ਧੂਰੀ ਪਹੁੰਚੇ ਭਗਵੰਤ ਮਾਨ ਨੇ ਸਾਧਿਆ ਵਿਰੋਧੀਆਂ 'ਤੇ ਨਿਸ਼ਾਨਾ
ਪੰਜਾਬ 'ਚ ਆਮ ਆਦਮੀ ਪਾਰਟੀ ਦੇ ਐਲਾਨੇ ਮੁੱਖ ਮੰਤਰੀ ਚਿਹਰੇ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਅੱਜ ਧੂਰੀ ਪਹੁੰਚੇ।
ਸੰਗਰੂਰ: ਪੰਜਾਬ 'ਚ ਆਮ ਆਦਮੀ ਪਾਰਟੀ ਦੇ ਐਲਾਨੇ ਮੁੱਖ ਮੰਤਰੀ ਚਿਹਰੇ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ (Bhagwant Mann) ਅੱਜ ਧੂਰੀ ਪਹੁੰਚੇ। ਜਿਨ੍ਹਾਂ ਦਾ ਇਲਾਕੇ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ।ਮਾਨ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਦੋਸਤਾਂ ਨੂੰ ਜੋੜਿਆ।
ਮਾਨ ਨੇ ਇਸ ਦੌਰਾਨ ਧੂਰੀ ਦੇ ਮੌਜੂਦਾ MLA 'ਤੇ ਹਮਲਾ ਕਰਨ 'ਚ ਵੀ ਟਾਇਮ ਨਹੀਂ ਲਾਇਆ।ਮਾਨ ਇਸ ਕਾਂਗਰਸੀ MLA ਦੇ ਖਿਲਾਫ ਚੋਣ ਲੜ੍ਹਨੀ ਹੈ।ਭਗਵੰਤ ਮਾਨ ਨੇ ਕਿਹਾ, "ਮੈਂ ਧੂਰੀ ਦੇ ਐਮ.ਐਲ.ਏ ਵਰਗੀਆਂ ਮਹਿੰਗੀਆਂ ਗੱਡੀਆਂ ਨਹੀਂ ਖਰੀਦੀਆਂ, ਘਰ ਨਹੀਂ ਬਣਾਇਆ, ਇੰਟਰਲਾਕ ਟਾਈਲਾਂ ਦੀ ਫੈਕਟਰੀ ਵਿੱਚ ਹਿੱਸਾ ਨਹੀਂ ਪਾਇਆ, ਟੋਲ ਪਲਾਜ਼ਾ ਵਿੱਚ ਹਿੱਸਾ ਨਹੀਂ ਪਾਇਆ, ਮੇਰੇ ਕੋਲ ਉਹੀ ਪੁਰਾਣੀ ਕਾਰ ਹੈ। ਲੋਕ ਚੋਣ ਲੜ੍ਹ ਰਹੇ ਹਨ, ਮੈਂ ਲੋਕਾਂ ਨਾਲ ਜੁੜਿਆ ਹੋਇਆ ਹਾਂ ਅਤੇ ਮੈਨੂੰ ਮੈਂਨੂੰ ਜੋ ਪਿਆਰ ਮਿਲੀਆ ਹੈ, ਉਸ ਲਈ ਮੈਂ ਲੋਕਾਂ ਦਾ ਦੇਣ ਨਹੀਂ ਦੇ ਸਕਦਾ।
ਭਗਵੰਤ ਮਾਨ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਦੂਰ ਦੁਰਾਡੇ ਸਥਿਤ ਦੋ ਵੱਡੇ ਧਾਰਮਿਕ ਸਥਾਨਾਂ 'ਤੇ ਵੀ ਗਏ ਅਤੇ ਉੱਥੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।ਦਲਵੀਰ ਗੋਲਡੀ ਅਤੇ ਸੰਗਰੂਰ ਤੋਂ ਅਕਾਲੀ ਦਲ ਦੇ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਚੋਣ ਮੈਦਾਨ ਵਿੱਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਧੂਰੀ ਵਿਧਾਨ ਸਭਾ ਹਲਕੇ ਦੇ ਲੋਕ ਕਿਸ ਪਾਰਟੀ ਨੂੰ ਪਿਆਰ ਵਿਖਾਉਂਦੇ ਹਨ।ਕਿਉਂਕਿ ਭਗਵੰਤ ਮਾਨ ਲਈ ਇਹ ਵਕਾਰ ਦੀ ਸੀਟ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :