ਸੁਖਬੀਰ ਬਾਦਲ ਵੱਲੋਂ ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ
ਸ਼ੁਕਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਕਥਿਤ ਘੁਟਾਲੇ ਲਈ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ
ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਵੈਕਸੀਨ ਵੇਚੇ ਜਾਣ ਦੇ ਮਾਮਲੇ ਤੇ ਕੈਪਟਨ ਸਰਕਾਰ ਘਿਰ ਦੀ ਜਾ ਰਹੀ ਹੈ।ਸ਼ੁਕਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਕਥਿਤ ਘੁਟਾਲੇ ਲਈ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਅਤੇ ਤੁਰੰਤ ਅਹੁੱਦੇ ਤੋਂ ਬਰਖਾਸਤ ਕਰਨ ਦੀ ਮੰਗ ਰੱਖੀ।ਉਨ੍ਹਾਂ ਕਿਹਾ ਕਿ ਬਹੁ-ਕਰੋੜੀ ਟੀਕੇ ਘੁਟਾਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ।
ਸੁਖਬੀਰ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਸਿਰ ਕਾਰਵਾਈ ਨਾ ਕਰਕੇ ਕਥਿਤ ਟੀਕੇ “ਘੁਟਾਲੇ” ਨੂੰ ਉਤਸ਼ਾਹਤ ਕੀਤਾ ਹੈ।ਹਾਲਾਂਕਿ ਪੰਜਾਬ ਸਰਕਾਰ ਨੇ ਇਸ ਮੁੱਦੇ ਦੇ ਗਰਮਾਉਣ ਮਗਰੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਮੁਹੱਈਆ ਕਰਵਾਉਣ ਵਾਲਾ ਫੈਸਲਾ ਵਾਪਿਸ ਲੈ ਲਿਆ।
ਵਿਰੋਧੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਸਰਕਾਰ ਨੂੰ ਨਿੱਜੀ ਹਸਪਤਾਲਾਂ ਨੂੰ ਟੀਕੇ ਵੇਚਣ ਲਈ ਨਿੰਦਾ ਕੀਤੇ ਜਾਣ ਮਗਰੋਂ ਪੰਜਾਬ ਸਰਕਾਰ ਨੇ ਤੁਰੰਤ ਇਸ ਯੂ-ਟਰਨ ਲੈ ਲਿਆ।ਏਬੀਪੀ ਨਿਊਜ਼ ‘ਤੇ ਮਾਮਲਾ ਉੱਠਣ ਮਗਰੋਂ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਇਹ ਹੁਕਮ ਵਾਪਸ ਲੈ ਲਏ ਹਨ।ਇਸਦੇ ਨਾਲ ਹੀ, ਸਰਕਾਰ ਨੇ ਨਿੱਜੀ ਹਸਪਤਾਲਾਂ ਕੋਲੋਂ ਉਹ ਟੀਕਾ ਖੁਰਾਕਾਂ ਵੀ ਵਾਪਸ ਲੈ ਲਈਆਂ ਹਨ ਜੋ ਅਜੇ ਇਸਤਮਾਲ ਨਹੀਂ ਹੋਈਆਂ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ, "ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਹਨ।ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ਅਤੇ ਇਹ ਫੈਸਲਾ ਕੀਤਾ ਹੈ।ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।"
ਇਸ ਤੋਂ ਇਲਾਵਾ ਹਸਪਤਾਲਾਂ ਵੱਲੋਂ ਵੈਕਸੀਨੇਸ਼ਨ ਫੰਡ ਵਿੱਚ ਦਿੱਤੇ ਗਏ ਪੈਸੇ ਵੀ ਸਰਕਾਰ ਵਾਪਸ ਕਰ ਦੇਵੇਗੀ। ਪੰਜਾਬ ਸਰਕਾਰ ਨੇ ਟੀਕਾ ਫੰਡ ਇਕੱਠੇ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਅਮਰਿੰਦਰ ਸਰਕਾਰ ਨਿੱਜੀ ਹਸਪਤਾਲਾਂ ਵੱਲੋਂ ਦਿੱਤੇ ਪੈਸੇ ਹੁਣ ਵਾਪਸ ਕਰੇਗੀ। ਕੇਂਦਰ ਸਰਕਾਰ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਸਪਸ਼ਟੀਕਰਨ ਦੀ ਮੰਗ ਕੀਤੀ ਹੈ।ਪੰਜਾਬ ਸਰਕਾਰ ਤੇ ਕਥਿਤ ਤੌਰ ਤੇ ਮੁਨਾਫੇ ਲਈ ਕੋਵਿਡ19 ਵੈਕਸੀਨ ਵੇਚਣ ਦੇ ਇਲਜ਼ਾਮ ਲੱਗੇ ਸੀ।
ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ, "ਜਿਵੇਂ ਕਿ ਤੁਸੀਂ ਜਾਣਦੇ ਹੋ, 1 ਮਈ, 2021 ਤੋਂ, ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲਰੇਟਿਡ ਨੈਸ਼ਨਲ ਕੋਵਿਡ -19 ਟੀਕਾਕਰਣ ਰਣਨੀਤੀ ਲਾਗੂ ਹੋ ਗਈ ਹੈ। ਇਸ ਰਣਨੀਤੀ ਦੇ ਅਨੁਸਾਰ, ਨਿੱਜੀ ਖੇਤਰ ਦੇ ਹਸਪਤਾਲ ਟੀਕਾ ਨਿਰਮਾਤਾਵਾਂ ਤੋਂ ਸਿੱਧਾ ਕੋਵਿਡ-19 ਟੀਕੇ ਖਰੀਦਣਗੇ।ਇਸ ਲਈ ਰਾਜ ਸਰਕਾਰ ਨੂੰ ਬੇਨਤੀ ਹੈ ਕਿ ਇਸ ਖ਼ਬਰ ਦੇ ਲੇਖ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾਵੇ ਅਤੇ ਇਸ ਬਾਰੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਤੁਰੰਤ ਸਪਸ਼ਟੀਕਰਨ ਭੇਜਿਆ ਜਾਵੇ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ