ਪੜਚੋਲ ਕਰੋ
Advertisement
Tractor Rally Rehearsal: 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਰੈਲੀ ਤੋਂ ਪਹਿਲਾਂ ਗੁਰਦਾਸਪੁਰ 'ਚ 400 ਟਰੈਕਟਰ ਦੇ ਨਾਲ ਕੀਤੀ ਰਿਹਰਸਲ
ਕਿਸਾਨ ਨੇਤਾ ਕ੍ਰਿਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੱਸਣ ਲਈ ਇਹ ਰੈਲੀ ਕੱਢੀ ਜਾ ਰਹੀ ਹੈ ਕਿ 26 ਜਨਵਰੀ ਨੂੰ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਜਥੇਬੰਦਿਆਂ ਵਲੋਂ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ 'ਤੇ ਟਰੈਕਟਰ ਪਰੇਡ ਕੀਤੀ ਜਾਵੇਗੀ।
ਗੁਰਦਾਸਪੁਰ: ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਦਾ ਕਿਸਾਨ ਪਿਛਲੇ ਲੰਬੇ ਸੰਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਕੋਨਿਆਂ ਤੋ ਕਿਸਾਨ ਕੜਾਕੇ ਦੀ ਠੰਢ 'ਚ ਵੀ ਦਿੱਲੀ ਵਿੱਚ ਡਟੇ ਹੋਏ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਕਈ ਮਿਟਿਗਾਂ ਵੀ ਹੋ ਚੁੱਕੀ ਹਨ, ਪਰ ਕਿਸੇ ਵੀ ਮੀਟਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਹੋਇਆ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ, ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ਼ ਜਤਾਇਆ ਜਾਵੇਗਾ। ਇਸ ਦੇ ਲਈ ਕਿਸਾਨਾਂ ਵੱਲੋਂ ਹੋਣੀ ਵਾਲੀ ਟਰੈਕਟਰ ਰੈਲੀ ਪਰੇਡ ਲਈ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਵਾਂ ਤੋਂ ਕਰੀਬ 400 ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਰਿਹਰਸਲ ਰੈਲੀ ਕੱਢੀ ਗਈ। ਟਰੈਕਟਰ ਪਰੇਡ ਦੀ ਰਿਹਰਸਲ ਰੈਲੀ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਥਿਆਂ ਤੋਂ ਸ਼ੁਰੂ ਹੋਈ ਅਤੇ ਕਾਦਿਵਾਂ ਚੁੰਗੀ, ਜੰਲਧਰ ਰੋਡ, ਗਾਂਧੀ ਚੌਂਕ, ਡੇਰਾ ਬਾਬਾ ਰੋਡ, ਗੁਰਦਾਸਪੁਰ ਰੋਡ, ਕਾਹਨੂਵਾਨ ਚੌਂਕ ਹੁੰਦੀ ਹੋਈ ਕਾਦਿਆਂ ਖ਼ਤਮ ਹੋਈ। ਇਸ ਰੈਲੀ ਵਿੱਚ ਭਾਰੀ ਤਾਦਾਦ ਵਿੱਚ ਟਰੈਕਟਰ ਮੌਜੂਦ ਰਹੇ।
ਇਸ ਮੌਕੇ ਕਿਸਾਨ ਨੇਤਾ ਕ੍ਰਿਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੱਸਣ ਲਈ ਇਹ ਰੈਲੀ ਕੱਢੀ ਜਾ ਰਹੀ ਹੈ ਕਿ 26 ਜਨਵਰੀ ਨੂੰ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਜਥੇਬੰਦਿਆਂ ਵਲੋਂ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲਾ 'ਤੇ ਟਰੈਕਟਰ ਪਰੇਡ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਇਹ ਸਾਡੇ ਟਰੈਕਟਰ ਨਹੀਂ, ਸਗੋਂ ਟੈਂਕ ਹਨ। ਕਿਸਾਨ ਸ਼ਹੀਦ ਹੋ ਰਹੇ ਹਨ, ਲੇਕਿਨ ਕੇਂਦਰ ਸਰਕਾਰ ਦੇ ਕੰਨ 'ਤੇ ਕੋਈ ਜੂੰਅ ਤੱਕ ਨਹੀਂ ਸਰਕ ਰਹੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੇ ਸਮਰਥਕ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਐਨਆਈਏ ਨੇ ਕੀਤਾ ਤਲਬ
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਇੱਕ ਹੀ ਮੰਗ ਹੈ, ਕਿ ਸਰਕਾਰ ਇਹ ਕਾਲੇ ਕਾਨੂੰਨ ਰੱਦ ਕਰਾਵੇ। ਹੁਣ ਅਸੀਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਮਨ ਦੀ ਗੱਲ ਨਹੀਂ ਸੁਣਨਾ ਚਾਹੁੰਦੇ, ਹੁਣ ਮੋਦੀ ਸਾਡੇ ਮਨ ਦੀ ਗੱਲ ਸੁਣੇ। ਕਿਸਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਹਨ, ਕਿਉਂਕਿ ਕਿਸਾਨ ਮਰ ਰਿਹਾ ਹੈ।
ਕਿਸਾਨ ਨੇਤਾ ਰੂਪਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਰਿਹਰਸਲ ਹੁੰਦੀ ਹੈ, ਇਸ ਲਈ ਉਹ ਵੀ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਰੈਲੀ ਦੀ ਰਿਹਰਸਲ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਅਣਪੜ੍ਹ ਸੱਮਝ ਰਹੀ ਹੈ, ਪਰ ਅਜ ਦਾ ਕਿਸਾਨ ਪੜ੍ਹਿਆ - ਲਿਖਿਆ ਹੈ ਅਤੇ ਉਸਨੂੰ ਆਪਣੇ ਚੰਗੇ-ਮਾੜੇ ਦੀ ਸੱਮਝ ਹੈ। ਅਸੀਂ ਮਰ ਜਾਵਾਂਗੇ, ਪਰ ਕਾਨੂੰਨ ਵਾਪਸ ਕਰਵਾ ਕੇ ਹੀ ਰਹਾਂਗੇ।
ਇਹ ਵੀ ਪੜ੍ਹੋ: ਤਾਨਾਸ਼ਾਹ ਬਣੀ ਬੀਜੇਪੀ ਸਰਕਾਰ ਦੇਸ਼ ਦੇ ਸੰਵਿਧਾਨ ਲਈ ਖਤਰਾ- ਜਗੀਰ ਕੌਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਸਿਹਤ
ਸਿਹਤ
Advertisement