Punjab News: ਹਵਾਈ ਕਿਰਾਏ 'ਚ ਜ਼ਬਰਦਸਤ ਵਾਧੇ ਤੋਂ ਪਰੇਸ਼ਾਨ ਹੋਏ ਯਾਤਰੀ, ਇਸ ਰੂਟ 'ਤੇ 16000 ਦਾ ਵਾਧਾ
Punjab News: ਪੰਜਾਬ ਬੰਦ ਦੌਰਾਨ ਸਭ ਕੁਝ ਠੱਪ ਰਿਹਾ ਅਤੇ ਟਰਾਂਸਪੋਰਟ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਇਸ ਦਾ ਸਭ ਤੋਂ ਜ਼ਿਆਦਾ ਅਸਰ ਏਅਰਲਾਈਨ ਸੇਵਾਵਾਂ 'ਤੇ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਬੰਦ ਦੌਰਾਨ ਹਵਾਈ
Punjab News: ਪੰਜਾਬ ਬੰਦ ਦੌਰਾਨ ਸਭ ਕੁਝ ਠੱਪ ਰਿਹਾ ਅਤੇ ਟਰਾਂਸਪੋਰਟ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਇਸ ਦਾ ਸਭ ਤੋਂ ਜ਼ਿਆਦਾ ਅਸਰ ਏਅਰਲਾਈਨ ਸੇਵਾਵਾਂ 'ਤੇ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਬੰਦ ਦੌਰਾਨ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨੂੰ ਦੇਖ ਕੇ ਲੋਕ ਪਰੇਸ਼ਾਨ ਹੋ ਗਏ। ਜਾਣਕਾਰੀ ਮੁਤਾਬਕ ਚੰਡੀਗੜ੍ਹ-ਦਿੱਲੀ ਰੂਟ ਦੀਆਂ ਟਿਕਟਾਂ ਦੀਆਂ ਕੀਮਤਾਂ 3000 ਰੁਪਏ ਤੋਂ ਵਧਾ ਕੇ 19000 ਰੁਪਏ ਕਰਨ ਤੋਂ ਬਾਅਦ ਯਾਤਰੀਆਂ 'ਚ ਹਲਚਲ ਮੱਚ ਗਈ। ਪਹਿਲਾਂ ਚੰਡੀਗੜ੍ਹ-ਦਿੱਲੀ ਹਵਾਈ ਟਿਕਟ ਦੀ ਕੀਮਤ 3,000 ਰੁਪਏ ਸੀ, ਇਸ ਤੋਂ ਬਾਅਦ ਇਸਦੀ ਕੀਮਤ 19,000 ਰੁਪਏ ਤੱਕ ਪਹੁੰਚ ਗਈ, ਜਿਸ ਨਾਲ ਯਾਤਰੀਆਂ ਵਿੱਚ ਤਰਥੱਲੀ ਮੱਚ ਗਈ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ 'ਚ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ 'ਤੇ ਪਿਆ। ਜ਼ਿਆਦਾਤਰ ਏਅਰਲਾਈਨਾਂ ਨੇ ਔਨਲਾਈਨ ਟਿਕਟ ਬੁਕਿੰਗ 'ਤੇ ਪਾਬੰਦੀ ਲਗਾ ਦਿੱਤੀ ਅਤੇ ਫਿਰ ਟਿਕਟਾਂ ਸਿਰਫ਼ ਹਵਾਈ ਅੱਡੇ ਜਾਂ ਉਨ੍ਹਾਂ ਦੀਆਂ ਅਧਿਕਾਰਤ ਵੈੱਬਸਾਈਟਾਂ 'ਤੇ ਉਪਲਬਧ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੜਾਕੇ ਦੀ ਠੰਡ ਵਿਚਾਲੇ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਹਰ ਪਾਸੇ ਸੰਨਾਟਾ ਛਾਇਆ ਹੋਇਆ ਸੀ। ਇਸ ਦੌਰਾਨ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਏ ਅਤੇ ਰਾਹਗੀਰਾਂ ਅਤੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।