(Source: ECI/ABP News/ABP Majha)
ਹਮਾਸ ਨੇ ਬਣਾਇਆ ਬੰਧਕ, 55 ਦਿਨਾਂ ਤੱਕ ਜੰਜ਼ੀਰਾਂ ਨਾਲ ਬੰਨ ਕੇ ਰੱਖਿਆ, ਬੱਚਿਆਂ ਦੇ ਕਮਰੇ 'ਚ ਕੀਤਾ ਰੇਪ, ਇਜ਼ਰਾਈਲੀ ਔਰਤ ਨੇ ਸੁਣਾਈ ਹੱਡਬੀਤੀ
Israeli-Hamas War: ਬੰਧਕ ਰਹੀ ਇੱਕ ਇਜ਼ਰਾਈਲੀ ਔਰਤ ਨੇ ਆਪਣੀ ਦੁਖਦਾਇਕ ਹੱਡਬੀਤੀ ਸੁਣਾਈ, ਕਿਵੇਂ ਹਮਾਸ ਨੇ ਉਸ ਨੂੰ ਬੰਧੀ ਬਣਿਆ ਅਤੇ ਫਿਰ ਕਿਵੇਂ ਉਸ ਨੂੰ ਡਰ ਦੇ ਮਾਹੌਲ ਦੇ ਵਿੱਚ ਰਹਿਣਾ ਪਿਆ ਅਤੇ ਨਾਲ ਹੀ ਜਿਨਸੀ ਸੋਸ਼ਣ ਵੀ ਸਹਿਣਾ ਪਿਆ।
Israeli-Hamas War: ਜਦੋਂ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਤਾਂ ਇਜ਼ਰਾਈਲੀ ਔਰਤਾਂ ਨੂੰ ਬੰਧਕ ਬਣਾ ਕੇ ਆਪਣੇ ਨਾਲ ਲੈ ਗਏ। ਇਸ ਦੌਰਾਨ ਉਨ੍ਹਾਂ ਔਰਤਾਂ ਦੇ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਹਮਾਸ ਦੁਆਰਾ ਫੜੇ ਜਾਣ ਤੋਂ ਬਾਅਦ ਵਾਪਸ ਆਈ ਇਸ ਔਰਤ ਨੇ ਆਪਣੀ ਹੱਡਬੀਤੀ ਬਿਆਨ ਕੀਤੀ ਹੈ।ਔਰਤ ਨੇ ਦੱਸਿਆ ਕਿ ਹਮਾਸ ਨੇ ਉਸ ਨੂੰ ਕਰੀਬ 55 ਦਿਨਾਂ ਤੱਕ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਅਤੇ ਇਸ ਦੌਰਾਨ ਹਮਾਸ ਦੇ ਲੋਕਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ।
7 ਅਕਤੂਬਰ ਨੂੰ ਬਣਾ ਲਿਆ ਸੀ ਬੰਧਕ
40 ਸਾਲਾ ਅਮਿਤ ਸੌਸਾਨਾ ਨੂੰ 7 ਅਕਤੂਬਰ ਨੂੰ ਹੋਏ ਹਮਲੇ ਦੌਰਾਨ ਬੰਧਕ ਬਣਾ ਲਿਆ ਗਿਆ ਸੀ। ਜਿਸ ਨੂੰ ਤਿੰਨ ਹਫ਼ਤਿਆਂ ਤੱਕ ਗਾਜ਼ਾ ਦੇ ਇੱਕ ਘਰ ਵਿੱਚ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਇਸ ਘਰ ਵਿੱਚ ਔਰਤ ਦੀ ਰਾਖੀ ਲਈ ਦੋ ਵਿਅਕਤੀ ਨਿਯੁਕਤ ਕੀਤੇ ਗਏ ਸਨ। ਇਸ ਸਮੇਂ ਦੌਰਾਨ ਔਰਤ ਨੂੰ ਹਮੇਸ਼ਾ ਮੌਤ ਦਾ ਅਹਿਸਾਸ ਹੁੰਦਾ ਸੀ। ਅਮਿਤ ਦਾ ਕਹਿਣਾ ਹੈ ਕਿ ਉਸ ਨੂੰ ਮੌਤ ਨਾਲੋਂ ਜ਼ਿਆਦਾ ਸੜਕਾਂ 'ਤੇ ਪਰੇਡ ਕਰਵਾਉਣ ਤੋਂ ਡਰ ਲੱਗਦਾ ਸੀ।
ਮੀਡੀਆ ਨਾਲ ਗੱਲਬਾਤ ਦੌਰਾਨ ਅਮਿਤ ਦਾ ਕਹਿਣਾ ਹੈ ਕਿ ਬੰਦੂਕ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ ਗਿਆ। ਉਹ ਅੱਗੇ ਦੱਸਦੀ ਹੈ ਕਿ ਉੱਥੇ ਪਹਿਰਾ ਦੇਣ ਵਾਲੇ ਵਿਅਕਤੀ ਦੇ ਹੱਥ ਵਿੱਚ ਬੰਦੂਕ ਹੁੰਦੀ ਸੀ, ਜੋ ਬਹੁਤ ਡਰਾਉਣਾ ਲੱਗਦਾ ਸੀ। ਉਹ ਮੈਨੂੰ ਡਰਾਉਣ ਲਈ ਭੂਤ ਵਾਂਗ ਹੱਸਦਾ ਸੀ। ਜਦੋਂ ਮੈਨੂੰ ਉੱਥੇ ਲਿਜਾਇਆ ਗਿਆ, ਮੈਂ ਆਪਣੇ ਆਪ ਨੂੰ ਉਸ ਆਦਮੀ ਤੋਂ ਬਚਾਉਣ ਲਈ ਇੱਕ ਤੌਲੀਏ ਨਾਲ ਢੱਕ ਲਿਆ, ਜੋ ਕਿ ਮੇਰੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਬੱਚਿਆਂ ਦੇ ਕਮਰੇ 'ਚ ਔਰਤ ਨਾਲ ਬਲਾਤਕਾਰ ਕੀਤਾ ਗਿਆ।
ਅਮਿਤ ਨੇ ਦੱਸਿਆ ਕਿ ਉਸ ਨੇ ਮੇਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਸ ਨਾਲ ਮੈਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਕੋਈ ਵਸਤੂ ਹਾਂ। ਹਮਾਸ ਦੁਆਰਾ ਲਗਭਗ ਦੋ ਮਹੀਨਿਆਂ ਤੱਕ ਬੰਦੀ ਬਣਾਏ ਰਹਿਣ ਤੋਂ ਬਾਅਦ, ਅਮਿਤ ਸੂਸਾਨਾ ਨੂੰ ਪਿਛਲੇ ਸਾਲ ਨਵੰਬਰ ਵਿੱਚ ਜੰਗਬੰਦੀ ਦੌਰਾਨ ਰਿਹਾਅ ਕਰ ਦਿੱਤਾ ਗਿਆ ਸੀ।
ਉਸਨੇ ਕਿਹਾ ਕਿ ਉਸਨੂੰ ਇੱਕ ਗਾਰਡ ਦੁਆਰਾ ਇਜ਼ਰਾਈਲ ਵਾਪਸ ਜਾਣ ਦੀ ਤਿਆਰੀ ਕਰਨ ਲਈ ਇੱਕ ਘੰਟਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਹਮਾਸ 'ਤੇ ਬੰਧਕਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਹਮਾਸ ਨੇ ਸਪੱਸ਼ਟੀਕਰਨ ਦਿੱਤਾ ਹੈ। ਹਮਾਸ ਦੇ ਬੁਲਾਰੇ ਬਸੇਮ ਨਈਮ ਨੇ ਕੈਦੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।