(Source: ECI/ABP News)
ਅਫਗਾਨਿਸਤਾਨ 'ਚ ਮਹਿਲਾ ਪੱਤਰਕਾਰ ਦੀ ਗੋਲ਼ੀ ਮਾਰ ਕੇ ਹੱਤਿਆ
ਇਹ ਘਟਨਾ ਉਸ ਸਮੇਂ ਹੋਈ ਜਦੋਂ ਮਲਾਲਾ ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ 'ਚ ਸਥਿਤ ਆਪਣੇ ਘਰ ਤੋਂ ਨਿੱਕਲ ਰਹੀ ਸੀ।
![ਅਫਗਾਨਿਸਤਾਨ 'ਚ ਮਹਿਲਾ ਪੱਤਰਕਾਰ ਦੀ ਗੋਲ਼ੀ ਮਾਰ ਕੇ ਹੱਤਿਆ Afghanistan Women journalist killed in firing ਅਫਗਾਨਿਸਤਾਨ 'ਚ ਮਹਿਲਾ ਪੱਤਰਕਾਰ ਦੀ ਗੋਲ਼ੀ ਮਾਰ ਕੇ ਹੱਤਿਆ](https://static.abplive.com/wp-content/uploads/sites/5/2020/12/11131516/malala-mayeinwand.jpg?impolicy=abp_cdn&imwidth=1200&height=675)
ਕਾਬੁਲ: ਅਫਗਾਨਿਸਤਾਨ 'ਚ ਮਹਿਲਾਵਾਂ ਦੇ ਹੱਕ ਲਈ ਲੜਨ ਵਾਲੀ ਟੀਵੀ ਐਂਕਰ ਮਲਾਲਾ ਮਾਏਵੰਦ ਦੀ ਅੱਤਵਾਦੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮਲਾਲਾ ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ 'ਚ ਸਥਿਤ ਆਪਣੇ ਘਰ ਤੋਂ ਨਿੱਕਲ ਰਹੀ ਸੀ।
ਇਸ ਦੌਰਾਨ ਨਿਸ਼ਾਨਾ ਲਾਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ। ਹਸਪਤਾਲ ਜਾਂਦਿਆਂ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਜਾਣਕਾਰੀ ਮੁਤਾਬਕ ਹਮਲੇ 'ਚ ਮਲਾਲਾ ਦਾ ਡ੍ਰਾਇਵਰ ਵੀ ਮਾਰਿਆ ਗਿਆ ਹੈ।
ਤਾਲਿਬਾਨ ਤੇ ਇਸਲਾਮਿਕ ਸਟੇਟ ਜਿਹੇ ਅੱਤਵਾਦੀ ਸੰਗਠਨਾਂ ਨੇ ਹਾਲ ਹੀ 'ਚ ਕਈ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਜਿਸ 'ਚ ਬੇਕਸੂਰ ਨਾਗਰਿਕ ਮਾਰੇ ਗਏ ਹਨ। ਇਨ੍ਹਾਂ ਸੰਗਠਨਾਂ 'ਤੇ ਮਲਾਲਾ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਪਿਛਲੇ ਮਹੀਨੇ ਅਫਗਾਨਿਸਤਾਨ' ਚ ਵੱਖ-ਵੱਖ ਬੰਬ ਵਿਸਫੋਟਾਂ ਚ ਦੋ ਅਫਗਾਨ ਪੱਤਰਕਾਰਾਂ ਦੀ ਮੌਤ ਹੋ ਗਈ ਸੀ। ਅੰਤਰ ਰਾਸ਼ਟਰੀ ਪੱਤਰਕਾਰ ਸੰਗਠਨਾਂ ਨੇ ਮਹਿਲਾ ਪੱਤਰਕਾਰ 'ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਪੱਤਰਕਾਰਾਂ ਲਈ ਬੇਹੱਦ ਖਤਰਨਾਕ ਹੈ।
ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗਾਂ ਜਨ ਅੰਦੋਲਨ: ਅੰਨਾ ਹਜਾਰੇ ਦੀ ਕੇਂਦਰ ਨੂੰ ਚੇਤਾਵਨੀ ਆਪਣੇ ਵਿਆਹ 'ਚ ਅਨੋਖਾ ਕੰਮ ਕਰਕੇ ਬੌਕਸਰ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)