ਪੜਚੋਲ ਕਰੋ

ਕਿਸਾਨ ਲੀਡਰ ਚੜੂਨੀ 'ਤੇ ਲੱਗੇ ਗੰਭੀਰ ਇਲਜ਼ਾਮ, ਜਾਂਚ ਲਈ ਕਮੇਟੀ ਕਾਇਮ, ਸੰਯੁਕਤ ਕਿਸਾਨ ਮੋਰਚਾ ਵੱਲੋਂ ਸਪਸ਼ਟੀਕਰਨ

ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਮਗਰੋਂ ਸੰਯੁਕਤ ਕਿਸਾਨ ਮੋਰਚੇ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ (Gurnam Singh Chaduni) ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਮਗਰੋਂ ਸੰਯੁਕਤ ਕਿਸਾਨ ਮੋਰਚੇ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਹੈ। ਇਸ ਵਿੱਚ ਗੁਰਨਾਮ ਸਿੰਘ ਚੜੂਨੀ ਬਾਰੇ ਦਿੱਤੇ ਕੁਝ ਨੁਕਤਿਆਂ ਨੂੰ ਸਪੱਸ਼ਟ ਕੀਤਾ ਗਿਆ ਹੈ। ਸ਼ਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਸਯੁੰਕਤ ਕਿਸਾਨ ਮੋਰਚੇ ਦਾ ਚੜੂਨੀ ਵੱਲੋਂ ਸੱਦੀ "ਸਮੁੱਚੀ ਸਿਆਸੀ ਪਾਰਟੀਆਂ ਦੀ ਮੀਟਿੰਗ" ਨਾਲ ਕੋਈ ਸੰਬੰਧ ਨਹੀਂ। ਦੂਜਾ ਸਯੁੰਕਤ ਕਿਸਾਨ ਮੋਰਚਾ ਨੇ ਸਿਆਸੀ ਪਾਰਟੀਆਂ ਨਾਲ ਚੜੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਂਦਿਆਂ, ਕੱਲ੍ਹ ਮੋਰਚੇ ਦੀ ਮੀਟਿੰਗ ਵਿੱਚ ਵਿਚਾਰ ਤੋਂ ਬਾਅਦ ਕਮੇਟੀ ਬਣਾਈ ਹੈ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਆਪਣੀ ਰਿਪੋਰਟ 3 ਦਿਨਾਂ ਵਿੱਚ ਦੇਵੇਗੀ। ਇਹ ਸਪਸ਼ਟੀਕਰਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ, ਸ਼ਿਵ ਕੁਮਾਰ ਕੱਕਾ ਜੀ, ਜਗਜੀਤ ਸਿੰਘ ਡੱਲੇਵਾਲ, ਯੋਗਿੰਦਰ ਯਾਦਵ, ਬਲਬੀਰ ਸਿੰਘ ਰਾਜੇਵਾਲ ਤੇ ਹਨਨ ਮੌਲਾ ਵੱਲੋਂ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਚੜੂਨੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ 7 ਮੈਂਬਰੀ ਕਮੇਟੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 19 ਜਨਵਰੀ ਨੂੰ ਕੇਂਦਰ ਸਰਕਾਰ ਨਾਲ ਮੁਲਾਕਾਤ ਤੋਂ ਵੀ ਬਾਹਰ ਰੱਖਿਆ ਜਾਵੇਗਾ। ਦੱਸ ਦਈਏ ਕਿ ਚੜੂਨੀ 'ਤੇ ਰਾਜਨੀਤਕ ਪਾਰਟੀਆਂ ਨਾਲ ਮੁਲਾਕਾਤ ਕਰਨ ਤੇ ਅੰਦੋਲਨ ਨਾਲ ਸਬੰਧਤ ਪ੍ਰੋਗਰਾਮ ਕਰਨ ਦਾ ਦੋਸ਼ ਲਾਇਆ ਗਿਆ ਹੈ। ਗੁਰਨਾਮ ਚੜੂਨੀ 'ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਮਿਲਣ ਦੇ ਵੀ ਇਲਜ਼ਾਮ ਹਨ।ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਵਿਰੁੱਧ ਲਾਏ ਇਲਜ਼ਾਮਾਂ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਚੜੂਨੀ ਨੂੰ ਕਮੇਟੀ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਪਏਗਾ। ਜਾਂਚ ਪੂਰੀ ਹੋਣ ਤੱਕ, ਚੜੂਨੀ ਯੂਨਾਈਟਿਡ ਕਿਸਾਨ ਮੋਰਚੇ ਦੀਆਂ ਅੰਦਰੂਨੀ ਮੀਟਿੰਗਾਂ ਤੇ ਕੇਂਦਰ ਸਰਕਾਰ ਨਾਲ ਬੈਠਕ ਤੋਂ ਵੀ ਬਾਹਰ ਰਹਿਣਗੇ। ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਖੇਤੀਬਾੜੀ ਕਾਨੂੰਨਾਂ ਨਾਲ ਜੁੜੇ ਮੁੱਦੇ 'ਤੇ ਮਹੱਤਵਪੂਰਨ ਸੁਣਵਾਈ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ 19 ਜਨਵਰੀ ਨੂੰ ਕੇਂਦਰ ਸਰਕਾਰ ਤੇ ਕਿਸਾਨ ਨੇਤਾਵਾਂ ਦਰਮਿਆਨ ਇੱਕ ਬੈਠਕ ਹੋਣ ਵਾਲੀ ਹੈ। ਕਿਸਾਨ ਨੇਤਾਵਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਇੱਕ ਟਰੈਕਟਰ ਰੈਲੀ ਕੱਢਣ ਦਾ ਐਲਾਨ ਵੀ ਕੀਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Advertisement
ABP Premium

ਵੀਡੀਓਜ਼

ਇਕੱਠੇ ਹੋਏ ਕਰਨ ਤੇ ਅਰਜਨ , ਕੀ ਸੀ ਕਲੇਸ਼ ? ਹੁਣ ਪਏਗਾ ਗਾਹਕੇਕ ਫੜ ਨੱਚਣ ਲੱਗੀ ਕੰਗਨਾ , ਵੇਖੋ ਆਖ਼ਰ ਕੀ ਹੋ ਗਿਆਛੁੱਟੀ ਤੇ ਦਿਲਜੀਤ ਦੋਸਾਂਝ, ਵੀਡਿਓ ਵੇਖ ਖੁਸ਼ ਹੋਏਗਾ ਮਨਸਰਤਾਜ ਨੂੰ ਲਖਨਊ 'ਚ ਮਿਲਿਆ ਪਿਆਰ , ਨਵਾਬਾਂ ਦੇ ਸ਼ਹਿਰ 'ਚ ਛਾਏ ਸਰਤਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
Punjab News: ਸ਼ਰਾਬ ਤੇ ਡੀਜੇ ਤੋਂ ਬਿਨਾਂ ਵਿਆਹ ਕਰਨ ਵਾਲਿਆਂ ਨੂੰ 21,000 ਰੁਪਏ ਦੇਣ ਦਾ ਐਲਾਨ, ਫਜ਼ੂਲ ਖਰਚੀ ਨੂੰ ਲੱਗੇਗੀ ਲਗਾਮ
ਆਧਾਰ ਕਾਰਡ ਰਾਹੀਂ 50,000 ਰੁਪਏ ਤੱਕ ਦਾ ਲੋਨ, ਉਹ ਵੀ ਬਿਨਾਂ ਕਿਸੇ ਗਾਰੰਟੀ ਦੇ...ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Aadhaar Card: ਆਧਾਰ ਕਾਰਡ ਰਾਹੀਂ 50,000 ਰੁਪਏ ਤੱਕ ਦਾ ਲੋਨ, ਉਹ ਵੀ ਬਿਨਾਂ ਕਿਸੇ ਗਾਰੰਟੀ ਦੇ...ਜਾਣੋ ਕਿਵੇਂ ਕਰ ਸਕਦੇ ਹੋ ਅਪਲਾਈ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਸਾਵਧਾਨ! ਆਹ Gadget ਭੁੱਲ ਕੇ ਵੀ ਨਾ ਰੱਖਿਓ ਕੋਲ, ਨਹੀਂ ਤਾਂ ਹੋ ਸਕਦੀ ਜੇਲ੍ਹ, ਕਈ ਲੋਕਾਂ ਹੋ ਚੁੱਕੇ ਪਰੇਸ਼ਾਨ
ਸਾਵਧਾਨ! ਆਹ Gadget ਭੁੱਲ ਕੇ ਵੀ ਨਾ ਰੱਖਿਓ ਕੋਲ, ਨਹੀਂ ਤਾਂ ਹੋ ਸਕਦੀ ਜੇਲ੍ਹ, ਕਈ ਲੋਕਾਂ ਹੋ ਚੁੱਕੇ ਪਰੇਸ਼ਾਨ
Embed widget