CX880 Flight: ਹਾਂਗਕਾਂਗ ਤੋਂ ਅਮਰੀਕਾ ਜਾ ਰਹੇ ਜਹਾਜ਼ ਦਾ ਅਚਾਨਕ ਫਟਿਆ ਟਾਇਰ, 11 ਯਾਤਰੀ ਜ਼ਖ਼ਮੀ, ਮਚਿਆ ਹੰਗਾਮਾ
Hong kong flight News: ਕੈਥੇ ਪੈਸੀਫਿਕ ਏਵੀਏਸ਼ਨ ਕੰਪਨੀ ਦਾ ਜਹਾਜ਼ ਹਾਂਗਕਾਂਗ ਤੋਂ ਲਾਸ ਏਂਜਲਸ ਜਾ ਰਿਹਾ ਸੀ, ਟੇਕਆਫ ਤੋਂ ਬਾਅਦ ਹੀ ਫਲਾਈਟ ਵਿੱਚ ਸਮੱਸਿਆ ਆ ਗਈ। ਜਿਸ ਕਾਰਨ 300 ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪੈ ਗਈ।
Hong kong CX880 Flight : ਚੀਨ ਦੇ ਕਬਜ਼ੇ ਵਾਲੇ ਟਾਪੂ ਸਮੂਹ ਹਾਂਗਕਾਂਗ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਜਹਾਜ਼ ਦਾ ਟਾਇਰ ਫਟ ਗਿਆ, ਜਿਸ ਕਾਰਨ ਇਹ ਜਾਨਲੇਵਾ ਹੋਣ ਤੋਂ ਬਚ ਗਿਆ। ਜਹਾਜ਼ ਤੋਂ ਐਮਰਜੈਂਸੀ ਨਿਕਾਸੀ ਦੌਰਾਨ 11 ਯਾਤਰੀ ਜ਼ਖਮੀ ਹੋ ਗਏ। ਦੱਸ ਦਈਏ ਕਿ CX880 ਜਹਾਜ਼ ਵਿੱਚ 17 ਕ੍ਰੂ ਮੈਂਬਰ ਅਤੇ 293 ਯਾਤਰੀ ਸਵਾਰ ਸਨ। ਇਹ ਜਹਾਜ਼ ਅਮਰੀਕਾ ਦੇ ਲਾਸ ਏਂਜਲਸ ਜਾ ਰਿਹਾ ਸੀ।
ਕੈਥੇ ਏਅਰਲਾਈਨ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਦੋਂ ਜਹਾਜ਼ ਉਡਾਣ ਭਰਨ ਵਾਲਾ ਸੀ ਤਾਂ ਕ੍ਰੂ ਮੈਂਬਰ ਨੂੰ ਕੁਝ ਤਕਨੀਕੀ ਖਰਾਬੀ ਦਾ ਪਤਾ ਲੱਗਿਆ। ਇਸ ਤੋਂ ਬਾਅਦ ਫਲਾਈਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਫਲਾਈਟ ਦੀ ਜਾਣਕਾਰੀ ਮੁਤਾਬਕ ਜ਼ਿਆਦਾ ਗਰਮ ਹੋਣ ਕਾਰਨ ਜਹਾਜ਼ ਦਾ ਟਾਇਰ ਫਟ ਗਿਆ। ਜਦੋਂ ਕ੍ਰੂ ਮੈਂਬਰਾਂ ਨੂੰ ਤਕਨੀਕੀ ਖਰਾਬੀ ਬਾਰੇ ਪਤਾ ਲੱਗਾ ਤਾਂ ਪਾਇਲਟ ਦਾ ਧਿਆਨ ਕਿਸੇ ਤਰ੍ਹਾਂ ਯਾਤਰੀਆਂ ਸਮੇਤ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਨ 'ਤੇ ਸੀ। ਇਸ ਲਈ ਫਾਈਵ ਡੋਰ ਐਸਕੇਪ ਸਲਾਈਡਸ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਦੌਰਾਨ 11 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: Amazing Video: ਕਿੰਗ ਕੋਬਰਾ ਦਾ ਇਨਸਾਨਾਂ ਵਾਂਗ ਕੀਤਾ ਆਪ੍ਰੇਸ਼ਨ, ਡਾਕਟਰਾਂ ਨੇ ਪੇਟ 'ਚੋਂ ਕੱਢਿਆ ਪਲਾਸਟਿਕ, ਹੈਰਾਨੀਜਨਕ ਵੀਡੀਓ
ਏਅਰਲਾਈਨ ਨੇ ਯਾਤਰੀਆਂ ਤੋਂ ਮੰਗੀ ਮੁਆਫੀ
ਕੈਥੇ ਪੈਸੀਫਿਕ ਏਅਰਕ੍ਰਾਫਟ CX880 ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਕੈਥੇ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਜ਼ਖਮੀਆਂ 'ਚੋਂ 9 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਕੈਥੇ ਪੈਸੀਫਿਕ ਏਅਰਕ੍ਰਾਫਟ CX880 ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਕੈਥੇ ਕੰਪਨੀ ਦੇ ਹਵਾਲੇ ਨਾਲ ਕਿਹਾ ਕਿ ਜ਼ਖਮੀਆਂ 'ਚੋਂ 9 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਪਾਰਵਤੀ ਘਾਟੀ 'ਚੋਂ ਇੱਕ ਤੋਂ ਬਾਅਦ ਇੱਕ ਸੈਲਾਨੀ ਹੋ ਰਹੇ ਨੇ ਗ਼ਾਇਬ...ਨਹੀਂ ਲਗਦਾ ਕੋਈ ਥਹੁ-ਪਤਾ, ਜਾਣੋ ਕੀ ਹੈ ਰਾਜ਼ ?.