Defaulter University: ਯੂਜੀਸੀ ਵੱਲੋਂ ਪੰਜਾਬ ਦੀਆਂ ਦੋ ਸਰਕਾਰੀ ਯੂਨੀਵਰਸਿਟੀਆਂ ਡਿਫਾਲਟਰ ਕਰਾਰ, ਜਾਣੋ ਵਜ੍ਹਾ
Defaulter University: ਯੂਜੀਸੀ ਯਾਨੀ ਕੇਂਦਰੀ ਗ੍ਰਾਂਟ ਕਮਿਸ਼ਨ ਨੇ ਪੰਜਾਬ ਦੀਆਂ ਦੋ ਸਰਕਾਰੀ ਯੂਨੀਵਰਸਿਟੀਆਂ ਸਣੇ ਦੇਸ਼ ਦੀਆਂ 157 ਯੂਨੀਵਰਸਿਟੀਆਂ ਨੂੰ ਡਿਫਾਲਟਰ ਐਲਾਨ ਦਿੱਤਾ ਹੈ। ਯੂਜੀਸੀ ਨੇ ਵੀ ਆਪਣੀ ਸੂਚੀ ਜਾਰੀ ਕਰ ਦਿੱਤੀ ਹੈ।
UGC Defaulter University List 2024: ਯੂਜੀਸੀ ਯਾਨੀ ਕੇਂਦਰੀ ਗ੍ਰਾਂਟ ਕਮਿਸ਼ਨ ਨੇ ਪੰਜਾਬ ਦੀਆਂ ਦੋ ਸਰਕਾਰੀ ਯੂਨੀਵਰਸਿਟੀਆਂ ਸਣੇ ਦੇਸ਼ ਦੀਆਂ 157 ਯੂਨੀਵਰਸਿਟੀਆਂ ਨੂੰ ਡਿਫਾਲਟਰ ਐਲਾਨ ਦਿੱਤਾ ਹੈ। ਯੂਜੀਸੀ ਨੇ ਵੀ ਆਪਣੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚ 108 ਸਰਕਾਰੀ ਯੂਨੀਵਰਸਿਟੀਆਂ, 47 ਪ੍ਰਾਈਵੇਟ ਯੂਨੀਵਰਸਿਟੀਆਂ ਤੇ ਦੋ ਡੀਮਡ ਯੂਨੀਵਰਸਿਟੀਆਂ ਸ਼ਾਮਲ ਹਨ।
ਪੰਜਾਬ ਦੀਆਂ ਸ਼੍ਰੀ ਗੁਰੂ ਤੇਗ ਬਹਾਦੁਰ ਸਟੇਟ ਯੂਨੀਵਰਸੀਟੀ ਆਫ ਲਾਅ, ਪੱਟੀ ਤੇ ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਸ਼ਾਮਲ ਹਨ। ਯੂਜੀਸੀ ਮੁਤਾਬਕ ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਨੇ ਲੋਕਪਾਲ ਦੀ ਨਿਯੁਕਤੀ ਨਹੀਂ ਕੀਤੀ, ਜਿਸ ਕਾਰਨ ਇਨ੍ਹਾਂ ਨੂੰ ਡਿਫਾਲਟਰ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਕਿਸ ਰਾਜ ਵਿੱਚ ਕਿੰਨੀਆਂ ਸਰਕਾਰੀ ਯੂਨੀਵਰਸਿਟੀਆਂ ਡਿਫਾਲਟਰ?
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੀਆਂ 7, ਆਂਧਰਾ ਪ੍ਰਦੇਸ਼ ਦੀਆਂ 4, ਬਿਹਾਰ ਦੀਆਂ 3, ਛੱਤੀਸਗੜ੍ਹ ਦੀਆਂ 5, ਦਿੱਲੀ ਦੀ 1, ਗੁਜਰਾਤ ਦੀਆਂ 4, ਹਰਿਆਣਾ ਦੀਆਂ 2, ਜੰਮੂ-ਕਸ਼ਮੀਰ ਦੀ 1, ਝਾਰਖੰਡ ਦੀਆਂ 4, ਕਰਨਾਟਕ ਦੀਆਂ 13, ਕੇਰਲ ਦੀ 1, ਮਹਾਰਾਸ਼ਟਰ ਦੀਆਂ 7, ਮਨੀਪੁਰ ਦੀਆਂ 2, ਮੇਘਾਲਿਆ ਦੀ 1, ਉੜੀਸਾ ਦੀਆਂ 11, ਪੰਜਾਬ ਦੀਆਂ 2, ਰਾਜਸਥਾਨ ਦੀਆਂ 7, ਸਿੱਕਮ ਦੀ 1, ਤੇਲੰਗਾਨਾ ਦੀ ਇੱਕ, ਤਾਮਿਲਨਾਡੂ ਦੀਆਂ 3, ਉੱਤਰ ਪ੍ਰਦੇਸ਼ ਦੀਆਂ 10, ਉੱਤਰਾਖੰਡ ਦੀਆਂ 4 ਤੇ ਪੱਛਮੀ ਬੰਗਾਲ ਦੀਆਂ 14 ਸਰਕਾਰੀ ਯੂਨੀਵਰਸਿਟੀਆਂ ਨੂੰ ਡਿਫਾਲਟਰ ਕਰਾਰ ਦਿੱਤਾ ਗਿਆ ਹੈ।
ਡਿਫਾਲਟਰ ਕਰਾਰ ਦਿੱਤੀਆਂ ਪ੍ਰਾਈਵੇਟ ਯੂਨੀਵਰਸਿਟੀਆਂ
ਜੇਕਰ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿੱਚ 2, ਬਿਹਾਰ ਵਿੱਚ 2, ਗੋਆ ਵਿੱਚ 1, ਗੁਜਰਾਤ ਵਿੱਚ 6, ਹਰਿਆਣਾ ਵਿੱਚ 1, ਹਿਮਾਚਲ ਪ੍ਰਦੇਸ਼ ਵਿੱਚ 1, ਝਾਰਖੰਡ ਵਿੱਚ 1, ਕਰਨਾਟਕ ਵਿੱਚ 3, ਮੱਧ ਪ੍ਰਦੇਸ਼ ਵਿੱਚ 8, ਮਹਾਰਾਸ਼ਟਰ ਦੀਆਂ 2, ਰਾਜਸਥਾਨ ਦੀਆਂ 7, ਸਿੱਕਮ ਦੀਆਂ 2, ਤਾਮਿਲਨਾਡੂ ਦੀ 1, ਤ੍ਰਿਪੁਰਾ ਦੀਆਂ 4, ਉੱਤਰਾਖੰਡ ਦੀਆਂ 2 ਤੇ ਦਿੱਲੀ ਦੀਆਂ 2 ਯੂਨੀਵਰਸਿਟੀਆਂ ਨੂੰ ਡਿਫਾਲਟਰ ਐਲਾਨਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI