Punjab vs Himachal: ਭੱਖਦੇ ਵਿਵਾਦ ਤੋਂ ਬਾਅਦ ਹਿਮਾਚਲ ਦੇ ਅਮਨ ਸੂਦ ਨੇ ਸਿੱਖ ਕੌਮ ਤੋਂ ਮੰਗੀ ਮੁਆਫੀ, ਬੋਲੇ- 'ਸਾਡਾ ਸਿੱਖ ਝੰਡਿਆਂ ਨਾਲ ਕੋਈ ਵਿਰੋਧ ਨਹੀਂ, ਪਰ...'
ਝੰਡੇ ਉਤਾਰਨ ਵਾਲੇ ਵਿਵਾਦ 'ਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਹਿਮਾਚਲ ਦੇ ਅਮਨ ਸੂਦ ਨਾਲ ਮੁਲਾਕਾਤ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਮਨ ਸੂਦ ਨੇ ਸਿੱਖ ਕੌਮ ਤੋਂ ਮੰਗੀ ਮੁਆਫੀ ਅਤੇ ਆਪਣਾ ਪੱਖ ਰੱਖਿਆ ਹੈ।

Punjab vs Himachal: ਝੰਡੇ ਉਤਾਰਨ ਵਾਲੇ ਵਿਵਾਦ 'ਤੇ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਹਿਮਾਚਲ ਦੇ ਅਮਨ ਸੂਦ ਨਾਲ ਮੁਲਾਕਾਤ ਕੀਤੀ ਹੈ। ਅਮਨ ਸੂਦ ਨੇ ਸਿੱਖ ਕੌਮ ਤੋਂ ਮੰਗੀ ਮਾਫੀ, ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਇਨਕਾਰ ਕੀਤੀ ਅਤੇ ਕਿਹਾ ਸਾਡਾ ਸਿੱਖ ਝੰਡਿਆਂ ਨਾਲ ਕੋਈ ਵਿਰੋਧ ਨਹੀਂ, ਪਰ ਭਿੰਡਰਾਂਵਾਲੇ ਦੇ ਝੰਡਿਆਂ-ਪੋਸਟਰਾਂ ਨੂੰ ਨਹੀਂ ਸਹਿਣ ਨਹੀਂ ਕੀਤਾ ਜਾ ਸਕਦਾ।
ਵੀਡੀਓ ਦੇ ਵਿੱਚ ਸੂਦ ਨੇ ਕਿਹਾ ਕਿ 'ਨਿਸ਼ਾਨ ਸਾਹਿਬ ਸਾਡੇ ਸਤਿਕਾਰਯੋਗ ਅਤੇ ਆਦਰਯੋਗ ਹਨ। ਜੇਕਰ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ'।
Watch the full video on YouTube: https://t.co/EopbHehAfj
— Gagandeep Singh (@Gagan4344) March 19, 2025
Regarding the recent Himachal-Punjab conflict, Baba Harjit Singh Rasulpur met Aman Sood in Himachal, where Aman Sood apologized to the Sikh community. He clarified that he did not disrespect the Nishan Sahib and stated… pic.twitter.com/yt8TQRW2EN
ਦੱਸ ਦਈਏ ਕੁੱਝ ਦਿਨ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਸੈਂਕੜੇ ਨੌਜਵਾਨਾਂ ਖਿਲਾਫ ਸਖਤ ਐਕਸ਼ਨ ਲਿਆ ਹੈ। ਇਨ੍ਹਾਂ ਨੌਜਵਾਨਾਂ ਨੇ ਆਪਣੇ ਮੋਟਰ ਸਾਈਕਲਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀਆਂ ਤਸਵੀਰਾਂ ਤੇ ਕੇਸਰੀ ਝੰਡੇ ਉਤਵਾਏ ਸਨ। ਇਸ ਤੋਂ ਇਲਾਵਾ ਪੁਲਿਸ ਨੇ 180 ਬਾਈਕ ਸਵਾਰਾਂ ਦੇ ਚਲਾਨ ਕੀਤੇ ਹਨ। ਜਿਸ ਤੋਂ ਬਾਅਦ ਇਹ ਮੁੱਦਾ ਭੱਖ ਗਿਆ ਅਤੇ ਇਸ ਦਾ ਸੇਕ ਪੰਜਾਬ ਤੱਕ ਦੇਖਣ ਨੂੰ ਮਿਲਿਆ। ਹਿਮਾਚਲ ਵਿੱਚ ਸਿੱਖ ਨੌਜਵਾਨਾਂ ਨਾਲ ਬਦਸਲੂਕੀ ਤੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਝੰਡੇ ਉਤਾਰਣ ਮਗਰੋਂ ਪੰਜਾਬ ਵਿੱਚ ਵੀ ਨੌਜਵਾਨ ਹਿੰਸਕ ਹੋ ਗਏ। ਮੰਗਲਵਾਰ ਨੂੰ ਕਈ ਥਾਵਾਂ ਉਪਰ ਹਿਮਚਾਲ ਦੀਆਂ ਬੱਸਾਂ ਰੋਕ-ਰੋਕ ਸੰਤ ਭਿੰਡਰਾਵਾਲਾ ਦੇ ਪੋਸਟਰ ਲਾਏ ਤੇ ਖਰੜ ਵਿੱਚ ਇੱਕ ਬੱਸ ਦੇ ਸ਼ੀਸ਼ੇ ਤੋੜ ਦਿੱਤੇ। ਜਿਸ ਕਰਕੇ ਦੋਵਾਂ ਸੂਬਿਆਂ ਦੇ ਵਿੱਚ ਤਣਾਅ ਵੱਧ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















