ਤਾਨਾਸ਼ਾਹ ਕਿਮ ਜੋਂਗ ਉਨ ਨੇ ਦੁਨੀਆਂ ਨੂੰ ਹਿਲਾਇਆ, ਟ੍ਰੇਨ ਜ਼ਰੀਏ ਦਾਗੀ ਬੈਲਿਸਟਿਕ ਮਿਜ਼ਾਇਲ
North Korea ਦੀ ਸੈਂਟਰਲ ਨਿਊ ਏਜੰਸੀ ਦੇ ਮੁਤਾਬਕ ਬੁੱਧਵਾਰ ਛੱਡੀ ਗਈ ਇਹ ਮਿਜ਼ਾਇਲ ਦਾ ਮਕਸਦ ਰੇਲਵੇ ਬੇਸਡ ਮਿਜ਼ਾਇਲ ਪ੍ਰਣਾਲੀ ਦਾ ਪ੍ਰੀਖਣ ਕਰਨਾ ਸੀ।
ਨੌਰਥ ਕੋਰੀਆ ਦੇ ਤਾਨਾਸ਼ਾਹ ਕਿਮਜੋਂਗ ਉਨ ਨੇ ਇਸ ਵਾਰ ਚੱਲਦੀ ਟ੍ਰੇਨ ਤੋਂ ਬੈਲਿਸਟਿਕ ਮਿਜ਼ਾਇਲ ਦਾਗ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਸੰਘਣੇ ਜੰਗਲਾਂ 'ਚ ਰੇਲ ਦੀਆਂ ਪਟੜੀਆਂ 'ਤੇ ਮੌਜੂਦ 'ਰੇਲ-ਕਾਰ ਲੌਂਚਰ' ਜ਼ਰੀਏ ਬੈਲਿਸਟਿਕ ਮਿਜ਼ਾਇਲ ਦੀ ਲੌਂਚਿੰਗ ਦੀ ਤਸਵੀਰ ਨੇ ਪੂਰੀ ਦੁਨੀਆਂ 'ਚ ਤਹਿਲਕਾ ਮਚਾ ਦਿੱਤਾ ਹੈ।
ਮਿਜ਼ਾਇਲ ਦਾ ਹੋਇਆ ਸਫ਼ਲ ਟੈਸਟ
ਉੱਤਰੀ ਕੋਰੀਆ ਨੇ ਟ੍ਰੇਨ 'ਚ ਬਣੇ ਮਿਜ਼ਾਇਲ ਸਿਸਟਮ ਤੋਂ ਪਹਿਲੀ ਵਾਰ ਬੈਲਿਸਟਿਕ ਮਿਜ਼ਾਇਲ ਟੈਸਟ ਕੀਤਾ ਹੈ। ਇਸ ਸਿਸਟਮ ਦੀ ਮਦਦ ਨਾਲ ਦੇਸ਼ ਦੇ ਕਿਸੇ ਵੀ ਕੋਨੇ ਤੋਂ ਉੱਤਰੀ ਕੋਰੀਆ ਮਿਜ਼ਾਇਲ ਦਾਗ ਸਕੇਗਾ। ਸਰਕਾਰੀ ਨਿਊਜ਼ ਏਜੰਸੀ ਦੇ ਮੁਤਾਬਕ ਮਿਜ਼ਾਇਲਾਂ ਨੂੰ ਟ੍ਰੇਨ ਤੇ ਬਣੇ ਮਿਜ਼ਾਇਲ ਰੇਜਮੇਂਟ ਦੇ ਇਕ ਅਭਿਆਸ ਦੌਰਾਨ ਲੌਂਚ ਕੀਤਾ ਗਿਆ। ਮਿਜ਼ਾਇਲ 800 ਕਿਲੋਮੀਟਰ ਦੂਰ ਇਕ ਸਮੁੰਦਰ 'ਚ ਇਕ ਸਟੀਕ ਟੀਚੇ 'ਤੇ ਜਾ ਡਿੱਗੀ।
ਰੇਲਵੇ ਬੇਸਡ ਮਮਿਜ਼ਾਇਲ ਪ੍ਰਣਾਲੀ ਦਾ ਪ੍ਰੀਖਣ
North Korea ਦੀ ਸੈਂਟਰਲ ਨਿਊ ਏਜੰਸੀ ਦੇ ਮੁਤਾਬਕ ਬੁੱਧਵਾਰ ਛੱਡੀ ਗਈ ਇਹ ਮਿਜ਼ਾਇਲ ਦਾ ਮਕਸਦ ਰੇਲਵੇ ਬੇਸਡ ਮਿਜ਼ਾਇਲ ਪ੍ਰਣਾਲੀ ਦਾ ਪ੍ਰੀਖਣ ਕਰਨਾ ਸੀ। ਇਹ ਉੱਤਰੀ ਕੋਰੀਆ 'ਤੇ ਆਏ ਕਿਸੇ ਵੀ ਖਤਰੇ ਤੇ ਧਮਕੀ ਦਾ ਜਵਾਬ ਦੇਣ 'ਚ ਸਮਰੱਥ ਹੈ।
ਮਿਜ਼ਾਇਲ ਨਾਲ ਹੋਵੇਗਾ ਨੌਰਥ ਕੋਰੀਆ ਨੂੰ ਫਾਇਦਾ?
ਟ੍ਰੇਨ ਨਾਲ ਮਿਜ਼ਾਇਲ ਦਾ ਪ੍ਰੀਖਣ ਕਰਕੇ ਨੌਰਥ ਕੋਰੀਆ ਹੁਣ ਦੇਸ਼ ਦੇ ਕਿਸੇ ਵੀ ਕੋਨੇ ਤੋਂ ਮਿਜ਼ਾਇਲ ਦਾਗ ਸਕਦਾ ਹੈ। ਇਸ ਦਾ ਕਾਰਨ ਹੈ ਨੌਰਥ ਕੋਰੀਆ ਦੇ ਹਰ ਪਾਸੇ ਰੇਲਵੇ ਨੈੱਟਵਰਕ ਹੋਣਾ। ਹਾਲਾਂਕਿ ਯੁੱਧ ਦੌਰਾਨ ਉੱਤਰੀ ਕੋਰੀਆ ਦਾ ਰੇਲਵੇ ਨੈੱਟਵਰਕ ਹਮਲਾਵਰਾਂ ਲਈ ਸੌਖਾ ਟਾਰਗੇਟ ਵੀ ਹੋ ਸਕਦਾ ਹੈ। ਤਾਨਾਸ਼ਾਹ ਦੇ ਇਸ ਮਿਜ਼ਾਇਲ ਪ੍ਰੀਖਣ 'ਤੇ ਸੰਯੁਕਤ ਰਾਸ਼ਟਰਸ ਸੁਰੱਖਿਆ ਪਰਿਸ਼ਦ ਨੇ ਚਿੰਤਾ ਜਤਾਈ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਸ਼ਾਮਲ ਦੇਸ਼ਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਿਜ਼ਾਇਲ ਟੈਸਟ ਸ਼ਾਂਤੀ ਤੇ ਸੁਰੱਖਿਆ ਲਈ ਵੱਡਾ ਖਤਰਾਵਹਨ।
ਦੱਖਣੀ ਕੋਰੀਆ ਨਾਲ ਹੈ ਹਥਿਆਰਾਂ ਦੀ ਜੰਗ
ਉੱਤਰੀ ਕੋਰੀਆ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਦੱਖਣੀ ਕੋਰੀਆ ਨੇ ਵੀ ਸਬਮਰੀਨ ਲੌਂਚ ਬੈਲਿਸਟਿਕ ਮਿਜ਼ਾਇਲ ਦਾ ਪਰੀਖਣ ਕੀਤਾ ਸੀ। ਹਾਲਾਂਕਿ ਇਸ ਦਾ ਸਿਸਟਮ ਬਿਨਾਂ ਪਰਮਾਣੂ ਹਥਿਆਰਾਂ ਦੇ ਡੈਵਲਪ ਕੀਤਾ ਗਿਆ ਸੀ। ਅਜਿਹਾ ਕਰਨ ਵਾਲਾ ਦੱਖਣੀ ਕੋਰੀਆ ਦੁਨੀਆ ਦਾ ਪਹਿਲਾ ਦੇਸ਼ ਬਣਿਆ ਸੀ। ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦੋਵੇਂ ਹੀ ਦੇਸ਼ ਮਿਜ਼ਾਇਲਾਂ ਤੇ ਨਵੇਂ-ਨਵੇਂ ਹਥਿਆਰਾਂ ਦਾ ਲਗਾਤਾਰ ਪ੍ਰੀਖਣ ਕਰ ਰਹੇ ਹਨ।