ਬਲਬੀਰ ਰਾਜੇਵਾਲ 'ਆਪ' ਦੀ ਟਿਕਟ 'ਤੇ ਲੜਨਗੇ ਚੋਣ? ਰਵਨੀਤ ਬਿੱਟੂ ਨੇ ਕੀਤਾ ਵੱਡਾ ਦਾਅਵਾ
ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੋਰੋਨਵਾਇਰਸ ਤੋਂ ਤੰਦਰੁਸਤ ਹੋ ਕੇ ਕਿਸਾਨ ਲੀਡਰਾਂ 'ਤੇ ਆਪਣੀ ਜੰਮ ਕੇ ਭੜਾਸ ਕੱਢੀ। ਉਨ੍ਹਾਂ ਬਲਬੀਰ ਰਾਜੇਵਾਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਲਵੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਨੀ ਹੈ। ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ ਇਹ ਖ਼ਬਰ ਸਾਹਮਣੇ ਆਈ ਹੈ।
ਲੁਧਿਆਣਾ: ਪੰਜਾਬ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੋਰੋਨਵਾਇਰਸ ਤੋਂ ਤੰਦਰੁਸਤ ਹੋ ਕੇ ਕਿਸਾਨ ਲੀਡਰਾਂ 'ਤੇ ਆਪਣੀ ਜੰਮ ਕੇ ਭੜਾਸ ਕੱਢੀ। ਉਨ੍ਹਾਂ ਬਲਬੀਰ ਰਾਜੇਵਾਲ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬਲਵੀਰ ਰਾਜੇਵਾਲ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜਨੀ ਹੈ। ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ ਇਹ ਖ਼ਬਰ ਸਾਹਮਣੇ ਆਈ ਹੈ।
ਬਿੱਟੂ ਨੇ ਕਿਹਾ 2017 'ਚ ਵੀ ਰਾਜੇਵਾਲ 'ਆਪ' ਦੇ ਹੱਕ 'ਚ ਆਏ ਸੀ। ਇਸ ਦੇ ਨਾਲ ਬਿੱਟੂ ਨੇ ਕਿਹਾ ਕਿ ਇਸ ਵਾਰ ਉਹ ਕਹਿ ਰਹੇ ਹਨ ਕਿ ਸੰਸਦ ਦਾ ਘਿਰਾਓ ਕਰਨਾ ਹੈ, ਇਸ ਲਈ ਇਸ ਵਾਰ ਕਿਸਾਨ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੀ ਬਜਾਏ ਖੁਦ ਬੈਰੀਗੇਡ ਤੋੜਣ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਨੇਤਾਵਾਂ 'ਤੇ ਹਮਲਾ ਕਰਕੇ ਸਾਰਾ ਪੰਜਾਬ ਆਪਸ ਵਿੱਚ ਲੜ ਰਿਹਾ ਹੈ। ਇਸ ਨਾਲ ਕੇਂਦਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਬਿੱਟੂ ਨੇ ਕਿਸਾਨ ਨੇਤਾਵਾਂ 'ਤੇ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਕਿ ਪੰਜਾਬ ਦੇ ਭਾਜਪਾ ਨੇਤਾਵਾਂ ਕੋਲ ਕੀ ਹੈ, ਉਨ੍ਹਾਂ ਨੂੰ ਕੁੱਟਕੇ ਕੀ ਹੋਵੇਗਾ, ਜੇਕਰ ਉਨ੍ਹਾਂ ਵਿੱਚ ਤਾਕਤ ਹੈ ਤਾਂ ਉਹ ਦਿੱਲੀ ਆ ਕੇ ਮੰਤਰੀਆਂ ਦਾ ਵਿਰੋਧ ਕਰਨ, ਕਿਸਾਨ ਆਗੂ ਅਜਿਹਾ ਕਿਉਂ ਕਰਦੇ ਹਨ।