Punjab News: ਪੰਜਾਬ ਦੀ ਓਹੀ ਧਰਤੀ, ਓਹੀ ਖ਼ਜ਼ਾਨਾ, ਓਹੀ ਅਫ਼ਸਰ...ਹੁਣ ਕਿਵੇਂ ਸਾਰਾ ਕੁਝ ਠੀਕ ਹੋ ਰਿਹੈ: ਸੀਐਮ ਭਗਵੰਤ ਮਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ਸਰਕਾਰਾਂ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਹੁਣ ਵੀ ਪੰਜਾਬ ਦੀ ਓਹੀ ਧਰਤੀ ਹੈ। ਸੂਬੇ ਦਾ ਓਹੀ ਖ਼ਜ਼ਾਨਾ ਹੈ ਤੇ ਓਹੀ ਅਫ਼ਸਰ ਹਨ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ਸਰਕਾਰਾਂ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਹੁਣ ਵੀ ਪੰਜਾਬ ਦੀ ਓਹੀ ਧਰਤੀ ਹੈ। ਸੂਬੇ ਦਾ ਓਹੀ ਖ਼ਜ਼ਾਨਾ ਹੈ ਤੇ ਓਹੀ ਅਫ਼ਸਰ ਹਨ। ਹੁਣ ਕਿਵੇਂ ਸਾਰਾ ਕੁਝ ਠੀਕ ਹੋ ਰਿਹੈ ਹੈ। ਉਨ੍ਹਾਂ ਨੇ ਆਪਣੀ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਰਾ ਕੁਝ ਸੱਚੀ ਤੇ ਨੇਕ ਨੀਅਤ ਕਰਕੇ ਠੀਕ ਹੋ ਰਿਹਾ ਹੈ।
ਸੀਐਮ ਭਗਵੰਤ ਮਾਨ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਹੁਣ ਵੀ ਪੰਜਾਬ ਦੀ ਓਹੀ ਧਰਤੀ, ਓਹੀ ਖ਼ਜ਼ਾਨਾ, ਓਹੀ ਅਫ਼ਸਰ ਨੇ..ਹੁਣ ਕਿਵੇਂ ਸਾਰਾ ਕੁਝ ਠੀਕ ਹੋ ਰਿਹੈ..ਹੁਣ ਕਿਵੇਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ..ਸਾਰਾ ਕੁਝ ਸੱਚੀ ਤੇ ਨੇਕ ਨੀਅਤ ਕਰਕੇ ਠੀਕ ਹੋ ਰਿਹੈ…ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਤੋਂ ਚਿੱਟੇ ਦਾ ਵਪਾਰ ਚੱਲਦਾ ਸੀ..ਹੁਣ ਇੱਥੇ ਸਕੂਲ ਖੁੱਲ੍ਹ ਰਹੇ ਨੇ..ਆਹ ਫ਼ਰਕ ਹੈ ਸਾਡੇ ਤੇ ਓਹਨਾਂ ਵਿੱਚ..!
ਹੁਣ ਵੀ ਪੰਜਾਬ ਦੀ ਓਹੀ ਧਰਤੀ, ਓਹੀ ਖ਼ਜ਼ਾਨਾ, ਓਹੀ ਅਫ਼ਸਰ ਨੇ..ਹੁਣ ਕਿਵੇਂ ਸਾਰਾ ਕੁਝ ਠੀਕ ਹੋ ਰਿਹੈ..ਹੁਣ ਕਿਵੇਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ..ਸਾਰਾ ਕੁਝ ਸੱਚੀ ਤੇ ਨੇਕ ਨੀਅਤ ਕਰਕੇ ਠੀਕ ਹੋ ਰਿਹੈ…ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਤੋਂ ਚਿੱਟੇ ਦਾ ਵਪਾਰ ਚੱਲਦਾ ਸੀ..ਹੁਣ ਇੱਥੇ ਸਕੂਲ ਖੁੱਲ੍ਹ ਰਹੇ ਨੇ..ਆਹ… pic.twitter.com/PlGeayFTUM
— Bhagwant Mann (@BhagwantMann) September 13, 2023
ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਸਵਾਏ ਬੋਲਣ ਤੋਂ ਹੋਰ ਕੋਈ ਕੰਮ ਨੀ ਆਉਂਦਾ। ਅਸੀਂ ਉਨ੍ਹਾਂ ਵਾਂਗ ਬੱਸਾਂ, ਰੇਤੇ ਦੀਆਂ ਖੱਡਾਂ ਜਾਂ ਮਾਫ਼ੀਏ ‘ਚ ਹਿੱਸਾ ਨਹੀਂ ਪਾਇਆ, ਸਗੋਂ ਲੋਕਾਂ ਦੇ ਦੁੱਖਾਂ ਸੁੱਖਾਂ ‘ਚ ਹਿੱਸਾ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸ਼ੁਕਰ ਮਨਾਉਂਦੇ ਹਨ ਕਿ ਵਿਰੋਧੀਆਂ ਤੋਂ ਖਹਿੜਾ ਛੁੱਟਿਆ ਹੈ।
ਸੀਐਮ ਮਾਨ ਨੇ ਕਿਹਾ ਕਿ ਕਹਿਣੀ ਤੇ ਕਰਨੀ ਵਿੱਚ ਖ਼ਰੇ ਉਤਰਨਾ ਬਹੁਤ ਔਖਾ ਹੈ। ਪੂਰੇ ਦੇਸ਼ ‘ਚ ਕੇਜਰੀਵਾਲ ਜੀ ਹੀ ਇਕਲੌਤੇ ਲੀਡਰ ਹਨ ਜੋ ਕਹਿਣੀ ਤੇ ਕਰਨੀ ਦੇ ਪੱਕੇ ਹਨ। ਇੱਕੋ-ਇੱਕ ਲੀਡਰ ਹਨ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਕਹਿ ਦਿੱਤਾ ਸੀ ਕਿ ਜੇ ਮੇਰੇ ਕੰਮ ਚੰਗੇ ਲੱਗੇ ਤਾਂ ਮੈਨੂੰ ਵੋਟ ਪਾ ਦਿਓ ਜੇ ਨਹੀਂ ਲੱਗੇ ਤਾਂ ਨਾ ਪਾਇਓ।






















