ਪੜਚੋਲ ਕਰੋ
'ਆਪ' ਦੀ ਦਿੱਲੀ ਜਿੱਤ ਦਾ ਪੰਜਾਬ 'ਚ ਅਸਰ, ਦੂਜੀਆਂ ਪਾਰਟੀਆਂ ਦੇ ਵਰਕਰ 'ਆਪ' 'ਚ ਜਾਣ ਲਈ ਕਾਹਲੇ
ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਦਾ ਰੰਗ ਪੰਜਾਬ ਵਿੱਚ ਵੀ ਦਿੱਸਣ ਲੱਗਾ ਹੈ। ਇੱਕ ਪਾਸੇ 'ਆਪ' ਲੀਡਰਾਂ ਦੇ ਹੌਸਲੇ ਬੁਲੰਦ ਹੋਏ ਹਨ ਤੇ ਦੂਜੇ ਪਾਸੇ ਹੋਰ ਪਾਰਟੀਆਂ ਦੇ ਕਾਰਕੁਨ ਵੀ 'ਆਪ' 'ਚ ਸ਼ਾਮਲ ਹੋਣ ਲਈ ਕਾਹਲੇ ਹਨ।

ਚੰਡੀਗੜ੍ਹ: ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਦਾ ਰੰਗ ਪੰਜਾਬ ਵਿੱਚ ਵੀ ਦਿੱਸਣ ਲੱਗਾ ਹੈ। ਇੱਕ ਪਾਸੇ 'ਆਪ' ਲੀਡਰਾਂ ਦੇ ਹੌਸਲੇ ਬੁਲੰਦ ਹੋਏ ਹਨ ਤੇ ਦੂਜੇ ਪਾਸੇ ਹੋਰ ਪਾਰਟੀਆਂ ਦੇ ਕਾਰਕੁਨ ਵੀ 'ਆਪ' 'ਚ ਸ਼ਾਮਲ ਹੋਣ ਲਈ ਕਾਹਲੇ ਹਨ। ਐਤਵਾਰ ਨੂੰ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਬੀਜੇਪੀ ਕਾਰਕੁਨਾਂ ਨੂੰ ਸ਼ਾਮਲ ਕਰਵਾਇਆ ਤੇ ਅੱਜ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੀਜੇਪੀ ਤੇ ਲੋਕ ਇਨਸਾਫ਼ ਪਾਰਟੀ (ਲਿਪ) ਨੂੰ ਝਟਕਾ ਦਿੰਦਿਆਂ ਅੱਧੀ ਦਰਜਨ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਲੋਟ ਹਲਕੇ ਤੋਂ ਲੋਕ ਇਨਸਾਫ਼ ਪਾਰਟੀ ਦੇ ਮਲੋਟ ਇੰਚਾਰਜ ਰਹੇ ਕਿਸ਼ਨ ਲਾਲ ਤੇ ਫ਼ਾਜ਼ਿਲਕਾ ਤੋਂ ਭਾਜਪਾ ਦੇ ਕੌਂਸਲਰ ਅਰੁਣ ਵਧਵਾ ਤੇ ਲੁਧਿਆਣਾ ਨਾਲ ਸਬੰਧਤ ਸੰਦੀਪ ਗੁਪਤਾ ਤੇ ਕੁਲਦੀਪ ਸਿੰਘ, ਨਟਰਾਜ ਖੁਰਾਣਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਸਮੀ ਤੌਰ 'ਤੇ ਸ਼ਾਮਲ ਕੀਤਾ। ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸੇਵਾਵਾਂ ਤੇ ਤਜਰਬੇ ਨੂੰ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















