ਪੜਚੋਲ ਕਰੋ

SGPC ਨੇ ZEE STUDIO ਨੂੰ ਭੇਜਿਆ ਨੋਟਿਸ, ਭੜਕਾਊ ਦ੍ਰਿਸ਼ਾਂ ਨਾਲ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼; ਮੰਗੀ SCRIPT

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹੁਣ ਜੀ-ਸਟੂਡੀਓ ਨੂੰ ਵਿਵਾਦਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ।

Emergency Movie: ਬਾਲੀਵੁੱਡ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹੁਣ ਜੀ-ਸਟੂਡੀਓ ਨੂੰ ਵਿਵਾਦਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ। ਇੰਨਾ ਹੀ ਨਹੀਂ, ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫਿਲਮ ਵਿਵਾਦਾਂ ਨਾਲ ਭਰੀ ਹੋਈ ਹੈ। ਇਸ ਦੀ ਮੁੱਖ ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬ, ਸਿੱਖਾਂ ਅਤੇ ਕਿਸਾਨਾਂ ਲਈ ਵਿਵਾਦਿਤ ਬਿਆਨ ਦਿੰਦੀ ਰਹੀ ਹੈ। ਐਮਰਜੈਂਸੀ ਨੂੰ ਖਤਮ ਕਰਨ ਵਿੱਚ ਪੰਜਾਬ ਅਤੇ ਅਕਾਲੀ ਦਲ ਦੇ ਯੋਗਦਾਨ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਗਲਤ ਅਕਸ ਪੇਸ਼ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੈਂਸਰ ਬੋਰਡ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੂੰ ਪੱਤਰ ਭੇਜਿਆ ਗਿਆ ਹੈ। ਇਸ ਵਿੱਚ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਹੈ ਕਿ ਫਿਲਮ ਦੀ ਰਿਲੀਜ਼ ਨੂੰ ਰੋਕਿਆ ਜਾਵੇ ਅਤੇ ਇਸ ਦੀ ਸਮੁੱਚੀ ਸਕਰਿਪਟ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਇਸ ਫਿਲਮ ਸਬੰਧੀ ਆਪਣੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਜਾ ਸਕੇ।

ਕੰਗਨਾ ਨੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਜਿਸ ਵਿੱਚ 1980 ਵਿੱਚ ਪੰਜਾਬ ਵਿੱਚ ਅੱਤਵਾਦ ਦੇ ਦੌਰ ਨੂੰ ਵੀ ਦਿਖਾਇਆ ਗਿਆ ਹੈ। ਇਸ ਵਿੱਚ ਇੱਕ ਪਾਤਰ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਬਣਾਇਆ ਗਿਆ ਹੈ, ਜਿਸ ਨੂੰ ਕੱਟੜਪੰਥੀ ਸਿੱਖ ਸੰਤ ਵਜੋਂ ਦੇਖਦੇ ਹਨ। ਸਰਬਜੀਤ ਖਾਲਸਾ ਦਾ ਮੰਨਣਾ ਹੈ ਕਿ ਇਸ ਫਿਲਮ ਵਿੱਚ Blue Star Operation ਬਾਰੇ ਵੀ ਫਿਲਮਾਇਆ ਗਿਆ ਹੈ, ਜੋ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਖਤਮ ਕਰਨ ਲਈ ਹੀ ਸ਼ੁਰੂ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਪ੍ਰੈਸ ਬਿਆਨ ਜਾਰੀ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਕੰਗਨਾ ਰਣੌਤ ਅਕਸਰ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੀ ਰਹਿੰਦੀ ਹੈ।

ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ। ਸਰਕਾਰ ਨੂੰ ਫਿਲਮ ਐਮਰਜੈਂਸੀ ਰਾਹੀਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਕੰਗਨਾ ਰਣੌਤ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਫ਼ਿਲਮ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ
ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ
ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ
ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Embed widget