ਭਗਵੰਤ ਮਾਨ ਸਰਕਾਰ ਨੇ 300 ਕਰੋੜ ਦਾ ਕੀਤਾ ਇਸ਼ਤਿਹਾਰ ਘੁਟਾਲਾ, ਜਾਂਚ ਕਰਵਾ ਕੇ ਪੈਸੇ ਪਾਰਟੀ ਤੋਂ ਵਸੂਲੇ ਜਾਣ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਰਾਜਪਾਲ ‘ਆਪ’ ਵੱਲੋਂ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਪੰਜਾਬ ਦੇ ਸਰਕਾਰੀ ਪੈਸੇ ਦੀ ਦੁਰਵਰਤੋਂ...
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਰਾਜਪਾਲ ‘ਆਪ’ ਵੱਲੋਂ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਪੰਜਾਬ ਦੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਕੇ ਕੀਤੇ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਤੇ ਇਸ ਪੈਸੇ ਦੀ ਵਸੂਲੀ ਪਾਰਟੀ ਤੋਂ ਕੀਤੀ ਜਾਵੇ।
Urged Pb Guv to order a probe into Rs 300cr ADVT SCAM of @AamAadmiParty which used state funds to further its political goals. Urged him to recover the amount from them, order a probe to ascertain violations made by officers, and also examine payment of kickbacks & commissions. pic.twitter.com/GEReuASwQq
— Sukhbir Singh Badal (@officeofssbadal) December 24, 2022
ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਰਕਾਰੀ ਇਸ਼ਤਿਹਾਰਾਂ ਲਈ 750 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਸੀ ਤੇ ਵੱਡਾ ਹਿੱਸਾ ਪੈਸਾ ਪਹਿਲਾਂ ਹੀ ਖਰਚ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਪੰਜਾਬ ਵਿੱਚ ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਖਰਚਣ ਦੀ ਥਾਂ ਦੇਸ਼ ਭਰ ਵਿੱਚ ‘ਆਪ’ ਦੇ ਪ੍ਰਚਾਰ ਕਰਨ ਲਈ ਖਰਚਿਆ ਗਿਆ ਹੈ।
ਭਗਵੰਤ ਮਾਨ ਸਿਰਫ ਅਸਤੀਫ਼ਾ ਦੇਣ : ਸੁਖਬੀਰ ਬਾਦਲ
ਦੱਸਣਯੋਗ ਹੈ ਕਿ ਬੀਤੇ ਦਿਨ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, 'ਪੰਜਾਬ ਦੇ ਹਾਲਾਤ ਹੱਥੋਂ ਬਾਹਰ ਹੋ ਰਹੇ ਹਨ।' ਉਹਨਾਂ ਕਿਹਾ ਕਿ 'ਸੂਬੇ 'ਚ ਖਾਨਾਜੰਗੀ ਛਿੜ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਭਗਵੰਤ ਮਾਨ ਸਿਰਫ ਅਸਤੀਫ਼ਾ ਹੀ ਦੇ ਸਕਦੇ ਹਨ ਅਤੇ ਆਪ ਨੂੰ ਪੰਜਾਬੀਆਂ ਤੋਂ ਨਵੇਂ ਸਿਰੇ ਤੋਂ ਫਤਵਾ ਲੈਣ ਵਾਸਤੇ ਆਖ ਸਕਦੇ ਹਨ।'
ਬੀਤੇ 9 ਮਹੀਨੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਾੜਾ ਸਮਾਂ ਰਿਹੈ : ਸੁਖਬੀਰ ਬਾਦਲ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਮਹੀਨੇ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਾੜਾ ਸਮਾਂ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਤੇ ਖਾਸ ਤੌਰ ’ਤੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀ ਦੇਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਉਦਯੋਗਪਤੀ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪਹੁੰਚ ਕਰ ਕੇ ਸੂਬੇ ਵਿਚ ਨਿਵੇਸ਼ ਦੀ ਇੱਛਾ ਪ੍ਰਗਟਾ ਰਹੇਹਨ। ਉਹਨਾਂ ਕਿਹਾ ਕਿ ਯੂ ਪੀ ਦੇ ਮੁੱਖ ਮੰਤਰੀ ਨੇ ਆਪ ਇਹ ਗੱਲ ਉਹਨਾਂ ਨੂੰ ਦੱਸੀ ਹੈ ਤੇ ਕਿਹਾ ਹੈ ਕਿ ਉਦਯੋਗਪਤੀ ਯੂ ਪੀ ਸ਼ਿਫਟ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਹੁਣ ਸੁਰੱਖਿਅਤ ਨਹੀਂ ਰਿਹਾ। ਉਹਨਾਂ ਕਿਹਾਕਿ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਕੋਈ ਉਦਯੋਗ ਨੀਤੀ ਵੀ ਨਹੀਂ ਹੈ। ਉਹਨਾਂ ਕਿਹਾਕਿ ਪੰਜਾਬ ਵਿਚੋਂ ਉਦਯੋਗ ਦੀ ਉਡਾਰੀ ਕਾਰਨ ਵੱਡੀ ਪੱਧਰ ’ਤੇ ਬੇਰੋਜ਼ਗਾਰੀ ਪੈਦਾ ਹੋਵੇਗੀ ਤੇ ਇਸ ਨਾਲ ਖਾਨਾਜੰਗੀ ਛਿੜੇਗੀ।