Punjab News: ਮੋਹਾਲੀ 'ਚ ਟੈਕਸੀ ਵਾਲੇ ਦੀ ਗੁੰਡਾਗਰਦੀ, ਦੇਰੀ ਹੋਈ ਤਾਂ ਕੁੱਟਿਆ ਨੌਜਵਾਨ, ਮਾਮਲਾ ਦਰਜ
ਪੀੜਤ ਨੌਜਵਾਨ ਦੇ ਮੁਤਾਬਕ, ਉਸ ਦੇ ਸੈਲੂਨ ਤੋਂ ਘਰ ਜਾਣ ਲਈ ਟੈਕਸੀ ਬੁੱਕ ਕਰਵਾਈ ਸੀ ਜਿਸ ਤੋਂ ਬਾਅਦ ਕੈਬ ਵਿੱਚ ਬੈਠਣ ਵਿੱਚ ਸਮਾਂ ਲੱਗਣ ਉੱਤੇ ਦੋਵਾਂ ਵਿਚਾਲੇ ਜ਼ਬਰਦਸਤ ਬਹਿਸ ਹੋਈ। ਇਸ ਤੋਂ ਬਾਅਦ ਕੈਬ ਵਾਲੇ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਉੱਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
Punjab News: ਪੰਜਾਬ ਵਿੱਚ ਆਏ ਦਿਨ ਕਤਲ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਸੂਬਾ ਵਾਸੀਆਂ ਨੂੰ ਲਗਤਾਰ ਫਿਕਰਾਂ ਵਿੱਚ ਪਾ ਰਹੀਆਂ ਹਨ। ਇਸ ਦੌਰਾਨ ਮੋਹਾਲੀ ਦੇ ਮਟੋਰ ਇਲਾਕੇ ਤੋਂ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਸੈਲੂਨ ਵਿੱਚ ਕੰਮ ਕਰਦੇ ਦੀਪਕ ਨਾਂਅ ਦੇ ਨੌਜਵਾਨ ਉੱਤੇ ਕੁਝ ਬਦਮਾਸ਼ਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਪੁਲਿਸ ਦਾ ਨਹੀਂ ਕੋਈ ਖ਼ੌਫ, ਸ਼ਰੇਆਮ ਕੁੱਟਿਆ ਨੌਜਵਾਨ
ਇਸ ਹਮਲੇ ਦੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਬਦਮਸ਼ਾ ਗੱਡੀ ਵਿੱਚ ਉੱਤਰਦੇ ਹਨ ਤੇ ਦੀਪਕ ਨਾਂਅ ਦੇ ਨੌਜਵਾਨ ਉੱਤੇ ਹਮਲਾ ਕਰ ਦਿੰਦੇ ਹਨ। ਇਹ ਹਮਲਾ ਉਹ ਲੋਹੇ ਦੀਆਂ ਰਾਡਾਂ ਨਾਲ ਕਰਦੇ ਹਨ ਜਿਸ ਵਿੱਚ ਪੀੜਤ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਜਾਂਦਾ ਹੈ। ਇਨ੍ਹਾਂ ਗੁੰਡਾਗਰਦੀ ਦੀਆਂ ਤਸਵੀਰਾਂ ਤੋਂ ਦੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਬਦਮਾਸ਼ਾਂ ਨੂੰ ਪੁਲਿਸ ਦਾ ਕੋਈ ਖ਼ੌਫ ਹੀ ਨਹੀਂ ਹੈ।
ਲੇਟ ਹੋਣ ਬਾਰੇ ਪੁੱਛਿਆ ਤਾਂ ਕੀਤੀ ਕੁੱਟਮਾਰ
ਪੀੜਤ ਨੌਜਵਾਨ ਦੇ ਮੁਤਾਬਕ, ਉਸ ਦੇ ਸੈਲੂਨ ਤੋਂ ਘਰ ਜਾਣ ਲਈ ਟੈਕਸੀ ਬੁੱਕ ਕਰਵਾਈ ਸੀ ਜਿਸ ਤੋਂ ਬਾਅਦ ਕੈਬ ਵਿੱਚ ਬੈਠਣ ਵਿੱਚ ਸਮਾਂ ਲੱਗਣ ਉੱਤੇ ਦੋਵਾਂ ਵਿਚਾਲੇ ਜ਼ਬਰਦਸਤ ਬਹਿਸ ਹੋਈ। ਇਸ ਤੋਂ ਬਾਅਦ ਕੈਬ ਵਾਲੇ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਸ ਉੱਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ।
ਇਸ ਹਮਲੇ ਤੋਂ ਬਾਅਦ ਪੀੜਤ ਨੌਜਵਾਨ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾ ਦਿਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਸ ਦੀ ਸ਼ਿਕਾਇਤ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਹਮਲਾ ਕਰਨ ਵਾਲੇ ਨੌਜਵਾਨ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।