Rajvir Jawanda: ਜੱਦੀ ਪਿੰਡ ਪੌਨਾ 'ਚ ਅੱਜ ਹੋਵੇਗਾ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ, ਹਾਦਸੇ ਤੋਂ 11 ਦਿਨ ਬਾਅਦ ਹੋਈ ਮੌਤ, ਨਮ ਅੱਖਾਂ ਨਾਲ ਪਹੁੰਚ ਰਹੇ ਪੰਜਾਬੀ ਕਲਾਕਾਰ
ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਬੀਤੇ ਦਿਨ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਇਸ ਵਿਛੋੜੇ ਨੇ ਸਾਰੇ ਪੰਜਾਬ ਦੀਆਂ ਅੱਖਾਂ ਨਮ ਕਰ ਦਿੱਤੀਆਂ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ...

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੌਨਾ ਵਿੱਚ ਕੀਤਾ ਜਾਵੇਗਾ। 27 ਸਤੰਬਰ ਨੂੰ ਹੋਏ ਸੜਕ ਹਾਦਸੇ ਵਿੱਚ ਜਵੰਦਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਖਬਰ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਦੇਸ਼-ਵਿਦੇਸ਼ ਵਿੱਚ ਬੈਠ ਉਨ੍ਹਾਂ ਦੇ ਫੈਨਜ਼ ਵੱਡ ਝਟਕਾ ਲੱਗਿਆ।
ਅੱਜ ਹੋਏਗਾ ਸੰਸਕਾਰ
ਰਾਜਵੀਰ ਦਾ ਅੰਤਿਮ ਸੰਸਕਾਰ ਦੁਪਹਿਰ ਲਗਭਗ 12 ਵਜੇ ਕੀਤਾ ਜਾਵੇਗਾ। ਸੰਸਕਾਰ ਸਥਾਨ ਦੇ ਨੇੜੇ ਵੱਡਾ ਖੇਡ ਮੈਦਾਨ ਅਤੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਪਰਿਵਾਰ ਦੇ ਅਨੁਸਾਰ, ਰਾਜਵੀਰ ਦੀ ਭੈਣ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪਿੰਡ ‘ਚ ਸੋਗ ਦੀ ਲਹਿਰ
ਪਿੰਡ ਦੇ ਗੁਰਦੁਆਰੇ ‘ਚ ਰੋਜ਼ ਰਾਜਵੀਰ ਲਈ ਅਰਦਾਸ ਕੀਤੀ ਜਾ ਰਹੀ ਸੀ, ਪਰ ਉਸਦੀ ਮੌਤ ਦੀ ਖ਼ਬਰ ਨਾਲ ਪਿੰਡ ‘ਚ ਮਾਤਮ ਛਾ ਗਿਆ। ਸਰਪੰਚ ਗੁਰਪ੍ਰੀਤ ਸਿੰਘ ਰਾਜੂ ਨੇ ਕਿਹਾ ਕਿ ਰਾਜਵੀਰ ਲਈ ਨਾ ਤਾਂ ਕੋਈ ਦਵਾ ਕੰਮ ਆਈ ਤੇ ਨਾ ਹੀ ਕੋਈ ਦੁਆ।
ਉਨ੍ਹਾਂ ਦੀ ਮ੍ਰਿਤਕ ਦੇਹ ਸ਼ਾਮ ਦੇ ਵੇਲੇ ਜੱਦੀ ਪਿੰਡ ਪੌਨਾ ਲਿਆਉਂਦੀ ਗਈ ਸੀ। ਇੱਥੇ ਉਸਦੀ ਪਾਰਥਿਕ ਦੇਹ ਨੂੰ ਘਰ ‘ਚ ਰੱਖਿਆ ਗਿਆ ਹੈ। ਕੁਝ ਸਮੇਂ ਬਾਅਦ ਉਨ੍ਹਾਂ ਦਾ ਸਰੀਰ ਆਖ਼ਰੀ ਦਰਸ਼ਨਾਂ ਲਈ ਰੱਖਿਆ ਜਾਵੇਗਾ। ਗਾਇਕ ਨੂੰ ਆਖ਼ਰੀ ਵਿਦਾਈ ਦੇਣ ਲਈ ਪਿੰਡ ‘ਚ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਰਹੀ ਹੈ।
ਪੰਜਾਬੀ ਕਲਾਕਾਰ ਵੀ ਦਰਸ਼ਨਾਂ ਦੇ ਲਈ ਪਹੁੰਚ ਰਹੇ ਹਨ
ਰਾਜਵੀਰ ਜਵੰਦਾ ਦੀ ਮੌਤ ਪੰਜਾਬੀ ਸੰਗੀਤਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬੀ ਕਲਾਕਾਰ ਵੀ ਅੰਤਿਮ ਦਰਸ਼ਨਾਂ ਦੇ ਲਈ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪਹੁੰਚ ਰਹੇ ਹਨ। ਰਣਜੀਤ ਬਾਵਾ, ਜੱਸ ਬਾਜਵਾ, ਬੱਬੂ ਮਾਨ, ਰੇਸ਼ਮ ਅਨਮੋਲ ਤੋਂ ਲੈ ਕੇ ਕਈ ਹੋਰ ਗਾਇਕ ਸਣੇ ਰਾਜਨੀਤੀ ਨਾਲ ਸੰਬੰਧੀ ਹਸਤੀਆਂ ਵੀ ਪਹੁੰਚੀਆਂ ਹਨ। ਪਿੰਡ ਦੇ ਵਿੱਚ ਸੋਗ ਪਸਰਿਆ ਪਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















