Punjab news: ਦੁਕਾਨ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ, 15 ਲੱਖ ਦੇ ਨੁਕਸਾਨ ਦਾ ਖ਼ਦਸ਼ਾ
Punjab News: ਹਾਲਾਂਕਿ ਅੱਗ ਬੁਝਣ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਘਟਨਾ 'ਚ ਦੁਕਾਨਦਾਰ ਦਾ ਨਾਲ ਹੀ ਸਥਿਤ ਘਰ ਦੀ ਗੈਲਰੀ ਚ ਖੜ੍ਹਾ ਮੋਟਰਸਾਇਕਲ ਵੀ ਸੜ ਗਿਆ। ਅੱਗ ਲੱਗਣ ਨਾਲ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
Punjab News: ਸ੍ਰੀ ਮੁਕਤਸਰ ਸਾਹਿਬ ਦੇ ਭੁੱਲਰ ਕਲੋਨੀ ਗਲੀ ਨੰਬਰ 1 ਵਿਖੇ ਕਰਿਆਣਾ ਦੀ ਦੁਕਾਨ ਤੇ ਅੱਗ ਲੱਗ ਗਈ ਹਾਲਾਂਕਿ ਅਜੇ ਤੱਕ ਅੱਗ ਲੱਗਣ ਦਾ ਕਾਰਣ ਦਾ ਹਾਲੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਦੁਕਾਨਦਾਰ ਮੁਤਾਬਕ, ਇਸ ਘਟਨਾ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ ਢਾਈ ਘੰਟੇ ਦੀ ਕੜੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ।
ਅੱਧੀ ਰਾਤ ਨੂੰ ਲੱਗੀ ਅੱਗ, ਢਾਈ ਘੰਟਿਆਂ ਦੀ ਮਦਦ ਨਾਲ ਪਾਇਆ ਅੱਗ ਉੱਤੇ ਕਾਬੂ
ਇਸ ਬਾਬਤ ਫਾਇਰ ਮੈਨ ਗਗਨਦੀਪ ਸਿੰਘ ਨੇ ਦੱਸਿਆ ਸ਼ਨੀਵਾਰ ਐਤਵਾਰ ਦੀ ਦਰਮਿਆਨੀ ਰਾਤ 12 ਵਜੇ ਉਨ੍ਹਾਂ ਦੀ ਟੀਮ ਨੂੰ ਵਿਪਨ ਕੁਮਾਰ ਨਾਂਅ ਦੇ ਵਿਅਕਤੀ ਨੇ ਭੁੱਲਰ ਕਲੋਨੀ ਵਿਖੇ ਅੱਗ ਲੱਗਣ ਦੀ ਸੂਚਨਾ ਦਿੱਤੀ ਜਿਸ 'ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲੈ ਕੇ ਫਾਇਰਮੈਨ ਬਲਵਿੰਦਰ ਸਿੰਘ, ਰੁਪਿੰਦਰ ਸ਼ਰਮਾ, ਡ੍ਰਾਈਵਰ ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਤੇ ਦੇਰ ਰਾਤ ਲਗਭਗ ਢਾਈ ਵਜੇ ਤੱਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕਰਕੇ ਅੱਗ ਬੁਝਾਈ ਗਈ।
15 ਲੱਖ ਦੇ ਕਰੀਬ ਦਾ ਨੁਕਸਾਨ ਹੋਣ ਦਾ ਖ਼ਦਸ਼ਾ
ਹਾਲਾਂਕਿ ਅੱਗ ਬੁਝਣ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਘਟਨਾ 'ਚ ਦੁਕਾਨਦਾਰ ਦਾ ਨਾਲ ਹੀ ਸਥਿਤ ਘਰ ਦੀ ਗੈਲਰੀ ਚ ਖੜ੍ਹਾ ਮੋਟਰਸਾਇਕਲ ਵੀ ਸੜ ਗਿਆ। ਦੁਕਾਨਦਾਰ ਰਵਿੰਦਰ ਕੁਮਾਰ ਪੁੱਤਰ ਸੋਹਣ ਲਾਲ ਮੁਤਾਬਕ, ਅੱਗ ਲੱਗਣ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਖ਼ੈਰੀਅਤ ਰਹੀ ਕਿ ਇਸ ਮੌਕੇ ਜਾਨੀ ਨੁਕਸਾਨ ਤੋ ਬਚਾਅ ਰਿਹਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ