Firing on Imran Khan: ਇਮਰਾਨ ਖ਼ਾਨ ਦੇ ਆਜ਼ਾਦੀ ਮਾਰਚ ਵਿੱਚ ਚੱਲੀ ਗੋਲ਼ੀ, ਦੋਵਾਂ ਪੈਰਾਂ 'ਤੇ ਗੋਲ਼ੀ ਲੱਗਣ ਤੋਂ ਬਾਅਦ ਹਸਪਤਾਲ ਕਰਵਾਇਆ ਗਿਆ ਭਰਤੀ
Firing on Imran Khan: ਇਸ ਦੌਰਾਨ ਪੀਟੀਆਈ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਸੁਰੱਖਿਅਤ ਹਨ। ਸੂਤਰਾਂ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਇਮਰਾਨ ਖਾਨ ਦੇ ਕੰਟੇਨਰ ਦੇ ਨੇੜੇ ਪਹੁੰਚ ਕੇ ਗੋਲੀਬਾਰੀ ਕੀਤੀ।
Pakistan Gujranwala Firing: ਗੁਜਰਾਂਵਾਲਾ 'ਚ ਇਮਰਾਨ ਖ਼ਾਨ ਦੇ ਲਾਂਗ ਮਾਰਚ ਦੌਰਾਨ ਗੋਲੀਆਂ ਚੱਲੀਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਹ ਗੋਲ਼ੀਆਂ ਪੁਲਿਸ ਵੱਲੋਂ ਚਲਾਈਆਂ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਗੋਲ਼ੀਬਾਰੀ ਵਿੱਚ 4 ਲੋਕ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਇਹ ਗੋਲੀਬਾਰੀ ਦੀ ਘਟਨਾ ਇਮਰਾਨ ਖ਼ਾਨ ਦੇ ਕੰਟੇਨਰ ਦੇ ਕੋਲ ਵਾਪਰੀ ਹੈ। ਜੋ ਕਿ ਗੁੱਜਰਾਂਵਾਲਾ ਦੇ ਅੱਲ੍ਹਾ ਵਾਲਾ ਚੌਕ ਵਿੱਚ ਵਾਪਰੀ ਹੈ।
ਇਸ ਦੌਰਾਨ ਪੀਟੀਆਈ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਸੁਰੱਖਿਅਤ ਹਨ। ਸੂਤਰਾਂ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਇਮਰਾਨ ਖਾਨ ਦੇ ਕੰਟੇਨਰ ਦੇ ਨੇੜੇ ਪਹੁੰਚ ਕੇ ਗੋਲੀਬਾਰੀ ਕੀਤੀ।
ਜਦੋਂ ਗੋਲੀਬਾਰੀ ਸ਼ੁਰੂ ਹੋਈ, ਇਮਰਾਨ ਖਾਨ ਦੇ ਗਾਰਡਾਂ ਨੇ ਤੁਰੰਤ ਕੰਟੇਨਰ ਨੂੰ ਸੁਰੱਖਿਅਤ ਕਰ ਲਿਆ ਅਤੇ ਹਮਲਾਵਰ ਨੂੰ ਵੀ ਕਾਬੂ ਕਰ ਲਿਆ। ਹਾਲਾਂਕਿ ਕੰਟੇਨਰ ਦੇ ਉੱਪਰ ਮੌਜੂਦ ਪੀਟੀਆਈ ਦੇ ਕੁਝ ਮੈਂਬਰ ਗੋਲੀਆਂ ਦੀ ਲਪੇਟ ਵਿੱਚ ਆ ਗਏ ਜਿਸ ਨਾਲ ਕਰੀਬ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ
ਪਾਕਿਸਤਾਨ 'ਚ 4 ਨਵੰਬਰ ਨੂੰ ਹਮਲੇ ਦੀ ਸਾਜ਼ਿਸ਼? ਇਮਰਾਨ ਖ਼ਾਨ ਦੇ ਸਾਥੀ ਹਥਿਆਰ ਕਰ ਕਰੇ ਨੇ ਇਕੱਠੇ !
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇੱਕ ਕਰੀਬੀ ਦਾ ਆਡੀਓ ਵਾਇਰਲ ਹੋ ਰਿਹਾ ਹੈ, ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 4 ਨਵੰਬਰ ਨੂੰ ਦੇਸ਼ ਵਿੱਚ ਕੁਝ ਵੱਡਾ ਹੋਣ ਵਾਲਾ ਹੈ। ਇਸ ਆਡੀਓ ਵਿੱਚ ਇਮਰਾਨ ਖ਼ਾਨ ਦੀ ਪਾਰਟੀ ਦੇ ਇੱਕ ਨੇਤਾ ਅਲੀ ਅਮੀਨ ਗੰਡਾਪੁਰ ਨੇ ਇਸ ਦਿਨ ਲਈ ਹਥਿਆਰ ਚੁੱਕਣ ਦੀ ਗੱਲ ਕੀਤੀ ਹੈ।
ਪੀਟੀਆਈ ਨੇਤਾ ਅਲੀ ਅਮੀਨ ਨੇ ਇੱਕ ਵਿਅਕਤੀ ਨਾਲ ਫੋਨ 'ਤੇ ਗੱਲ ਕੀਤੀ ਹੈ। ਇਹ ਵਿਅਕਤੀ ਸਥਾਨਕ ਭੂ ਮਾਫੀਆ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦੋਸ਼ ਲਾਇਆ ਕਿ ਇਮਰਾਨ ਖ਼ਾਨ ਪਾਕਿਸਤਾਨ ਵਿਚ ਖੂਨ ਦੀਆਂ ਨਦੀਆਂ ਵਹਾਉਣਾ ਚਾਹੁੰਦੇ ਹਨ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।