ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab News : ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਚੋਰਾਂ ਨੇ ਤੋੜੇ ਬੈਂਕ ਲਾਕਰਾਂ ਦੇ ਤਾਲੇ , ਸੋਨਾ ਅਤੇ ਨਕਦੀ ਚੋਰੀ
Punjab News : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਸਥਿਤ ਸੈਂਟਰਲ ਬੈਂਕ ਆਫ ਇੰਡੀਆ 'ਚ ਚੋਰਾਂ ਨੇ ਬੈਂਕ ਦੇ 7 ਲਾਕਰਾਂ ਦੇ ਤਾਲੇ ਤੋੜੇ। ਇਸ ਦੌਰਾਨ ਚੋਰ 4 ਤਾਲੇ 'ਚ ਪਿਆ ਕੀਮਤੀ ਸਾਮਾਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ।
![Punjab News : ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਚੋਰਾਂ ਨੇ ਤੋੜੇ ਬੈਂਕ ਲਾਕਰਾਂ ਦੇ ਤਾਲੇ , ਸੋਨਾ ਅਤੇ ਨਕਦੀ ਚੋਰੀ Thieves broke the 7 lockers of the Central Bank of India In Mandi Gobindgarh of Fatehgarh Sahib, Stole Gold and Cash Punjab News : ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਚੋਰਾਂ ਨੇ ਤੋੜੇ ਬੈਂਕ ਲਾਕਰਾਂ ਦੇ ਤਾਲੇ , ਸੋਨਾ ਅਤੇ ਨਕਦੀ ਚੋਰੀ](https://feeds.abplive.com/onecms/images/uploaded-images/2022/11/03/0e53f5104bf45a586dd0c5d1e92cde0a1667474707753345_original.jpg?impolicy=abp_cdn&imwidth=1200&height=675)
Central Bank of India
Punjab News : ਜ਼ਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ 'ਚ ਸਥਿਤ ਸੈਂਟਰਲ ਬੈਂਕ ਆਫ ਇੰਡੀਆ 'ਚ ਚੋਰਾਂ ਨੇ ਬੈਂਕ ਦੇ 7 ਲਾਕਰਾਂ ਦੇ ਤਾਲੇ ਤੋੜੇ। ਇਸ ਦੌਰਾਨ ਚੋਰ 4 ਤਾਲੇ 'ਚ ਪਿਆ ਕੀਮਤੀ ਸਾਮਾਨ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਜਿਸ ਦੀ ਸੂਚਨਾ ਸਵੇਰੇ ਬੈਂਕ ਕਰਮਚਾਰੀਆਂ ਨੇ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਦੀ ਫੋਰੇਂਸਿਕ ਟੀਮਾਂ ਵੀ ਮੌਕੇ 'ਤੇ ਮੌਜੂਦ ਹੈ।
ਇਸ ਦੌਰਾਨ ਬੈਂਕ ਵਿਚ ਪਹੁੰਚੇ ਲੋਕਰ ਹੋਲਡਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਬੈਂਕ ਵਿਚ ਪਹੁੰਚ ਲੋਕਰ ਨੂੰ ਚੈੱਕ ਕੀਤਾ ਤਾਂ ਦੇਖਿਆ ਲੋਕਰ ਖਾਲੀ ਸਨ। ਲੋਕਰ ਵਿੱਚ ਸਾਡਾ ਗੋਲਡ ਤੇ ਕੀਮਤੀ ਸਮਾਨ ਮੌਜੂਦ ਸੀ। ਬੈਂਕ ਪਹੁੰਚੇ ਲਾਕਰ ਧਾਰਕ ਨੇ ਦੱਸਿਆ ਕਿ ਉਸ ਨੂੰ ਸਵੇਰੇ ਪੁਲਿਸ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਸ ਨੇ ਬੈਂਕ ਪਹੁੰਚ ਕੇ ਲਾਕਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਲਾਕਰ ਖਾਲੀ ਸੀ।
ਇਹ ਵੀ ਪੜ੍ਹੋ : Amritsar News : ਸੁਖਬੀਰ ਬਾਦਲ ਅੰਮ੍ਰਿਤਸਰ ਦੀ ਅਦਾਲਤ 'ਚ ਹੋਏ ਪੇਸ਼ , ਅਦਾਲਤ ਨੇ ਜਾਰੀ ਕੀਤਾ ਸੀ ਗੈਰ ਜ਼ਮਾਨਤੀ ਵਾਰੰਟ
ਇਸ ਮੌਕੇ 'ਤੇ ਪਹੁੰਚੇ ਡੀ.ਐਸ.ਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਬੈਂਕ ਦੇ ਨਾਲ ਲੱਗਦੇ ਖਾਲੀ ਪਲਾਟ 'ਚ ਬੈਂਕ ਦੇ ਸਾਈਡ 'ਤੇ ਲੱਗੇ ਐਗਜ਼ਾਸਟ ਫੈਨ ਨੂੰ ਤੋੜ ਕੇ ਚੋਰ ਬੈਂਕ 'ਚ ਦਾਖਲ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਕਰ ਰੂਮ 'ਚ ਦਾਖਲ ਹੋ ਕੇ 7 ਤਾਲਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ 'ਚੋਂ 3 ਖਾਲੀ ਸਨ ਜਦਕਿ 4 'ਚ ਕੀਮਤੀ ਸਾਮਾਨ ਸੀ, ਜਿਸ ਨੂੰ ਚੋਰ ਲੈ ਗਏ। ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੈਂਕ ਦੀ ਸੇਫ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)