Faridkot news: ਕਾਰ ਵੇਖਣ ਆਏ ਤਿੰਨ ਵਿਅਕਤੀਆਂ ਨੇ ਪਹਿਲਾਂ ਚਲਾਉਣ ਲਈ ਮੰਗੀ ਕਾਰ, ਫਿਰ ਵੇਚਣ ਵਾਲੇ ਨੂੰ ਕੀਤਾ ਜ਼ਖ਼ਮੀ, ਜਾਣੋ ਪੂਰਾ ਮਾਮਲਾ
Faridkot News: ਫਰੀਦਕੋਟ ਵਿੱਚ ਕਾਰ ਦੀ ਖਰੀਦ ਕਰਨ ਲਈ ਆਏ ਤਿੰਨ ਵਿਅਕਤੀਆਂ ਵਲੋਂ ਕਾਰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
Faridkot News: ਫਰੀਦਕੋਟ ਵਿੱਚ ਕਾਰ ਦੀ ਖਰੀਦ ਕਰਨ ਲਈ ਆਏ ਤਿੰਨ ਵਿਅਕਤੀਆਂ ਵਲੋਂ ਕਾਰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਹਿਲਾਂ ਤਿੰਨਾ ਵਿਅਕਤੀਆਂ ਨੇ ਦੇਸੀ ਕੱਟੇ ਨਾਲ ਅਤੇ ਫਿਰ ਤੇਜਧਾਰ ਹਥਿਆਰ ਨਾਲ ਕਾਰ ਵੇਚਣ ਵਾਲੇ ਵਿਅਕਤੀ ਨਾਲ ਚਲਦੀ ਕਾਰ ’ਚ ਹੱਥੋਪਾਈ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਾਰ 'ਚੋਂ ਬਾਹਰ ਸੁੱਟ ਕੇ ਭੱਜ ਗਏ।
ਪੁਲਿਸ ਵਲੋਂ ਕਾਰ ਵੇਚਣ ਵਾਲੇ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਫ਼ਰੀਦਕੋਟ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਹੈ ਕਿ ਉਹ ਕਾਰਾਂ ਦੀ ਖਰੀਦ ਅਤੇ ਵੇਚਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਤਿੰਨ ਵਿਅਕਤੀ ਉਸ ਕੋਲ ਕਾਰ ਖਰੀਦਣ ਲਈ ਸਪਲੈਂਡਰ ਮੋਟਰਸਾਈਕਲ ’ਤੇ ਆਏ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਾਰ ਚਲਾ ਕੇ ਵੇਖਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਚੋਂ ਦੋ ਨੌਜਵਾਨ ਇੱਕ ਡਰਾਇਵਰ ਸੀਟ ਅਤੇ ਇੱਕ ਨਾਲ ਦੀ ਸੀਟ ’ਤੇ ਬੈਠ ਗਿਆ ਅਤੇ ਤੀਜਾ ਮੋਟਰਸਾਈਕਲ ’ਤੇ ਪਿੱਛੇ ਆਉਣ ਲੱਗ ਪਿਆ। ਮੈਂ ਵੀ ਕਾਰ ਦੀ ਪਿਛਲੀ ਸੀਟ 'ਤੇ ਬੈਠ ਗਿਆ। ਕਾਰ ਚਲਾ ਰਹੇ ਨੌਜਵਾਨ ਨੇ ਕਾਰ ਨਹਿਰ ਦੀ ਪਟੜੀ ਵੀਰੇਵਾਲਾ ਰੋਡ ਵੱਲ ਪਾ ਲਈ, ਜਿਸ ਦਾ ਉਸ ਨੇ ਵਿਰੋਧ ਕੀਤਾ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਡਰਾਈਵਰ ਸੀਟ ਦੇ ਨਾਲ ਬੈਠੇ ਵਿਅਕਤੀ ਨੇ ਪਿਸਤੌਲ ਕੱਢ ਕੇ ਉਸ ਦੇ ਮੱਥੇ 'ਤੇ ਲਾ ਦਿੱਤੀ। ਚਲਦੀ ਗੱਡੀ ਵਿੱਚ ਉਸ ਨਾਲ ਹੱਥੋਪਾਈ ਕੀਤੀ ਗਈ ਅਤੇ ਕਾਰ ਦਾ ਸ਼ੀਸ਼ਾ ਖੁੱਲ੍ਹ ਗਿਆ ਅਤੇ ਪਿਸਤੌਲ ਸ਼ੀਸ਼ੇ ਤੋਂ ਬਾਹਰ ਡਿੱਗ ਪਈ।
ਇਹ ਵੀ ਪੜ੍ਹੋ: Chandigarh News: ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਇੰਝ ਰਹੇਗਾ ਅਗਲੇ ਹਫਤੇ ਦਾ ਮੌਸਮ
ਫਿਰ ਕਡੰਟਕਰ ਸੀਟ 'ਤੇ ਬੈਠੇ ਵਿਅਕਤੀ ਨੇ ਆਪਣੇ ਬੈਗ ਵਿਚੋਂ ਚਾਕੂ ਕੱਢ ਲਿਆ ਅਤੇ ਉਸ ਨੇ ਚਾਕੂ ਨਾਲ ਉਸ 'ਤੇ ਵਾਰ ਕੀਤਾ, ਫਿਰ ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਹੱਥ ਅੱਗ ਕੀਤਾ ਤਾਂ ਚਾਕੂ ਦਾ ਪੁੱਠਾ ਵਾਰ ਉਸ ਦੀ ਸੱਜੇ ਹੱਥ ਦੀ ਹਥੇਲੀ 'ਤੇ ਲੱਗ ਗਿਆ। ਫਿਰ ਉਸ ਨੇ ਦੂਜਾ ਵਾਰ ਕੀਤਾ ਤਾਂ ਉਹ ਉਸ ਦੇ ਸੱਜੇ ਡੋਲੇ 'ਤੇ ਲੱਗਿਆ ਅਤੇ ਉਹ ਜਖ਼ਮੀ ਹੋ ਗਿਆ ਅਤੇ ਉਹ ਦੋਵੇਂ ਨੌਜਵਾਨ ਉਸ ਨੂੰ ਧੱਕੇ ਨਾਲ ਆਪਣੇ ਨਾਲ ਲੈ ਗਏ ਅਤੇ ਲੋਪੋ ਵਾਲੀਆਂ ਨਹਿਰ, ਜੋ ਗੁਰੂ ਹਰਸਹਾਏ ਦੇ ਨੇੜੇ ਪੈਂਦੀ ਹੈ, ਉੱਥੇ ਹੀ ਕਾਰ ਦੀ ਬਾਰੀ ਖੋਲ੍ਹ ਕੇ ਉਸ ਨੂੰ ਸੁੱਟ ਦਿੱਤਾ।
ਇੰਨਾ ਹੀ ਨਹੀਂ ਜਾਂਦਿਆਂ-ਜਾਂਦਿਆਂ ਉਸ ਦਾ ਫੋਨ ਵੀ ਖੋਹ ਕੇ ਲੈ ਗਏ। ਇਸ ਮਾਮਲੇ ਵਿਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਖੋਹੀ ਗਈ ਕਾਰ ਸਮੇਤ ਮੁਲਜਮਾਂ ਵਲੋਂ ਵਰਤਿਆ ਗਿਆ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜਮਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀਆਂ ਜਾ ਰਹੀ ਹੈ, ਉਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Crime News: ਪੁੱਤ ਬਣਿਆ ਕਪੁੱਤ! ਬਜ਼ੁਰਗ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ