Omicron Variant: ਕੋਰੋਨਾ ਨੇ ਪੂਰੀ ਦੁਨੀਆਂ 'ਚ ਮਚਾਈ ਦਹਿਸ਼ਤ, ਪਿਛਲੇ 10 ਹਫ਼ਤਿਆਂ 'ਚ ਓਮੀਕ੍ਰੋਨ ਵੇਰੀਐਂਟ ਦੇ 9 ਕਰੋੜ ਤੋਂ ਵੱਧ ਕੇਸ, WHO ਦਾ ਦਾਅਵਾ
Omicron Variant: ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਓਮੀਕ੍ਰੋਨ ਫਾਰਮ ਦੇ ਆਉਣ ਤੋਂ ਬਾਅਦ ਹੁਣ ਤੱਕ ਸੰਕਰਮਣ ਦੇ 9 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਸਾਲ 2020 ਵਿੱਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਤੋਂ ਵੱਧ ਹਨ।
Omicron Variant: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਹਾਨੋਮ ਨੇ ਮੰਗਲਵਾਰ ਨੂੰ ਕਿਹਾ ਕਿ 10 ਹਫ਼ਤੇ ਪਹਿਲਾਂ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਸਾਹਮਣੇ ਆਉਣ ਤੋਂ ਬਾਅਦ ਲਾਗ ਦੇ 9 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਸਾਲ 2020 'ਚ ਦਰਜ ਕੀਤੇ ਗਏ ਕੁੱਲ ਮਾਮਲਿਆਂ ਤੋਂ ਵੱਧ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਸਾਲ 2020 'ਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਹੋਈ ਸੀ।
ਡਬਲਿਯੂਐਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਐਡਹਾਨੋਮ ਗੇਬ੍ਰੇਯੇਸੁਸ ਨੇ ਸਾਵਧਾਨ ਕੀਤਾ ਕਿ ਹਾਲਾਂਕਿ ਓਮੀਕ੍ਰੋਨ ਵਾਇਰਸ ਦੇ ਹੋਰ ਵੇਰੀਐਂਟਾਂ ਵਾਂਗ ਘਾਤਕ ਨਹੀਂ, ਫਿਰ ਵੀ ਇਸ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਜ਼ਿਆਦਾਤਰ ਖੇਤਰਾਂ ਤੋਂ ਮੌਤਾਂ ਦੀ ਗਿਣਤੀ ਵਧਣ ਦੀਆਂ ਬਹੁਤ ਹੀ ਡਰਾਉਣੀਆਂ ਖਬਰਾਂ ਆ ਰਹੀਆਂ ਹਨ।
ਓਮੀਕ੍ਰੋਨ ਇੰਨੀ ਤੇਜ਼ੀ ਨਾਲ ਕਿਉਂ ਫੈਲ ਰਿਹਾ?
ਹਾਲ ਹੀ 'ਚ ਡਬਲਿਯੂਐਚਓ ਦੇ ਤਕਨੀਕੀ ਮੁਖੀ ਮਾਰੀਆ ਵੈਨ ਕੇਰਖੋਵ ਨੇ ਓਮੀਕ੍ਰੋਨ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਇਸ ਦਾ ਪਹਿਲਾ ਤੇ ਮੁੱਖ ਕਾਰਨ ਓਮੀਕ੍ਰੋਨ 'ਚ ਹੋਏ ਮਿਊਟੇਸ਼ਨ ਹਨ। ਇਹ ਮਨੁੱਖੀ ਸਰੀਰ ਦੇ ਸੈੱਲਾਂ ਨਾਲ ਆਸਾਨੀ ਨਾਲ ਜੁੜਨ 'ਚ ਮਦਦ ਕਰਦਾ ਹੈ। ਇੱਕ ਹੋਰ ਕਾਰਨ ਦੱਸਦੇ ਹੋਏ ਮਾਰੀਆ ਨੇ ਕਿਹਾ ਕਿ ਇਹ ਵਾਇਰਸ ਇਮਿਊਨ ਸਿਸਟਮ ਨੂੰ ਚਮਕਾ ਦੇਣ 'ਚ ਕਾਮਯਾਬ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਇਨਫ਼ੈਕਸ਼ਨ ਹੋ ਚੁੱਕੀ ਹੈ, ਇਹ ਉਨ੍ਹਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਹ ਵੀ ਇਸ ਦੀ ਪਕੜ ਤੋਂ ਬੱਚ ਨਹੀਂ ਪਾ ਰਹੇ ਹਨ।
ਤੀਜਾ ਕਾਰਨ ਇਹ ਹੈ ਕਿ ਓਮੀਕ੍ਰੋਨ ਉਪਰਲੇ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਇੱਥੇ ਨਕਲ ਕਰ ਰਿਹਾ ਹੈ। ਮਤਲਬ ਇਹ ਵਾਇਰਸ ਉੱਪਰਲੇ ਸਾਹ ਪ੍ਰਣਾਲੀ ਨੂੰ ਆਪਣੇ ਕੰਟਰੋਲ 'ਚ ਲੈ ਕੇ ਆਪਣੇ ਵਰਗੇ ਹੋਰ ਵਾਇਰਸ ਬਣਾ ਰਿਹਾ ਹੈ। ਇਹ ਵੀ ਇਸ ਵਾਇਰਸ ਦੇ ਫੈਲਣ ਦਾ ਇੱਕ ਵੱਡਾ ਕਾਰਨ ਹੈ। ਜਦੋਂ ਕਿ ਕੋਰੋਨਾ ਦੇ ਹੋਰ ਵਾਇਰਸ ਹੇਠਲੇ ਸਾਹ ਦੀ ਨਾਲੀ ਜਾਂ ਫੇਫੜਿਆਂ 'ਚ ਜਾ ਕੇ ਰੇਪਲੀਕੇਟ ਕਰਦੇ ਹਨ।
ਸਰੀਰ ਦੇ ਸੈੱਲਾਂ ਨਾਲ ਵਾਇਰਸ ਜੋੜਨਾ
ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੋਵਿਡ-19 ਸ਼ੁਰੂ ਹੋਇਆ ਸੀ, ਉਸ ਸਮੇਂ ਬਹੁਤ ਕੁਝ ਕਿਹਾ ਗਿਆ ਸੀ ਕਿ ਵਾਇਰਸ ਮਨੁੱਖੀ ਸੈੱਲਾਂ ਨਾਲ ਜੁੜਨ ਦੀ ਕੋਸ਼ਿਸ਼ 'ਚ ਤੇਜ਼ੀ ਨਾਲ ਸੈੱਲਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਹਾਲਾਂਕਿ ਓਮੀਕ੍ਰੋਨ ਅਜਿਹਾ ਵਿਕਸਿਤ ਵਾਇਰਸ ਹੈ ਕਿ ਇਹ ਸਰੀਰ ਦੇ ਸੈੱਲਾਂ ਨੂੰ ਆਸਾਨੀ ਨਾਲ ਜੋੜਦਾ ਹੈ।
ਇਹ ਵੀ ਪੜ੍ਹੋ: Gmail New Look: ਛੇਤੀ ਹੀ ਬਦਲਿਆ-ਬਦਲਿਆ ਨਜ਼ਰ ਆਵੇਗਾ Gmail ਦਾ ਡਿਜ਼ਾਈਨ, ਇੱਕ ਟੈਬ 'ਤੇ ਮਿਲੇਗਾ Chat, Meet ਤੇ Spaces ਦਾ ਆਪਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin