Sri Muktsar Sahib : ਪੰਜਾਬੀ ਕੁੜੀ ਨੇ ਘਰ 'ਚ ਰਹਿ ਸਿੱਖੀ ਜਪਾਨੀ ਭਾਸ਼ਾ, ਜਪਾਨ 'ਚ ਰਹਿਣ ਦਾ ਸੁਪਨਾ
Sri Muktsar Sahib : (ਅਸ਼ਰਫ ਢੁੱਡੀ) : ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ 'ਤੇ ਰਹਿਣ ਵਾਲੀ ਲੜਕੀ ਤਰੂਣਾ ਸ਼ਰਮਾ ਨੇ ਘਰ ਵਿਚ ਰਹਿ ਬਚਪਨ ਤੋਂ ਹੀ ਜਪਾਨੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ।
Sri Muktsar Sahib (ਅਸ਼ਰਫ ਢੁੱਡੀ): ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ 'ਤੇ ਰਹਿਣ ਵਾਲੀ ਲੜਕੀ ਤਰੂਣਾ ਸ਼ਰਮਾ ਨੇ ਘਰ ਵਿੱਚ ਰਹਿ ਬਚਪਨ ਤੋਂ ਹੀ ਜਪਾਨੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਤੇ ਅੱਜ ਪੂਰੀ ਤਰ੍ਹਾਂ ਸਿੱਖ ਗਈ ਹੈ। ਤਰੂਣਾ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਗਿਆਰਾਂ ਸਾਲਾਂ ਦੀ ਸੀ ਤਾਂ ਉਸ ਨੇ ਜਪਾਨੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮੋਬਾਈਲ ਫੋਨ ਤੋਂ ਹੀ ਇਹ ਭਾਸ਼ਾ ਸਿੱਖੀ ਹੈ। ਉਸ ਦੇ ਘਰ ਤੇ ਸਕੂਲ ਵਿੱਚ ਸਭ ਪੰਜਾਬੀ ਤੇ ਹਿੰਦੀ ਭਾਸ਼ਾ ਬੋਲਦੇ ਸਨ ਪਰ ਫਿਰ ਵੀ ਉਸ ਨੇ ਜਪਾਨੀ ਭਾਸ਼ਾ ਸਿੱਖੀ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਜਪਾਨ ਜਾ ਕੇ ਜਿੰਦਗੀ ਵਿੱਚ ਅੱਗੇ ਵਧਣਾ ਹੈ।
ਇਹ ਵੀ ਪੜ੍ਹੋ : ਬਿਜਲੀ ਨੂੰ ਛੱਡੋ ਪਾਣੀ ਦੇ ਆਏ ਲੱਖਾਂ 'ਚ ਬਿੱਲ, 1 ਲੱਖ 80 ਹਜ਼ਾਰ ਦਾ ਬਿੱਲ ਵੇਖ ਉੱਡੇ ਹੋਸ਼
ਜਿੱਥੇ ਪਹਿਲਾਂ ਬੱਚੇ ਪੰਜਾਬੀ, ਹਿੰਦੀ ਦੇ ਨਾਲ ਅੰਗਰੇਜ਼ੀ ਭਾਸ਼ਾ ਸਿੱਖਦੇ ਸੀ ਤੇ ਹੁਣ ਬੱਚਿਆਂ 'ਚ ਵਿਦੇਸ਼ੀ ਭਾਸ਼ਾਵਾਂ ਸਿੱਖਣ ਦਾ ਜਾਨੂੰਨ ਵੀ ਵਧ ਗਿਆ ਹੈ, ਜਿਸ ਦਾ ਕਾਰਨ ਹੈ ਕਿ ਬੱਚਿਆਂ ਨੂੰ ਵਿਦੇਸ਼ਾਂ 'ਚ ਕੋਈ ਮੁਸ਼ਕਲ ਨਾ ਆਵੇ। ਅੱਜ ਸਿੱਖਿਆ ਦੇ ਇਸ ਵਪਾਰ ਵਿੱਚ ਦੁਨੀਆ ਦੇ ਕਈ ਦੇਸ਼ਾਂ ਅੰਦਰ ਹੋੜ ਲੱਗੀ ਹੋਈ ਹੈ। ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਵਿਦਿਆਰਥੀਆਂ ਦੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਦੇ ਸ਼ੌਂਕ ਨੂੰ ਦੇਖਦੇ ਹੋਏ ਵੱਖ-ਵੱਖ ਦੇਸ਼ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 'ਮੈਂ ਕਿਸੇ ਤੋਂ ਨਹੀਂ ਡਰਦਾ', ਆਰੋਪਾਂ 'ਤੇ ਬੋਲੇ -ਬਾਗੇਸ਼ਵਰ ਧਾਮ ਵਾਲੇ ਧੀਰੇਂਦਰ ਸ਼ਾਸਤਰੀ - ਲੋਕਾਂ ਨੇ ਤਾਂ ਭਗਵਾਨ ਨੂੰ ਨਹੀਂ ਛੱਡਿਆ
ਦੱਸ ਦੇਈਏ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨੇ ਪਿਛਲੇ ਸਾਲ ਕਿਹਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਬੱਚੇ ਹੁਣ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਵੀ ਲੈ ਸਕਣਗੇ। ਉਨ੍ਹਾਂ ਸੂਬੇ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਹ ਸਕੀਮ ‘ਏਕ ਭਾਰਤ ਸ੍ਰੇਸ਼ਠ ਭਾਰਤ’ ਤਹਿਤ ਭਾਸ਼ਾ ਸੰਗਮ ਪ੍ਰੋਗਰਾਮ ਤਹਿਤ ਚਲਾਈ ਜਾਣੀ ਹੈ ਜਿਸ ਅਧੀਨ ਬੱਚਿਆਂ ਨੂੰ 22 ਭਾਸ਼ਾਵਾਂ ਦਾ ਗਿਆਨ ਹਾਸਲ ਕਰਾਇਆ ਜਾਵੇਗਾ ਤੇ ਨਾਲ-ਨਾਲ ਆਡੀਓ-ਵੀਡੀਓ ਦਿਖਾ ਕੇ ਵੱਖ-ਵੱਖ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਸਕੀਮ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜਣੀ ਹੋਵੇਗੀ, ਜਿਸ ਦੀ ਰਿਪੋਰਟ ਸੂਬਾ ਪੱਧਰ ‘ਤੇ ਕੇਂਦਰ ਸਰਕਾਰ ਨੂੰ ਭੇਜੀ ਜਾਏਗੀ। ਬੱਚਿਆਂ ਨੂੰ 22 ਭਾਸ਼ਾਵਾਂ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਵਾਕਾਂ ਦਾ ਅਧਿਐਨ ਕਰਵਾਇਆ ਜਾਵੇਗਾ। ਹੋਰ ਭਾਸ਼ਾਵਾਂ ਵਿੱਚ ਬੱਚਿਆਂ ਲਈ ਉਪਲਬਧ ਵਾਕ ਰੋਮਨ ਭਾਸ਼ਾ, ਭਾਰਤੀ ਭਾਸ਼ਾ ਤੇ ਦੇਵਨਾਗਰੀ ਲਿਪੀ ਵਿੱਚ ਲਿਖੇ ਜਾਣਗੇ, ਜਿਨ੍ਹਾਂ ਦਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਭਾਸ਼ਾ ਸੰਗਮ ਪਹਿਲ ਲਈ ਭਾਸ਼ਾ ਸੰਗਮ ਮੋਬਾਈਲ ਐਪ ਵੀ ਲਾਂਚ ਕੀਤਾ ਗਿਆ ਹੈ। ਇਸ ਨੂੰ ਮਾਈ ਜੀਓਵੀ ਐਪ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।