ਪੜਚੋਲ ਕਰੋ

ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਲਗਜ਼ਰੀ ਕਾਰ ‘ਚ ਧਮਾਕਾ, ਖੁਫੀਆ ਏਜੰਸੀ ਦੇ ਦਫ਼ਤਰ ਬਾਹਰ ਅੱਗ ਦਾ ਗੋਲਾ ਬਣੀ Limousine

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫ਼ਲੇ ਦੀ ਲਗਜ਼ਰੀ ਕਾਰ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਰੂਸੀ ਖੁਫੀਆ ਏਜੰਸੀ FSB ਦੇ ਮੁੱਖ ਦਫ਼ਤਰ ਦੇ ਕੋਲ ਹੋਇਆ। ਪੁਤਿਨ ਦੇ ਕਾਫ਼ਲੇ ਦੀ ਕਾਰ ‘ਚ ਧਮਾਕੇ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀਆਂ ਚੌਕਸੀ

Russia President Putin Car Explode: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫ਼ਲੇ ਦੀ ਲਗਜ਼ਰੀ ਕਾਰ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਰੂਸੀ ਖੁਫੀਆ ਏਜੰਸੀ FSB ਦੇ ਮੁੱਖ ਦਫ਼ਤਰ ਦੇ ਕੋਲ ਹੋਇਆ। ਪੁਤਿਨ ਦੇ ਕਾਫ਼ਲੇ ਦੀ ਕਾਰ ‘ਚ ਧਮਾਕੇ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀਆਂ ਚੌਕਸੀ ‘ਚ ਆ ਗਈਆਂ ਹਨ। ਇਹ ਧਮਾਕਾ ਇੱਕ ਅਜਿਹੇ ਸਮੇਂ ‘ਚ ਹੋਇਆ ਹੈ, ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੁਤਿਨ ਦੀ "ਮੌਤ ਦੀ ਭਵਿੱਖਬਾਣੀ" ਕੀਤੀ ਸੀ।

ਦ ਸਨ ਦੀ ਰਿਪੋਰਟ ਮੁਤਾਬਕ, ਵਲਾਦੀਮੀਰ ਪੁਤਿਨ ਦੇ ਕਾਫ਼ਲੇ ਦੀ ਲਗਜ਼ਰੀ ਕਾਰ ਲਿਮੋਜ਼ੀਨ ‘ਚ ਸੈਂਟਰਲ ਮਾਸਕੋ ‘ਚ ਧਮਾਕਾ ਹੋਇਆ। ਰਾਸ਼ਟਰਪਤੀ ਦੀ ਕਾਰ ‘ਚ ਧਮਾਕੇ ਤੋਂ ਬਾਅਦ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਹੋਰ ਵੀ ਜ਼ਿਆਦਾ ਚੌਕਸ ਹੋ ਗਈਆਂ ਹਨ ਅਤੇ ਕ੍ਰੈਮਲਿਨ ਦੇ ਅੰਦਰ ਵੀ ਖ਼ਤਰੇ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਲਗਜ਼ਰੀ ਕਾਰ ਲਿਮੋਜ਼ੀਨ ‘ਚ ਅੱਗ ਲੱਗਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਕਾਰ ‘ਚੋਂ ਭਿਆਨਕ ਅੱਗ ਦੀਆਂ ਲਪਟਾਂ ਉਠਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਪੁਤਿਨ ਦੀ ਪਸੰਦੀਦਾ ਕਾਰ ਹੈ ਲਿਮੋਜ਼ਿਨ

ਲਿਮੋਜ਼ਿਨ ਕਾਰ ਰੂਸੀ ਰਾਸ਼ਟਰਪਤੀ ਦੀ ਪਸੰਦੀਦਾ ਲਗਜ਼ਰੀ ਕਾਰ ਹੈ। ਉਹ ਅਕਸਰ ਇਸ ਕਾਰ ਦੀ ਵਰਤੋਂ ਕਰਦੇ ਹੋਏ ਦੇਖੇ ਜਾਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਦੋਸਤਾਂ ਨੂੰ ਵੀ ਇਹ ਕਾਰ ਤੋਹਫੇ ਵਿੱਚ ਦੇ ਚੁੱਕੇ ਹਨ। ਉਨ੍ਹਾਂ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਵੀ ਇਹ ਕਾਰ ਤੋਹਫ਼ੇ ਵਿੱਚ ਦਿੱਤੀ ਸੀ।

ਯੂਕਰੇਨ ਯੁੱਧ ਤੋਂ ਬਾਅਦ ਤੋਂ ਹੀ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਰੂਸੀ ਏਜੰਸੀਆਂ ਚੌਕਸ ਹਨ, ਪਰ ਹਾਲ ਹੀ ਵਿੱਚ ਯੂਕਰੇਨੀ ਰਾਸ਼ਟਰਪਤੀ ਵਲੋਂ ਉਨ੍ਹਾਂ ਦੀ ਮੌਤ ਦੀ ਭਵਿੱਖਬਾਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਤਿਨ ਨੂੰ ਆਪਣੇ ਹੀ ਲੋਕਾਂ ਵਲੋਂ ਖਤਰੇ ਦੀ ਉਮੀਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਪ੍ਰਬੰਧ ਰਾਸ਼ਟਰਪਤੀ ਸੰਪੱਤੀ ਵਿਭਾਗ ਵਲੋਂ ਕੀਤਾ ਜਾਂਦਾ ਹੈ, ਜੋ ਕਿ ਰਾਸ਼ਟਰਪਤੀ ਦੇ ਆਵਾਜਾਈ ਦੇ ਮਾਮਲਿਆਂ ਨੂੰ ਸੰਭਾਲਦਾ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਘਟਨਾ ਦੌਰਾਨ ਕਾਰ ਦੇ ਅੰਦਰ ਕੌਣ-ਕੌਣ ਮੌਜੂਦ ਸੀ।

ਸੁਰੱਖਿਆ ਨੂੰ ਲੈ ਕੇ ਹਮੇਸ਼ਾ ਅਲਰਟ ਰਹਿੰਦੇ ਹਨ ਪੁਤਿਨ

ਹਾਲ ਹੀ ਵਿੱਚ FSO ਦੇ ਅਧਿਕਾਰੀਆਂ ਵਲੋਂ ਸੁਰੱਖਿਆ ਗਾਰਡਾਂ ਦੀ ਤਲਾਸ਼ੀ ਲਈ ਗਈ ਸੀ। "ਦ ਸਨ" ਅਖ਼ਬਾਰ ਦੇ ਮੁਤਾਬਕ, ਇੱਕ ਰੂਸੀ ਚੈਨਲ ਦੇ ਪੂਰਵ ਬਾਡੀਗਾਰਡ ਨੇ ਦੱਸਿਆ ਕਿ ਇਹ ਪਹੁੰਚਾਉਂਦਾ ਹੈ ਕਿ ਪੁਤਿਨ ਨੂੰ ਆਪਣੀ ਜਾਨ ਦਾ ਕਿੰਨਾ ਡਰ ਹੈ।

ਉਸਨੇ ਇਹ ਵੀ ਕਿਹਾ ਕਿ ਪੁਤਿਨ ਨੂੰ ਆਪਣੇ ਕਰਮਚਾਰੀਆਂ ਉੱਤੇ ਭਰੋਸਾ ਨਹੀਂ ਹੈ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਇੰਨੀ ਹੋਸ਼ਿਆਰ ਰਹਿੰਦੀਆਂ ਹਨ ਕਿ FSO ਏਜੰਟ ਉਨ੍ਹਾਂ ਦੇ ਭਾਸ਼ਣ ਸਥਾਨਾਂ ਦੇ ਕੋਲ ਕੂੜੇਦਾਨ ਅਤੇ ਸੀਵਰ ਕਵਰ ਦੀ ਜਾਂਚ ਕਰਦੇ ਹਨ।

ਇਹ ਵੀ ਰਿਪੋਰਟ ਹੋਈ ਹੈ ਕਿ ਪੁਤਿਨ ਜਨਤਕ ਥਾਵਾਂ ‘ਤੇ ਵੀ ਬੁਲੇਟਪ੍ਰੂਫ਼ ਜੈਕੇਟ ਪਹਿੰਦੇ ਹਨ। ਕ੍ਰੈਮਲਿਨ ਦੇ ਇੱਕ ਸਰੋਤ ਨੇ "ਦ ਸਨ" ਨੂੰ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਪੂਰੀ ਫੌਜ ਤੈਨਾਤ ਰਹਿੰਦੀ ਹੈ।

ਜੈਲੇਂਸਕੀ ਨੇ ਪੁਤਿਨ ਬਾਰੇ ਕੀ ਦਾਅਵਾ ਕੀਤਾ ਸੀ?

ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੇ ਦਾਅਵਾ ਕੀਤਾ ਸੀ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਬੀਅਤ ਵਿਗੜ ਰਹੀ ਹੈ ਅਤੇ ਉਹ ਜਲਦੀ ਹੀ ਮਰ ਜਾਣਗੇ।

ਉਨ੍ਹਾਂ ਨੇ ਇਹ ਗੱਲ 26 ਮਾਰਚ ਨੂੰ ਇੱਕ ਇੰਟਰਵਿਊ ਦੌਰਾਨ ਕਹੀ। ਜੈਲੇਂਸਕੀ ਨੇ ਅੱਗੇ ਕਿਹਾ ਕਿ "ਪੁਤਿਨ ਦੇ ਮਰਦਿਆਂ ਹੀ ਯੁੱਧ ਵੀ ਜਲਦੀ ਖ਼ਤਮ ਹੋ ਜਾਵੇਗਾ।"

ਉਨ੍ਹਾਂ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਮਜ਼ਬੂਤ ਬਣਿਆ ਰਹੇ ਅਤੇ ਮਾਸਕੋ ‘ਤੇ ਦਬਾਅ ਬਣਾਈ ਰੱਖੇ ਤਾਂ ਜੋ ਉਨ੍ਹਾਂ ਦੀ ਹਮਲਾਵਰ ਨੀਤੀ ਨੂੰ ਰੋਕਿਆ ਜਾ ਸਕੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
328 ਪਾਵਨ ਸਰੂਪਾਂ ਦੇ ਮਾਮਲੇ 'ਚ SGPC ਦਾ SIT ਦੀ ਜਾਂਚ ਨੂੰ ਲੈਕੇ ਵੱਡਾ ਬਿਆਨ, ਕਿਹਾ- ਜਾਂਚ 'ਚ ਨਹੀਂ ਕਰਾਂਗੇ ਸਹਿਯੋਗ
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
ਰਜਾਈ 'ਚ ਵੜਦਿਆਂ ਹੀ ਕਿਉਂ ਲੱਗਣ ਲੱਗ ਜਾਂਦੀ ਗਰਮੀ? ਚਾਦਰ 'ਚ ਕਿਉਂ ਨਹੀਂ, ਜਾਣੋ
Embed widget