ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਾਜਪਾ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ, ਭਲਕੇ ਜ਼ਿਲ੍ਹੇ ਪੱਧਰ 'ਤੇ ਹੋਣਗੇ ਪ੍ਰਦਰਸ਼ਨ
Punjab: ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ।
Punjab: ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਲਕੇ ਯਾਨੀ ਸੋਮਵਾਰ ਨੂੰ ਸਰਕਾਰ ਖਿਲਾਫ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਲਕੇ ਭਾਜਪਾ ਦੇ ਵਰਕਰ ਜ਼ਿਲ੍ਹੇ ਪੱਧਰ 'ਤੇ ਪ੍ਰਦਰਸ਼ਨ ਕਰਨਗੇ।
Sangrur By Polls: 'ਇੱਕ ਮੌਕਾ ਪਿਆ ਪੰਜਾਬ ਨੂੰ ਭਾਰੀ, ਇਸ ਵਾਰ ਗੋਲਡੀ ਨੂੰ ਦਿਓ ਜਿੰਮੇਵਾਰੀ 'ਰਾਜਾ ਵੜਿੰਗ ਨੇ ਉਮੀਦਵਾਰ ਦਲਬੀਰ ਗੋਲਡੀ ਦੇ ਹੱਕ 'ਚ ਗਾਣਾ ਕੀਤਾ ਰਿਲੀਜ਼
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਆਖੀ ਗਈ ਸੀ। ਉਹਨਾਂ ਕਿਹਾ ਕਿ ਕੀ ਇਹ ਮਾਨ ਸਰਕਾਰ ਦਾ ਰੰਗਲਾ ਪੰਜਾਬ ਹੈ ਜਿੱਥੇ ਹਰ ਦਿਨ ਕਤਲ ਹੁੰਦੇ ਨੇ , ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਅਤੇ ਹਾਲੇ ਤੱਕ ਦੋਸ਼ੀ ਗ੍ਰਿਫਤ ਤੋਂ ਬਾਹਰ ਹਨ।
ਭਾਜਪਾ ਦਾ ਕਹਿਣਾ ਹੈ ਕਿ ਗੂੰਗੀ, ਬੋਲੀ ਸਰਕਾਰ ਨੂੰ ਜਗਾਉਣ ਅਤੇ ਪੰਜਾਬ ਦੇ ਜਾਨ ਮਾਲ ਦੀ ਰਾਖੀ ਲਈ ਭਾਜਪਾ ਵੱਲੋਂ ਭਲਕੇ ਸੂਬੇ ਭਰ 'ਚ ਪ੍ਰਦਰਸ਼ਨ ਕੀਤੇ ਜਾਣਗੇ।
ਆਪ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੂੰ ਲੈ ਕੇ ਵਿਰੋਧੀ ਲਗਾਤਾਰ ਸਰਕਾਰ 'ਤੇ ਹਮਲਾਵਰ ਹਨ। ਪੰਜਾਬ ' ਚ ਲਗਾਤਾਰ ਅਪਰਾਧ ਦਾ ਗ੍ਰਾਫ ਵੱਧਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਅਤੇ ਸਰਕਾਰ ' ਤੇ ਵਾਅਦਾਖਿਲਾਫੀ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਪਿਛਲੇ ਦਿਨੀਂ ਵਾਪਰੀਆਂ ਵਾਰਦਾਤਾਂ ਨੂੰ ਲੈ ਕੇ ਹੁਣ ਭਾਜਪਾ ਸਰਕਾਰ ਖਿਲਾਫ ਕੱਲ੍ਹ ਮੁਜ਼ਾਹਰੇ ਕਰੇਗੀ ।
24 ਸਾਲ ਦੇ ਨੌਜਵਾਨ ਨੂੰ ਮਿਲਿਆ 23 ਕਰੋੜ ਦਾ ਸਾਲਾਨਾ ਪੈਕੇਜ, ਬਰਲਿਨ ' ਚ ਕੰਮ ਕਰਨ ਦਾ ਮੌਕਾ