Range Rover 'ਚ ਰੰਗਰਲੀਆਂ ਮਨਾ ਰਿਹਾ ਸੀ ਜੋੜਾ, ਅਚਾਨਕ ਵਾਪਰ ਗਿਆ ਭਾਣਾ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼
Couple Intimate in Car: ਬੈਕ ਸੀਟ 'ਤੇ ਇੰਟੀਮੇਟ ਹੋਣ ਦੌਰਾਨ ਜੋੜੇ 'ਚੋਂ ਕਿਸੇ ਇੱਕ ਦਾ ਪੈਰ ਗਲਤੀ ਨਾਲ ਬੈਕ ਗੇਅਰ 'ਤੇ ਚਲਾ ਗਿਆ। ਕਾਰ 'ਚ ਮੌਜੂਦ ਜੋੜੇ ਨੂੰ ਇਸ ਦਾ ਪਤਾ ਨਹੀਂ ਲੱਗਿਆ ਅਤੇ ਕਾਰ ਬੈਕ ਗੇਅਰ 'ਚ ਹੁੰਦਿਆਂ-ਹੁੰਦਿਆਂ ਨਦੀ 'ਚ ਡਿੱਗ ਗਈ।
Couple Intimate in Car: ਕਈ ਵਾਰ ਮਜ਼ਾ ਵੀ ਸਜ਼ਾ ਬਣ ਜਾਂਦਾ ਹੈ। ਇੱਕ ਰੇਂਜ ਰੋਵਰ ਕਾਰ ਉਸ ਵੇਲੇ ਨਦੀ ਵਿੱਚ ਡਿੱਗ ਗਈ, ਜਦੋਂ ਇੱਕ ਜੋੜਾ ਸੰਬੰਧ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਜਦੋਂ ਕਾਰ ਫਿਲਾਡੇਲਫੀਆ ਨਦੀ ਵਿੱਚ ਡਿੱਗ ਗਈ ਤਾਂ ਜੋੜਾ ਪਿਛਲੀ ਸੀਟ ਵਿੱਚ ਇੰਟੀਮੇਟ ਹੋ ਰਿਹਾ ਸੀ। ਦੱਸ ਦਈਏ ਕਿ ਇਹ ਘਟਨਾ ਬੁੱਧਵਾਰ ਸਵੇਰ ਦੀ ਹੈ। ਸੰਬੰਧ ਬਣਾਉਂਦਿਆਂ ਹੋਇਆਂ ਦੋਹਾਂ 'ਚੋਂ ਕਿਸੇ ਇੱਕ ਦਾ ਪੈਰ ਗਲਤੀ ਨਾਲ ਬੈਕ ਗੇਅਰ 'ਤੇ ਚਲਾ ਗਿਆ ਅਤੇ ਕਾਰ ਨਦੀ 'ਚ ਜਾ ਡਿੱਗੀ।
ਫਿਲਾਡੇਲਫੀਆ ਪੁਲਿਸ ਨੇ ਕਿਹਾ ਕਿ 28 ਅਗਸਤ ਬੁੱਧਵਾਰ ਨੂੰ ਇੱਕ ਕਪਲ ਆਪਣੀ ਰੇਂਜ ਰੋਵਰ ਕਾਰ ਵਿੱਚ ਫੇਅਰਮਾਉਂਟ ਪਾਰਕ ਵਿੱਚ ਗਿਆ ਸੀ। ਇਹ ਪਾਰਕ Schuylkill ਨਦੀ ਦੇ ਕੰਢੇ 'ਤੇ ਹੈ। ਲੋਕਲ ਸਮੇਂ ਅਨੁਸਾਰ ਸਵੇਰੇ ਕਰੀਬ ਚਾਰ ਵਜੇ ਦੇ ਕਰੀਬ ਉਨ੍ਹਾਂ ਨੇ ਆਪਣੀ ਕਾਰ ਨਦੀ ਦੇ ਕੰਢੇ ਪਾਰਕ ਵਿੱਚ ਖੜ੍ਹੀ ਕੀਤੀ ਅਤੇ ਇੱਕ ਦੂਜੇ ਨਾਲ ਇੰਟੀਮੇਟ ਹੋਣ ਲੱਗ ਪਏ।
ਬੈਕ ਸੀਟ 'ਤੇ ਇੰਟੀਮੇਟ ਹੋਣ ਦੌਰਾਨ ਜੋੜੇ 'ਚੋਂ ਕਿਸੇ ਇੱਕ ਦਾ ਪੈਰ ਗਲਤੀ ਨਾਲ ਬੈਕ ਗੇਅਰ 'ਤੇ ਚਲਾ ਗਿਆ। ਕਾਰ 'ਚ ਮੌਜੂਦ ਜੋੜੇ ਨੂੰ ਇਸ ਦਾ ਪਤਾ ਨਹੀਂ ਲੱਗਿਆ ਅਤੇ ਕਾਰ ਬੈਕ ਗੇਅਰ 'ਚ ਹੁੰਦਿਆਂ-ਹੁੰਦਿਆਂ ਨਦੀ 'ਚ ਡਿੱਗ ਗਈ। ਇਸ ਤੋਂ ਪਹਿਲਾਂ ਕਿ ਪਾਰਕ 'ਚ ਮੌਜੂਦ ਲੋਕ ਜਾਂ ਸੁਰੱਖਿਆ ਕਰਮਚਾਰੀ ਕੁਝ ਕਰ ਪਾਉਂਦੇ, ਕਾਰ ਦਰਿਆ 'ਚ ਜਾ ਡਿੱਗੀ ਅਤੇ ਉਸ 'ਚ ਸਮਾ ਗਈ।
HAPPENING NOW: Crews pull a Range Rover from the Schuylkill River. Police tell me a couple was being intimate inside the car early this morning when they accidentally shifted the car into drive, causing it to roll into the river. @phl17 pic.twitter.com/Kh6YDyYiZ8
— Alyssa Cristelli (@AlyssaCristelli) August 28, 2024
ਜਦੋਂ ਕਾਰ ਨਦੀ ਵਿੱਚ ਡਿੱਗ ਗਈ ਤਾਂ ਜੋੜੇ ਨੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲ ਗਏ। ਪਾਣੀ ਵਿੱਚ ਦੋਵੇਂ ਜਣੇ ਜਿਸ ਸਥਿਤੀ ਵਿਚ ਸਨ, ਉਸੇ ਤਰ੍ਹਾਂ ਨਦੀ ਦੇ ਕੰਢੇ 'ਤੇ ਪਹੁੰਚੇ। ਬਾਅਦ 'ਚ ਬਚਾਅ ਟੀਮ ਪਹੁੰਚੀ ਅਤੇ ਸਵੇਰੇ ਕਰੀਬ 9 ਵਜੇ ਤੱਕ ਕਾਰ ਨੂੰ ਨਦੀ 'ਚੋਂ ਬਾਹਰ ਕੱਢਿਆ ਜਾ ਸਕਿਆ। ਪੁਲਿਸ ਨੇ ਕਿਹਾ ਕਿ ਜੋੜੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।