ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕੁੱਲ ਚਾਰ ਕਰੋੜ ਲੋਕ ਕੋਰੋਨਾ ਦਾ ਸ਼ਿਕਾਰ, 90 ਲੱਖ ਮੌਜੂਦਾ ਐਕਟਿਵ ਕੇਸ
ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ ਦੋ ਲੱਖ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 'ਚ 11 ਲੱਖ, 18 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾਈ ਤੇ ਤਿੰਨ ਕਰੋੜ, ਇਕ ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਸਿਰਫ 90 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
Corona virus: ਦੁਨੀਆਂ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ ਚਾਰ ਕਰੋੜ ਤੋਂ ਪਾਰ ਪਹੁੰਚ ਗਏ ਹਨ। 24 ਘੰਟਿਆਂ 'ਚ ਰਿਕਾਰਡ 3ਲੱਖ, 24 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ ਨਾਲ ਹੀ ਇਕ ਦਿਨ 'ਚ 3,971 ਲੋਕਾਂ ਦੀ ਮੌਤ ਹੋਈ ਹੈ।
ਵਰਲਡੋਮੀਟਰ ਮੁਤਾਬਕ ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ ਦੋ ਲੱਖ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ 'ਚ 11 ਲੱਖ, 18 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾਈ ਤੇ ਤਿੰਨ ਕਰੋੜ, ਇਕ ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਸਿਰਫ 90 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹਨ।
ਕੈਨੇਡਾ ਦੀ ਬੱਸ 'ਚ ਪੰਜਾਬੀ ਬਜ਼ੁਰਗ ਦਾ ਸ਼ਰਮਨਾਕ ਕਾਰਾ, ਪੁਲਿਸ ਭਾਲ 'ਚ ਜੁੱਟੀ
ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਜਿੱਥੇ ਹੁਣ ਤਕ 83 ਲੱਖ, 87 ਹਜ਼ਾਰ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 45 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। ਭਾਰਤ 'ਚ 75 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਤੀਜੇ ਨੰਬਰ 'ਤੇ ਬ੍ਰਾਜ਼ੀਲ ਹੈ ਜਿੱਥੇ ਪਿਛਲੇ 24 ਘੰਟਿਆਂ 'ਚ ਸਿਰਫ 11 ਹਜ਼ਾਰ ਕੋਰੋਨਾ ਮਾਮਲੇ ਦਰਜ ਕੀਤੇ ਗਏ।
ਕਿਸਾਨ ਅੰਦੋਲਨ ਦਾ ਰੇਲਵੇ ਨੂੰ ਭਾਰੀ ਸੇਕ, ਅੱਜ ਤੇ ਕੱਲ੍ਹ ਵੀ ਸੰਚਾਲਨ ਰਹੇਗਾ ਬੰਦ, ਇਸ ਤਰ੍ਹਾਂ ਰਹੇਗਾ ਹਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ