ਸੁਖਬੀਰ ਬਾਦਲ ਮਨਾ ਰਹੇ ਹਨ 60ਵਾਂ ਜਨਮਦਿਨ, ਦਿੱਗਜ ਸਿਆਸਤਦਾਨਾਂ ਨੇ ਦਿੱਤੀ ਸੁਖਬੀਰ ਨੂੰ ਵਧਾਈ
Sukhbir Badal Birthday: ਸੁਖਬੀਰ ਬਾਦਲ ਅੱਜ ਯਾਨਿ 9 ਜੁਲਾਈ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਵੀ ਮਿਲ ਰਹੀਆਂ ਹਨ।
ਸੁਖਬੀਰ ਬਾਦਲ ਅੱਜ ਯਾਨਿ 9 ਜੁਲਾਈ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਵੀ ਮਿਲ ਰਹੀਆਂ ਹਨ।
ਬਾਦਲ ਦੇ ਜਨਮਦਿਨ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ `ਤੇ ਸੁਖਬੀਰ ਬਾਦਲ ਲਈ ਵਧਾਈ ਸੰਦੇਸ਼ ਲਿਖਿਆ ਗਿਆ। "ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸਮੁੱਚੇ ਪਾਰਟੀ ਕੇਡਰ ਵੱਲੋਂ ਜਨਮ ਦਿਨ ਦੀ ਲੱਖ-ਲੱਖ ਵਧਾਈ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਮੀ ਉਮਰ ਦੀ ਅਸੀਸ ਬਖਸ਼ਣ। #HBDSukhbirSinghBadal"
ਵਿਕਾਸ ਦੇ ਮਸੀਹਾ ਵਜੋਂ ਜਾਣੇ ਜਾਂਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸਮੁੱਚੇ ਪਾਰਟੀ ਕੇਡਰ ਵੱਲੋਂ ਜਨਮ ਦਿਨ ਦੀ ਲੱਖ-ਲੱਖ ਵਧਾਈ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਮੀ ਉਮਰ ਦੀ ਅਸੀਸ ਬਖਸ਼ਣ। #HBDSukhbirSinghBadal pic.twitter.com/VBRsJVPAdz
— Shiromani Akali Dal (@Akali_Dal_) July 9, 2022
ਇਕਬਾਲ ਸਿੰਘ ਝੂੰਦਣ ਨੇ ਟਵੀਟ ਕਰ ਬਾਦਲ ਨੂੰ ਜਨਮਦਿਨ ਦੀ ਵਧਾਈ ਦਿਤੀ। ਉਨ੍ਹਾਂ ਲਿਖਿਆ, "ਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਲੱਖ ਲੱਖ ਮੁਬਾਰਕਾਂ। ਗੁਰੂ ਮਹਾਰਾਜ ਅੱਗੇ ਤੁਹਾਡੀ ਚੰਗੀ ਸਿਹਤ, ਲੰਬੀ ਉਮਰ ਅਤੇ ਤਰੱਕੀ ਲਈ ਕਾਮਨਾ ਕਰਦੇ ਹਾਂ।"
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਲੱਖ ਲੱਖ ਮੁਬਾਰਕਾਂ। ਗੁਰੂ ਮਹਾਰਾਜ ਅੱਗੇ ਤੁਹਾਡੀ ਚੰਗੀ ਸਿਹਤ, ਲੰਬੀ ਉਮਰ ਅਤੇ ਤਰੱਕੀ ਲਈ ਕਾਮਨਾ ਕਰਦੇ ਹਾਂ।#HBDSukhbirSinghBadal@officeofssbadal pic.twitter.com/1SyngHBYSk
— Iqbal Singh Jhundan (@iqbal_jhundan) July 9, 2022
ਸੁਖਬੀਰ ਸਿੰਘ ਦਾ ਜਨਮ 9 ਜੁਲਾਈ 1962 ਨੂੰ ਫਰੀਦਕੋਟ ਵਿਖੇ ਹੋਇਆ ਸੀ। ਉਨ੍ਹਾਂ ਦੀ ਮਾ ਦਾ ਨਾਮ ਸੁਰਿੰਦਰ ਕੌਰ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਦ ਲਾਅਰੈਂਸ ਸਕੂਲ, ਸਨਾਵਰ ਤੋਂ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1980 ਤੋਂ 1984 ਵਿਚਕਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਆਪਣੀ ਅਰਥ-ਸ਼ਾਸ਼ਤਰ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਐੱਮ.ਬੀ.ਏ. ਦੀ ਡਿਗਰੀ ਅਮਰੀਕਾ ਦੀ ਲਾਸ ਏਂਜਲਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਹੈ