥ ਗੌ ਆਸ਼ਰਮ ਅਤੇ ਨੰਦੀ ਗੌਸ਼ਾਲਾ ਦੀ ਸਹਿਯੋਗ ਨਾਲ 6 ਗੌਵੰਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















