ਪੜਚੋਲ ਕਰੋ

ਪੰਜਾਬ ਤੋਂ ਦੋ ਵੱਡੇ ਜੱਥੇ ਦਿੱਲੀ ਲਈ ਰਵਾਨਾ, ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਕਿਸਾਨਾਂ ਦੇ ਦੋ ਵੱਡੇ ਜੱਥੇ ਟਰੈਕਟਰ ਟਰਾਲੀਆਂ ਨਾਲ (ਬਿਆਸ ਤੇ ਹਰੀਕੇ ਪੱਤਣ) ਤੋਂ ਦਿੱਲੀ ਲਈ ਰਵਾਨਾ ਹੋਏ।

  ਗਗਨਦੀਪ ਸ਼ਰਮਾ ਬਿਆਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੇ ਆਪਣੇ ਐਲਾਨ ਮੁਤਾਬਕ ਅੱਜ ਕਿਸਾਨਾਂ ਦੇ ਦੋ ਵੱਡੇ ਜੱਥੇ ਟਰੈਕਟਰ ਟਰਾਲੀਆਂ ਨਾਲ (ਬਿਆਸ ਤੇ ਹਰੀਕੇ ਪੱਤਣ) ਤੋਂ ਦਿੱਲੀ ਲਈ ਰਵਾਨਾ ਹੋਏ। 26 ਜਨਵਰੀ ਦੇ ਟਰੈਕਟਰ ਮਾਰਚ ਨੂੰ ਧਿਆਨ 'ਚ ਰੱਖਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਵਾਰ ਆਪਣੇ 5ਵੇਂ ਜੱਥੇ ਨੂੰ ਦੋ ਹਿੱਸਿਆਂ 'ਚ ਵੰਡਦੇ ਹੋਏ 15  ਦਿਨਾਂ ਦੀ ਬਜਾਏ ਅੱਠ ਦਿਨਾਂ ਬਆਦ ਹੀ ਰਵਾਨਾ ਕੀਤਾ। ਬੀਤੀ ਰਾਤ ਤੋਂ ਹੀ ਅੰਮ੍ਰਿਤਸਰ 'ਚ ਛਾਈ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਤੇ ਟਰੱਕਾਂ 'ਤੇ ਸਵਾਰ ਹੋ ਸਮਾਨ ਸਮੇਤ ਰਵਾਨਾ ਹੋਏ। ਅੱਜ ਦਾ ਜੱਥਾ ਦਿੱਲੀ ਦੇ ਟਰੈਕਟਰ ਮਾਰਚ ਸੰਬੰਧੀ ਪੰਜਾਬ 'ਚੋਂ ਪਹਿਲਾ ਅਜਿਹਾ ਜੱਥਾ ਸੀ, ਜੋ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ, ਮਹਿਲਾਵਾਂ ਤੇ ਬਜੁਰਗਾਂ ਨੂੰ ਲੈ ਕੇ ਦਿੱਲੀ ਰਵਾਨਾ ਹੋਇਆ। ਜੱਥੇ 'ਚ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨ ਸ਼ਾਮਲ ਸੀ। ਟਰੈਕਟਰ ਮਾਰਚ ਦੀ ਕਿਸ ਤਰ੍ਹਾਂ ਦੀ ਰਹੇਗੀ ਤਿਆਰੀ ਵੱਡੀ ਗਿਣਤੀ ਕਿਸਾਨਾਂ ਨੂੰ ਲਾਮਬੱਧ ਕਰ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਲੰਟੀਅਰਾਂ ਤੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਦੇ ਟਰੈਕਟਰ ਮਾਰਚ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਹਨ। ਇਸੇ ਕਰਕੇ ਉਹ ਆਪਣਾ ਪਹਿਲਾ ਜੱਥਾ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਬਾਰੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਜਾਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਇਸ ਵਾਰ ਕਿਸੇ ਪਿੰਡ ਸੱਦਾ ਦੇਣ ਦੀ ਲੋੜ ਨਹੀਂ ਪਈ ਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਦਿੱਲੀ ਜਾਣ ਦੇ ਵਧੇਰੇ ਇਛੁੱਕ ਦਿਖਾਈ ਦਿੱਤੇ ਜਿਸ ਕਾਰਨ ਹਰ ਪਿੰਡ 'ਚੋਂ ਤਿੰਨ ਤਿੰਨ ਟਰਾਲੀਆਂ ਤੇ ਛੋਟੇ ਪਿੰਡਾਂ ਚੋਂ ਦੋ ਦੋ ਟਰਾਲੀਆਂ ਜਾ ਰਹੀਆਂ ਹਨ। ਤਿੰਨਾਂ ਪਿੱਛੇ ਇਕ ਟਰਾਲੀ ਬੀਬੀਆਂ ਲਈ ਰਾਖਵੀ ਕਰ ਦਿੱਤੀ ਹੈ ਕਿਉਂਕਿ ਮਹਿਲਾਵਾਂ ਵਧੇਰੇ ਦਿੱਲੀ ਜਾਣ ਦੀਆਂ ਚਾਹਵਨ ਹਨ। ਫੰਡ ਦੀ ਕੋਈ ਘਾਟ ਨਹੀਂ, ਐਨਆਰਆਈ ਦੇ ਰਹੇ ਵੱਡਾ ਸਹਿਯੋਗ ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਤੇ ਦਿਆਲ ਸਿੰਘ ਮੀਆਵਿੰਡ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਆਪਣੇ ਪੱਧਰ 'ਤੇ ਤਾਂ ਫੰਡ ਇਕੱਠਾ ਕੀਤਾ ਹੀ ਜਾ ਰਿਹਾ ਹੈ ਤੇ ਹਰ ਪਿੰਡ 'ਚੋਂ  ਕਿਸਾਨ ਜਾਂ ਹੋਰ ਤਬਕਿਆਂ ਦੇ ਲੋਕ ਆਪ ਮੁਹਾਰੇ ਫੰਡ ਦੇ ਰਹੇ ਹਨ। ਉਥੇ ਹੀ ਵਿਦੇਸ਼ਾਂ 'ਚ ਰਹਿ ਰਹੇ ਵੀਰ ਵੀ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਵੱਡਾ ਯੋਗਦਾਨ ਦੇ ਰਹੇ ਹਨ। ਦਿੱਲੀ ਜਾਣ ਵਾਲੀ ਪ੍ਰਤੀ ਟਰਾਲੀ ਪਿੱਛੇ 15 ਤੋਂ 20 ਹਜ਼ਾਰ ਖਰਚਾ ਵੀ ਕਈ ਪਿੰਡਾਂ 'ਚ ਐਨਆਰਆਈ ਭਰਾ ਹੀ ਦੇ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਸਾਨੂੰ ਹਰ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਏਨਾ ਹੁੰਗਾਰਾ ਮਿਲਿਆ ਹੈ ਕਿ ਸਾਨੂੰ ਕਈ ਕਿਸਾਨਾਂ ਨੂੰ ਪਿੱਛੇ ਛੱਡ ਕੇ ਜਾਣਾ ਪੈ ਰਿਹਾ ਹੈ ਜਿਸ ਦਾ ਕਾਰਨ ਇਹ ਵੀ ਹੈ ਕਿ ਅੰਦੋਲਨ ਲੰਬਾ ਚੱਲੇਗਾ ਤੇ ਇਸ ਕਰਕੇ ਅਗਲੇ ਜੱਥਿਆਂ 'ਚ ਉਨਾਂ ਦੀ ਡਿਊਟੀ ਲਾਈ ਜਾਵੇਗੀ। ਉਨਾਂ ਦੱਸਿਆ ਕਿ ਸਾਨੂੰ ਕਿਤੇ ਵੀ ਕਿਸੇ ਪਿੰਡ 'ਚ ਜੁਰਮਾਨਾ ਲਾਉਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਕਿਸਾਨ,  ਮਹਿਲਾਵਾਂ ਵੱਡੀ ਗਿਣਤੀ 'ਚ ਖੁਦ ਹੀ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Advertisement
ABP Premium

ਵੀਡੀਓਜ਼

Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਪਾਸਿਓਂ ਚੱਲੀਆਂ ਗੋਲ਼ੀਆਂJagjit Singh Dhallewal | ਕੌਮੀ ਇਨਸਾਫ ਮੌਰਚਾ ਤੇ ਪੁਲਸ ਦੀ ਕਾਰਵਾਈ 'ਤੇ ਬੋਲੇ ਕਿਸਾਨਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਹੋਈ ਖ਼ਤਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Ajith Kumar Accident: ਤਾਮਿਲ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਸਾਂ ਬਚੀ ਜਾਨ, ਦੇਖੋ ਰੂਹ ਕੰਬਾਊ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
Mohammed Shami: ਭਾਰਤੀ ਟੀਮ 'ਚ ਸ਼ਮੀ ਦੀ ਵਾਪਸੀ ਲਗਭਗ ਤੈਅ? ਚੈਂਪੀਅਨਸ ਟਰਾਫੀ 'ਚ ਦਿਖਾਉਣਗੇ ਜਲਵਾ! ਵੇਖੋ ਵੀਡੀਓ
ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਰਹਿੰਦੇ ਪਰੇਸ਼ਾਨ ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ
ਸਰਦੀਆਂ 'ਚ ਜੋੜਾਂ ਦੇ ਦਰਦ ਤੋਂ ਰਹਿੰਦੇ ਪਰੇਸ਼ਾਨ ਤਾਂ ਅਪਣਾਓ ਆਹ ਤਰੀਕੇ, ਮਿਲੇਗਾ ਆਰਾਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8-1-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8-1-2025
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
Patiala News: ਪਟਿਆਲਾ ਪੁਲਿਸ ਨੇ ਚਾਈਨਾ ਡੋਰ ਦੇ ਸਪਲਾਇਰ ਨੂੰ ਕੀਤਾ ਗ੍ਰਿਫਤਾਰ, ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
ਜੇ ਫੋਨ 'ਤੇ ਨਜ਼ਰ ਆ ਰਹੇ ਨੇ ਇਹ ਨਿਸ਼ਾਨ, ਤਾਂ ਯਕੀਨਨ ਹੈਕ ਹੋ ਗਿਆ ਤੁਹਾਡਾ Smartphone !
Embed widget