ਪੜਚੋਲ ਕਰੋ

USA: ਚਾਕੂ ਹਮਲੇ 'ਚ ਜ਼ਖਮੀ ਭਾਰਤੀ ਵਿਦਿਆਰਥੀ ਦੀ ਮੌਤ, ਯੂਨੀਵਰਸਿਟੀ 'ਚ ਛਾਇਆ ਸੰਨਾਟਾ

America: 29 ਅਕਤੂਬਰ ਨੂੰ ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਭਾਰਤੀ ਵਿਦਿਆਰਥੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਵਿਦਿਆਰਥੀ ਦੀ ਹੁਣ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Indian Student Stabbed In US: ਅਮਰੀਕਾ ਦੇ ਇੰਡੀਆਨਾ ਵਿੱਚ ਚਾਕੂ ਨਾਲ ਹਮਲੇ ਵਿੱਚ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਵਰੁਣ ਰਾਜ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਵਾਲਪੇਰਾਇਸੋ ਯੂਨੀਵਰਸਿਟੀ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਫਿਟਨੈੱਸ ਸੈਂਟਰ 'ਚ ਇੱਕ 24 ਸਾਲਾ ਭਾਰਤੀ ਨੂੰ ਹਮਲਾਵਰ ਨੇ ਚਾਕੂ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਗੰਭੀਰ ਰੂਪ 'ਚ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਸ ਵਿਦਿਆਰਥੀ ਦੀ ਹੁਣ ਮੌਤ ਹੋ ਚੁੱਕੀ ਹੈ।

ਬੀਬੀਸੀ ਦੀ ਰਿਪੋਰਟ ਮੁਤਾਬਕ ਵਾਲਪੇਰਾਇਸੋ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ ਰਾਜ ਉੱਤੇ 29 ਅਕਤੂਬਰ ਨੂੰ ਇੱਕ ਜਿਮ ਵਿੱਚ ਜਾਰਡਨ ਐਂਡਰੇਡ ਨਾਂ ਦੇ ਵਿਅਕਤੀ ਨੇ ਹਮਲਾ ਕੀਤਾ ਸੀ। ਹਮਲੇ 'ਚ ਵਿਦਿਆਰਥੀ ਦੇ ਸਿਰ 'ਤੇ ਸੱਟ ਲੱਗੀ ਹੈ। ਉਦੋਂ ਤੋਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।

ਭਾਰਤੀ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਲਾਈਫ ਸਪੋਰਟ ਸਿਸਟਮ 'ਤੇ ਸੀ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅਧਿਕਾਰੀ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਵਰੁਣ ਨੂੰ 16 ਨਵੰਬਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ

ਸ਼ਿਕਾਗੋ ਦੇ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁੱਧਵਾਰ (9 ਨਵੰਬਰ) ਨੂੰ ਆਪਣੇ ਬਿਆਨ ਵਿੱਚ ਕਿਹਾ, "ਦੁਖੀ ਦਿਲ ਨਾਲ ਅਸੀਂ ਵਰੁਣ ਰਾਜ ਦੇ ਦੇਹਾਂਤ ਦੀ ਖਬਰ ਸਾਂਝੀ ਕਰਦੇ ਹਾਂ।" ਸਾਡੀ ਯੂਨੀਵਰਸਿਟੀ ਨੇ ਆਪਣਾ ਇੱਕ ਬੱਚਾ ਗੁਆ ਦਿੱਤਾ। ਇਸ ਦੁੱਖ ਦੀ ਘੜੀ 'ਚ ਸਾਡੀ ਹਮਦਰਦੀ ਵਰੁਣ ਦੇ ਪਰਿਵਾਰ ਅਤੇ ਦੋਸਤਾਂ ਨਾਲ ਹਨ।''

ਵਾਲਪੇਰਾਇਸੋ ਯੂਨੀਵਰਸਿਟੀ ਨੇ 16 ਨਵੰਬਰ ਨੂੰ ਵਰੁਣ ਨੂੰ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਹੈ। ਰਿਪੋਰਟ ਮੁਤਾਬਕ ਵਰੁਣ ਕੰਪਿਊਟਰ ਸਾਇੰਸ ਵਿੱਚ ਐਮਐਸ ਕਰ ਰਿਹਾ ਸੀ। ਉਹ ਅਗਸਤ 2022 ਵਿੱਚ ਅਮਰੀਕਾ ਆਇਆ ਸੀ। ਰਿਪੋਰਟ ਮੁਤਾਬਕ ਉਸ ਦਾ ਕੋਰਸ ਅਗਲੇ ਸਾਲ ਪੂਰਾ ਹੋਣਾ ਸੀ।

ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਮਲੇ ਦੇ ਦੋਸ਼ੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਨੇ ਜਿਮ 'ਚ ਮਸਾਜ ਕਰਵਾਉਣੀ ਸੀ। ਜਦੋਂ ਉਹ ਮਸਾਜ ਰੂਮ 'ਚ ਗਿਆ ਤਾਂ ਉਥੇ ਵਰੁਣ ਮੌਜੂਦ ਸੀ, ਜਿਸ ਨੂੰ ਉਹ ਪਛਾਣ ਨਹੀਂ ਸਕਿਆ। ਹਮਲਾਵਰ ਨੇ ਦੱਸਿਆ ਕਿ ਉਸ ਨੂੰ ਵਰੁਣ ਥੋੜ੍ਹਾ ਅਜੀਬ ਲੱਗਾ। ਅਜਿਹੇ 'ਚ ਉਸ ਨੇ ਭਾਰਤੀ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ

Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ

Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?

Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ

ABP Premium

ਵੀਡੀਓਜ਼

Shambu Border| Farmers | ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ, ਤਿਆਰੀਆਂ ਮੁਕੰਮਲFarmers Protest| Shambu Border ਤੋਂ ਕਿਸਾਨਾ ਨੇ ਕੀਤਾ ਵੱਡਾ ਐਲਾਨ |Narain Singh Chaura ਨੂੰ ਅੰਮ੍ਰਿਤਸਰ ਅਦਾਲਤ 'ਚ ਕੀਤਾ ਪੇਸ਼ਗੰਦੇ ਗੀਤਾਂ ਤੇ ਬੋਲੇ ਗੁਰਦਾਸ ਮਾਨ , ਪੰਜਾਬੀ ਜ਼ੁਬਾਨ ਲਈ ਫ਼ਿਕਰ ਦੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ

Amritsar News: ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
Punjab News: ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ

Embed widget