SIT ਦੇ ਸੰਮਨ 'ਤੇ ਬੋਲੇ ਸੁਖਬੀਰ ਬਾਦਲ, ਮੈਂ ਭੱਜ ਨਹੀਂ ਰਿਹਾ...
SIT 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ "ਮੈਨੂੰ ਸੰਦੇਸ਼ ਮਿਲਿਆ ਸੀ ਪਰ ਦੇਰ ਰਾਤ ਮੈਸੇਜ ਮਿਲਣ ਮਗਰੋਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਕੱਲ੍ਹ ਮੇਰੀ ਜ਼ੀਰਾ ਕੋਰਟ 'ਚ ਤਰੀਕ ਹੈ ਅੱਗੇ ਦੀ ਕੋਈ ਤਰੀਕ ਦਿੱਤੀ ਜਾਵੇ। ਮੈਂ ਭੱਜ ਨਹੀਂ ਰਿਹਾ
ਫਿਰੋਜ਼ਪੁਰ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਜ਼ਿਲ੍ਹਾ ਵਿਕਾਸ ਆਰਡੀਨੈਂਸ ਨਿਗਰਾਨ ਕਮੇਟੀ ਦੀ ਮੀਟਿੰਗ ਦੇ ਲਈ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ।ਇਸ ਦੌਰਾਨ ਉਹ ਮੀਡੀਆ ਦੇ ਰੂ-ਬ-ਰੂ ਵੀ ਹੋਏ।SIT 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ "ਮੈਨੂੰ ਸੰਦੇਸ਼ ਮਿਲਿਆ ਸੀ ਪਰ ਦੇਰ ਰਾਤ ਮੈਸੇਜ ਮਿਲਣ ਮਗਰੋਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਕੱਲ੍ਹ ਮੇਰੀ ਜ਼ੀਰਾ ਕੋਰਟ 'ਚ ਤਰੀਕ ਹੈ ਅੱਗੇ ਦੀ ਕੋਈ ਤਰੀਕ ਦਿੱਤੀ ਜਾਵੇ। ਮੈਂ ਭੱਜ ਨਹੀਂ ਰਿਹਾ ਹਾਂ।"
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਾਂਗਰਸ 'ਤੇ ਹਮਲਾ ਬੋਲਦੇ ਕਿਹਾ "ਕਾਂਗਰਸ ਸਰਕਾਰ ਵਿੱਚ ਮਨਰੇਗਾ ਤਹਿਤ ਦੁਰਵਰਤੋਂ ਹੋਈ ਹੈ, ਮੈਂ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਨ ਲਈ ਕਿਹਾ ਹੈ ਅਤੇ ਜੇਕਰ ਜਾਂਚ ਹੁੰਦੀ ਹੈ ਤਾਂ ਫਿਰੋਜ਼ਪੁਰ ਵਿੱਚ ਇੰਟਰਲਾਕਿੰਗ ਟਾਈਲਾਂ ਵਿੱਚ ਵੱਡਾ ਘਪਲਾ ਸਾਹਮਣੇ ਆ ਜਾਵੇਗਾ।"
ਉੱਥੇ ਹੀ ਸੁਖਬੀਰ ਬਾਦਲ ਨੇ ਕੁੰਵਰ ਵਿਜੇ ਪ੍ਰਤਾਪ ਦੇ ਬਿਆਨ 'ਤੇ ਕਿਹਾ ਕਿ ਮੈਂਟਲ ਆਦਮੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਉਨ੍ਹਾਂ ਦੇ ਸਾਰੇ ਵਿਧਾਇਕ ਲੁਟੇਰੇ ਹਨ।ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਗੈਂਗਸਟਰ ਰਾਜ ਹੈ।
ਸੁਖਬੀਰ ਬਾਦਲ ਨੇ ਆਪ 'ਤੇ ਹਮਲਾ ਬੋਲਦੇ ਹੋਏ ਨਾ ਤਾਂ ਕਿਸਾਨਾਂ ਦੀ ਖਰਾਬ ਫ਼ਸਲ ਦਾ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਬਿਮਾਰ ਪਸ਼ੂਆਂ ਨੂੰ ਦੇਖਿਆ ਹੈ।ਇਕ ਲੱਖ ਦੇ ਕਰੀਬ ਪਸ਼ੂ ਲੰਪੀ ਸਕਿਨ ਕਾਰਨ ਮਰੇ ਹਨ।ਪਰ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :