ਤੋਮਰ ਵੱਲੋਂ ਸ਼ਰਤਾਂ ਸਮੇਤ ਦਿੱਤੇ ਗੱਲਬਾਤ ਦੇ ਸੱਦੇ ਦਾ ਕੋਈ ਫਾਇਦਾ ਨਹੀਂ- ਪੰਧੇਰ
ਪੰਧੇਰ ਨੇ ਕਿਹਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਸਾਡੀ ਪਹਿਲੀ ਤੇ ਆਖਰੀ ਮੰਗ ਹੈ। ਭਾਜਪਾ ਨੇ ਖੇਤੀ ਕਾਨੂੰਨ ਨਾ ਰੱਦ ਕੀਤੇ ਤਾਂ ਪੂਰੇ ਦੇਸ਼ 'ਚੋਂ ਨੁਕਸਾਨ ਹੋਵੇਗਾ।
ਅੰਮ੍ਰਿਤਸਰ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਨਰਿੰਦਰ ਤੋਮਰ ਦੇ ਸ਼ਰਤਾਂ ਸਮੇਤ ਦਿੱਤੇ ਗੱਲਬਾਤ ਦੇ ਸੱਦੇ ਦਾ ਕੋਈ ਫਾਇਦਾ ਨਹੀਂ, ਕਿਉਂਕਿ ਕਿਸਾਨ ਜਥੇਬੰਦੀਆਂ ਪਹਿਲਾਂ ਵੀ ਸਾਫ ਕਰ ਚੁੱਕੀਆਂ ਹਨ ਤੇ ਹੁਣ ਵੀ ਕਹਿੰਦੀਆਂ ਹਨ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣ।
ਪੰਧੇਰ ਨੇ ਕਿਹਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਸਾਡੀ ਪਹਿਲੀ ਤੇ ਆਖਰੀ ਮੰਗ ਹੈ। ਭਾਜਪਾ ਨੇ ਖੇਤੀ ਕਾਨੂੰਨ ਨਾ ਰੱਦ ਕੀਤੇ ਤਾਂ ਪੂਰੇ ਦੇਸ਼ 'ਚੋਂ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ 2024 ਤਕ ਅਸੀਂ ਅੰਦੋਲਨ ਜਾਰੀ ਰੱਖਣ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਦੇਸ਼ ਵਾਸੀਆਂ ਦਾ ਪਹਿਲਾਂ ਵੀ ਸਮਰਥਨ ਸੀ ਤੇ ਹੁਣ ਵੀ ਪੂਰੀ ਤਰਾਂ ਸਮਰਥਨ ਹੈ। ਕਿਸਾਨਾਂ ਦਾ ਕੱਲ ਗੁਰਦਾਸਪੁਰ ਤੋਂ ਵੱਡਾ ਜੱਥਾ ਦਿੱਲੀ ਲਈ ਰਵਾਨਾ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਨੂੰ ਉਨ੍ਹਾਂ ਸ਼ਰਮਨਾਕ ਕਾਰਾ ਕਿਹਾ। ਉਨ੍ਹਾਂ ਕਿਹਾਪੰਜਾਬ ਦੇ ਨੌਜਵਾਨ ਨੌਕਰੀਆਂ ਲਈ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ।
ਕਿਸਾਨਾਂ ਨੇ ਖਿੱਚੀ ਵੱਡੀ ਤਿਆਰੀ, 26 ਜੂਨ ਨੂੰ ਚੰਡੀਗੜ੍ਹ ਕੂਚ ਕਰਨਗੇ ਕਾਫ਼ਲੇ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਜੂਨ ਨੂੰ ਦੇਸ਼-ਭਰ 'ਚ 'ਖੇਤੀ ਬਚਾਉ-ਲੋਕਤੰਤਰ ਬਚਾਉ' ਦਿਵਸ ਮਨਾਉਂਦਿਆਂ ਰਾਜ-ਭਵਨਾਂ ਅੱਗੇ ਪ੍ਰਦਰਸ਼ਨ ਕਰਦਿਆਂ ਗਵਰਨਰਾਂ ਰਾਹੀਂ ਰਾਸ਼ਟਰਪਤੀ ਨੂੰ ਰੋਸ-ਪੱਤਰ ਭੇਜੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਦੇ ਕਾਫ਼ਲੇ ਹਜ਼ਾਰਾਂ ਦੀ ਗਿਣਤੀ 'ਚ ਚੰਡੀਗੜ੍ਹ ਪਹੁੰਚਣਗੇ। ਇਸ ਸਬੰਧੀ ਤਿਆਰੀਆਂ ਲਈ ਪਿੰਡਾਂ 'ਚ ਮੀਟਿੰਗਾਂ ਜਾਰੀ ਹਨ।
ਉਨ੍ਹਾਂ ਕਿਹਾ ਕਿ ਕਿ 26 ਜੂਨ ਨੂੰ 11 ਵਜੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਪੰਜਾਬ ਦੀਆਂ ਸਾਰੀਆਂ 32 ਕਿਸਾਨ ਅਤੇ ਜਥੇਬੰਦੀਆਂ ਦੇ ਲੀਡਰ ਪਹੁੰਚਣਗੇ ਅਤੇ ਗਵਰਨਰ ਹਾਊਸ ਨੂੰ ਰੋਸ-ਮਾਰਚ ਕੱਢਿਆ ਜਾਵੇਗਾ ਅਤੇ ਗਵਰਨਰ ਨੂੰ ਰੋਸ ਪੱਤਰ ਦਿੱਤਾ ਜਾਵੇਗਾ। ਇਹ ਰੋਸ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਆਪਣੇ-ਆਪਣੇ ਸਾਧਨਾਂ ਰਾਹੀਂ ਗਵਰਨਰ ਹਾਊਸ ਨੂੰ ਕੂਚ ਕਰੇਗਾ।
ਇਹ ਵੀ ਪੜ੍ਹੋ: Covid 19 Third Wave: ਅਲਰਟ! ਕੋਰੋਨਾ ਦੀ ਤੀਜੀ ਲਹਿਰ ਅਗਲੇ ਕੁਝ ਹਫਤਿਆਂ ਵਿੱਚ ਦੇ ਸਕਦੀ ਹੈ ਦਸਤਕ
ਇਹ ਵੀ ਪੜ੍ਹੋ: Happy Birthday Rahul Gandhi: 51 ਸਾਲ ਦੇ ਹੋਏ ਰਾਹੁਲ ਗਾਂਧੀ, 'ਸੇਵਾ ਦਿਵਸ' ਵਜੋਂ ਮਨਾਇਆ ਜਾਵੇਗਾ ਕਾਂਗਰਸ ਨੇਤਾ ਦਾ ਜਨਮਦਿਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904