ਪੰਜਾਬ ਪੁਲਿਸ ਦੀ 'ਇੰਸਟਾਕੁਈਨ' ਦੇ ਡੌਗੀ ਦੀ ਕੀਮਤ ਲੱਖਾਂ 'ਚ, ਕਰੋੜਾਂ ਦੀ ਜੋੜੀ ਜਾਇਦਾਦ, ਪਰ ਆਪਣੇ ਨਾਮ 'ਤੇ ਰੱਖੀ ਸਿਰਫ਼ ਇੱਕ ਸਕੂਟਰੀ
ਕਾਂਸਟੇਬਲ ਤੇ ਇੰਸਟਾਕੁਈਨ ਅਮਨਦੀਪ ਨੂੰ ਲੈ ਕੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਉਸਨੇ ਕਰੋੜਾਂ ਦੀ ਜਾਇਦਾਦ ਜੋੜੀ, ਪਰ ਆਪਣੇ ਨਾਮ 'ਤੇ ਸਿਰਫ ਇੱਕ ਸਕੂਟਰੀ ਹੈ। ਉਸ ਦੀ ਇੰਸਟਾਗ੍ਰਾਮ ਰੀਲਾਂ 'ਚ ਜੋ ਡੌਗੀ ਦਿਖਾਈ ਦਿੰਦਾ ਹੈ, ਉਸ ਦੀ ਕੀਮਤ

ਬਠਿੰਡਾ ਵਿੱਚ ਹੈਰੋਇਨ ਸਮੇਤ ਕਾਬੂ ਕੀਤੀ ਗਈ ਕਾਂਸਟੇਬਲ ਤੇ ਇੰਸਟਾਕੁਈਨ ਅਮਨਦੀਪ ਦੇ ਕੇਸ 'ਚ ਨਵੇਂ ਖੁਲਾਸੇ ਹੋ ਰਹੇ ਹਨ। ਅਮਨਦੀਪ ਕੌਰ 2011 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋਈ ਸੀ। 14 ਸਾਲਾਂ ਦੇ ਆਪਣੀ ਨੌਕਰੀ ਦੌਰਾਨ ਉਹ ਤੀਜੀ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ।
ਉਸਨੇ ਕਰੋੜਾਂ ਦੀ ਜਾਇਦਾਦ ਜੋੜੀ, ਪਰ ਆਪਣੇ ਨਾਮ 'ਤੇ ਸਿਰਫ ਇੱਕ ਸਕੂਟਰੀ ਹੈ। ਉਸ ਦੀ ਇੰਸਟਾਗ੍ਰਾਮ ਰੀਲਾਂ 'ਚ ਜੋ ਡੌਗੀ ਦਿਖਾਈ ਦਿੰਦਾ ਹੈ, ਉਸ ਦੀ ਕੀਮਤ ਵੀ ਲੱਖਾਂ ਰੁਪਏ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਬਠਿੰਡਾ ਦੇ ਇੱਕ ਪੋਸ਼ ਇਲਾਕੇ ਵਿੱਚ 8 ਮਰਲੇ ਦੀ ਕੋਠੀ ਵਿੱਚ ਰਹਿ ਰਹੀ ਸੀ, ਜੋ ਕਿ ਕਿਸੇ ਹੋਰ ਦੇ ਨਾਮ 'ਤੇ ਦਰਜ ਹੈ।
ਸਿਰਫ ਇੱਕ ਸਰਕਾਰੀ ਤਨਖਾਹ ਲੈਣ ਵਾਲੀ ਨੇ ਕਿਵੇਂ ਬਣਾਈ ਇੰਨੀ ਸੰਪਤੀ
ਪੁਲਿਸ ਦਾ ਕਹਿਣਾ ਹੈ ਕਿ ਜਾਇਦਾਦ ਤੋਂ ਇਲਾਵਾ ਹੋਰ ਵੀ ਕਈ ਕਈ ਹੋਰ ਤੱਥ ਹੱਥ ਲੱਗੇ ਹਨ ਅਤੇ ਉਨ੍ਹਾਂ ਦੀ ਜਾਂਚ ਜਾਰੀ ਹੈ। 50 ਤੋਂ 60 ਹਜ਼ਾਰ ਰੁਪਏ ਮਹੀਨਾ ਤਨਖਾਹ ਲੈਣ ਵਾਲੀ ਕਾਂਸਟੇਬਲ ਨੇ ਇੰਨੀ ਵੱਡੀ ਜਾਇਦਾਦ ਕਿਵੇਂ ਬਣਾਈ, ਇਸ ਕੋਣ ਤੋਂ ਵੀ ਪੁਲਿਸ ਜਾਂਚ ਨੂੰ ਅੱਗੇ ਵਧਾ ਰਹੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਉਹ ਸਿਰਫ਼ ਗੱਡੀਆਂ ਅਤੇ ਗਹਿਣੇ ਦੀ ਸ਼ੌਕੀਨ ਨਹੀਂ, ਸਗੋਂ ਇੱਕ ਪੈਟ ਲਵਰ ਵੀ ਹੈ। ਉਸ ਨੇ ਤਿੱਬਤ ਨਸਲ ਦਾ shih tzu dog ਪਾਲਿਆ ਹੋਇਆ ਹੈ। ਭਾਰਤ ਵਿੱਚ ਇਸ ਦੀ ਬ੍ਰੀਡ ਦੀ ਕੀਮਤ 60 ਹਜ਼ਾਰ ਤੋਂ ਲੈ ਕੇ ਲਗਭਗ ਢਾਈ ਲੱਖ ਰੁਪਏ ਤੱਕ ਹੋ ਸਕਦੀ ਹੈ, ਜੋ ਕਿ ਇਸ ਦੇ ਪਿਛੋਕੜ ਤੇ ਨਸਲ ਦੇ ਇਤਿਹਾਸ 'ਤੇ ਨਿਰਭਰ ਕਰਦੀ ਹੈ।
ਅਮਨਦੀਪ ਦੇ ਸ਼ੌਕ ਰਾਜਿਆਂ ਵਰਗੇ ਹਨ ਕਿਉਂਕਿ ਇਹ ਡੌਗੀ ਤਿੱਬਤ ਦੇ ਲੋਕ ਚੀਨ ਦੇ ਰਾਜੇ ਨੂੰ ਖੁਸ਼ ਕਰਨ ਲਈ ਤੋਹਫੇ ਵਜੋਂ ਦਿੰਦੇ ਸਨ। ਇਹਨੂੰ ਪਾਲਣਾ ਵੀ ਆਸਾਨ ਨਹੀਂ ਹੁੰਦਾ। ਇਸ ਦੇ ਵਾਲਾਂ ਦੀ ਸੰਭਾਲ ’ਤੇ ਖਾਸ ਧਿਆਨ ਦੇਣਾ ਪੈਂਦਾ ਹੈ ਕਿਉਂਕਿ ਇਹ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ, ਇਸ ਦੀ ਦੇਖਭਾਲ ’ਤੇ ਹਰ ਮਹੀਨੇ ਲਗਭਗ 7 ਹਜ਼ਾਰ ਰੁਪਏ ਦਾ ਖਰਚਾ ਆ ਜਾਂਦਾ ਹੈ।
ਅਮਨਦੀਪ ਕੌਰ ਦੀਆਂ ਇੰਸਟਾ ਰੀਲਜ਼ 'ਚ ਜੋ ਡੌਗੀ ਅਕਸਰ ਉਸਦੇ ਨਾਲ ਦਿਖਾਈ ਦਿੰਦਾ ਸੀ, ਉਹ ਹੁਣ ਕਿੱਥੇ ਹੈ - ਇਸ ਬਾਰੇ ਪੁਲਿਸ ਕੋਲ ਕੋਈ ਜਾਣਕਾਰੀ ਨਹੀਂ ਹੈ। ਅਮਨਦੀਪ ਦੀ ਬਠਿੰਡਾ ਵਾਲੀ ਕੋਠੀ 'ਚ ਇਹ ਡੌਗੀ ਰੀਲਾਂ 'ਚ ਵਾਰ-ਵਾਰ ਦਿਖਦਾ ਸੀ, ਪਰ ਹੁਣ ਪਿਛਲੇ 4 ਦਿਨਾਂ ਤੋਂ ਇਹ ਕੋਠੀ ਬੰਦ ਪਈ ਹੈ। ਡੌਗੀ ਉੱਥੇ ਹੀ ਹੈ ਜਾਂ ਕਿਸੇ ਨੇ ਇਸਨੂੰ ਰੈਸਕਿਊ ਕੀਤਾ ਹੈ, ਇਹ ਸਪਸ਼ਟ ਨਹੀਂ। ਇਹ ਬਰੀਡ ਐਕਸਟਰਾ ਕੇਅਰ ਮੰਗਦੀ ਹੈ — ਜੇ ਸਹੀ ਦੇਖਭਾਲ ਨਾ ਹੋਵੇ ਤਾਂ ਇੰਨੇ ਦਿਨਾਂ ਚਿ ਇਹ ਡੌਗੀ ਜਿੰਦਾ ਨਹੀਂ ਰਹਿ ਸਕਦਾ।
ਪੁਲਿਸ ਨੂੰ ਮਿਲਿਆ ਨਵੀਂ ਥਾਰ ਗੱਡੀ ਦਾ ਐਫਿਡੇਵਿਟ
ਅਮਨਦੀਪ ਕੌਰ ਦੇ ਖਿਲਾਫ ਹੁਣ ਤੱਕ ਹੋਈ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਈ ਜਾਇਦਾਦਾਂ ਉਸਦੇ ਨਾਮ 'ਤੇ ਨਹੀਂ ਹਨ। ਇਹ ਜਾਇਦਾਦਾਂ ਕਿਸ ਦੇ ਨਾਮ 'ਤੇ ਖਰੀਦੀਆਂ ਗਈਆਂ ਹਨ, ਇਹਦਾ ਪਤਾ ਲਾਇਆ ਜਾ ਰਿਹਾ ਹੈ। ਬਠਿੰਡਾ ਦੀ ਕੋਠੀ ਵੀ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਦਰਜ ਹੈ।
ਗੱਡੀਆਂ ਵੀ ਆਪਣੇ ਨਾਮ 'ਤੇ ਨਹੀਂ ਹਨ, ਪਰ ਵਰਤੋਂ ਇਹੀ ਕਰਦੀ ਸੀ। ਆਪਣੇ ਨਾਮ 'ਤੇ ਸਿਰਫ਼ ਇੱਕ ਸਕੂਟਰੀ ਹੈ। ਬੁਲੇਟ ਵੀ ਇਸਦਾ ਕਥਿਤ ਸਾਥੀ ਬਲਵਿੰਦਰ ਉਰਫ਼ ਸੋਨੂ ਦੇ ਨਾਮ 'ਤੇ ਨਿਕਲੀ। ਹੁਣ ਇੱਕ ਨਵੀਂ ਥਾਰ ਗੱਡੀ ਬਾਰੇ ਵੀ ਐਫਿਡੇਵਿਟ ਮਿਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਜੱਜ ਨੇ ਵਧਾਇਆ ਦੋ ਦਿਨ ਦਾ ਹੋਰ ਰਿਮਾਂਡ
ਐਤਵਾਰ (6 ਅਪ੍ਰੈਲ) ਨੂੰ ਅਮਨਦੀਪ ਕੌਰ ਨੂੰ 3 ਦਿਨਾਂ ਦੇ ਰਿਮਾਂਡ ਦੀ ਮਿਆਦ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਦੇ ਅੰਦਰ ਪਹਿਲਾਂ ਤੋਂ ਹੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਬਰਕਰਾਰ ਰੱਖੀ ਗਈ ਸੀ।
ਗੱਡੀ ਤੋਂ ਉਤਰਨ ਤੋਂ ਬਾਅਦ ਉਸਨੇ ਕੁਝ ਸਕਿੰਟ ਤੱਕ ਔਰਤ ਪੁਲਿਸ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਤੇ ਫਿਰ ਪੁਲਿਸ ਨੇ ਉਸਨੂੰ ਅਦਾਲਤ ਦੇ ਪਿੱਛਲੇ ਰਾਸਤੇ ਰਾਹੀਂ ਅੰਦਰ ਲੈ ਗਈ। ਪੁਲਿਸ ਵੱਲੋਂ ਉਸਦਾ 7 ਦਿਨਾਂ ਰਿਮਾਂਡ ਮੰਗਿਆ ਗਿਆ, ਪਰ ਜੱਜ ਨੇ ਸਿਰਫ 2 ਦਿਨ ਲਈ ਹੀ ਰਿਮਾਂਡ ਵਧਾਇਆ।





















