ਪੜਚੋਲ ਕਰੋ

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਚੇਤਾਵਨੀ, ਪਸ਼ਚਾਤਾਪ ਲਈ ਅਖੰਡ ਪਾਠ ਆਰੰਭ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਕੱਲ੍ਹ ਵਾਪਰੀ ਘਟਨਾ ਸਬੰਧੀ ਪਸ਼ਚਾਤਾਪ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ।

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਕੱਲ੍ਹ ਵਾਪਰੀ ਘਟਨਾ ਸਬੰਧੀ ਪਸ਼ਚਾਤਾਪ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ।

ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪੂਰੀ ਮਾਨਵਤਾ ਦੇ ਅਧਿਆਤਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਘੇ ਕੱਲ੍ਹ ਸ਼ਾਮ ਸਮੇਂ ਵਾਪਰੇ ਘਟਨਾਕਰਮ ਨੇ ਪੂਰੇ ਸਿੱਖ ਜਗਤ ਨੂੰ ਗਹਿਰੀ ਮਾਨਸਿਕ ਪੀੜਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਦੀ ਸਾਜ਼ਿਸ਼ ਦਾ ਸਰਕਾਰਾਂ ਪਤਾ ਲਗਾਉਣ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਸੂਬੇ ਦਾ ਮਾਹੌਲ ਖਰਾਬ ਹੋਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਐਡਵੋਕੇਟ ਧਾਮੀ ਨੇ ਕਪੂਰਥਲਾ ਜ਼ਿਲ੍ਹੇ ’ਚ ਪਿੰਡ ਨਿਜ਼ਾਮਪੁਰ ਵਿਖੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਸੰਗਤਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਉਹ ਆਪੋ-ਆਪਣੇ ਗੁਰਦੁਆਰਾ ਸਾਹਿਬਾਨ ਅੰਦਰ ਹਰ ਸਮੇਂ ਹਾਜ਼ਰੀ ਯਕੀਨੀ ਬਣਾਉਣ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੀਸੀਟੀਵੀ ਦੇ ਦ੍ਰਿਸ਼ ਦੇਖੇ ਜਾ ਰਹੇ ਹਨ, ਜਿਸ ਦਾ ਮੰਤਵ ਦੋਸ਼ੀ ਦੀ ਇੱਥੇ ਆਮਦ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰਨਾ ਹੈ। ਇਹ ਵੀ ਦੇਖਿਆ ਜਾਵੇਗਾ ਕਿ ਉਹ ਇਕੱਲਾ ਹੀ ਇੱਥੇ ਪੁੱਜਾ ਜਾਂ ਉਸ ਨਾਲ ਕੋਈ ਹੋਰ ਸਾਥੀ ਵੀ ਸਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੇਅਦਬੀ ਕਰਨ ਆਏ ਵਿਅਕਤੀ ਨੂੰ ਫੜ੍ਹਨ ਵਾਲੀ ਸੰਗਤ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਨਿਭਾਈ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤਾਇਨਾਤ ਸਟਾਫ਼ ਦੀ ਚੇਤਨਤਾ ਨਾਲ ਡਿਊਟੀ ਨਿਭਾਈ ਹੈ। ਉਨ੍ਹਾਂ ਖਾਸ ਤੌਰ ’ਤੇ ਜ਼ਿਕਰ ਕੀਤਾ ਕਿ ਸੋਦਰਿ ਦਾ ਪਾਠ ਕਰ ਰਹੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਇਸ ਔਖੇ ਸਮੇਂ ’ਤੇ ਵੀ ਮਰਯਾਦਾ ਭੰਗ ਨਹੀਂ ਹੋਣ ਦਿੱਤੀ ਤੇ ਪਾਠ ਜਾਰੀ ਰੱਖਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ

Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ

Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ

ABP Premium

ਵੀਡੀਓਜ਼

Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | HaryanaDirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾSukhbir Badal| ਜਥੇਦਾਰ ਵੱਲੋਂ ਤਲਬ ਕਰਨ ਬਾਅਦ ਸੁਖਬੀਰ ਬਾਦਲ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?

Women Nude: ਪੁਲਿਸ ਅਫ਼ਸਰਾਂ ਦੇ ਸਾਹਮਣੇ ਅਚਾਨਕ ਔਰਤਾਂ 'ਤੇ ਖੋਲ੍ਹ ਦਿੱਤੇ ਆਪਣੇ ਕੱਪੜੇ, ਥਾਣੇ 'ਚ ਹੋ ਗਿਆ ਹੰਗਾਮਾ

Farmer Protest: ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਅੰਬਾਲਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

Patiala Weather: ਪਟਿਆਲਾ 'ਚ ਜੰਮ ਕੇ ਪਿਆ ਮੀਂਹ, ਜਾਣੋ ਪੰਜਾਬ ਦੇ ਮੌਸਮ ਬਾਰੇ IMD ਦਾ ਕੀ ਅਪਡੇਟ

Embed widget