ਹੁਣ ਪਾਕਿ ਨੇ ਭਾਰਤ ਖ਼ਿਲਾਫ਼ ਚੁੱਕਿਆ ਇੱਕ ਹੋਰ ਵੱਡਾ ਕਦਮ
ਭਾਰਤ 'ਤੇ ਦਬਾਅ ਬਣਾਉਣ ਤੇ ਕਸ਼ਮੀਰ ਨੂੰ ਕੌਮਾਂਤਰੀ ਮਸਲਾ ਬਣਾਉਣ ਦੀ ਕੋਸ਼ਿਸ਼ ਵਿੱਚ ਨਾਕਾਮ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਖ਼ਰੀ ਕਦਮ ਵਜੋਂ ਭਾਰਤ ਲਈ ਆਪਣੇ ਏਅਪਸਪੇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਚੰਡੀਗੜ੍ਹ: ਭਾਰਤ 'ਤੇ ਦਬਾਅ ਬਣਾਉਣ ਤੇ ਕਸ਼ਮੀਰ ਨੂੰ ਕੌਮਾਂਤਰੀ ਮਸਲਾ ਬਣਾਉਣ ਦੀ ਕੋਸ਼ਿਸ਼ ਵਿੱਚ ਨਾਕਾਮ ਹੋਣ ਤੋਂ ਬਾਅਦ ਹੁਣ ਪਾਕਿਸਤਾਨ ਨੇ ਆਖ਼ਰੀ ਕਦਮ ਵਜੋਂ ਭਾਰਤ ਲਈ ਆਪਣੇ ਏਅਪਸਪੇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਆਪਣੇ ਟਵਿਟਰ ਜ਼ਰੀਏ ਧਮਕੀ ਦੇ ਲਿਹਾਜ਼ ਨਾਲ ਲਿਖਿਆ, 'ਮੋਦੀ ਨੇ ਸ਼ੁਰੂ ਕੀਤਾ ਹੈ, ਅਸੀਂ ਖ਼ਤਮ ਕਰਾਂਗੇ।'
PM is considering a complete closure of Air Space to India, a complete ban on use of Pakistan Land routes for Indian trade to Afghanistan was also suggested in cabinet meeting,legal formalities for these decisions are under consideration... #Modi has started we ll finish!
— Ch Fawad Hussain (@fawadchaudhry) August 27, 2019
ਫਵਾਦ ਹੁਸੈਨ ਨੇ ਕਿਹਾ ਕਿ ਪਾਕਿਸਤਾਨ ਭਾਰਤ ਲਈ ਆਪਣੇ ਏਅਰਸਪੇਸ ਪੂਰੀ ਤਰ੍ਹਾਂ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ। ਚੌਧਰੀ ਫਵਾਦ ਨੇ ਧਮਕੀ ਭਰੇ ਲਹਿਜ਼ੇ ਵਿੱਚ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਪਾਕਿਸਤਾਨੀ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਅਫ਼ਗ਼ਾਨਿਸਤਾਨ ਨਾਲ ਜ਼ਮੀਨ ਦੇ ਰਾਹ ਹੋਣ ਵਾਲੇ ਭਾਰਤੀ ਵਪਾਰ 'ਤੇ ਵੀ ਪਾਕਿਸਤਾਨ ਨੇ ਪੂਰੀ ਤਰ੍ਹਾਂ ਪਾਬੰਧੀ ਲਾ ਦਿੱਤੀ ਹੈ।
ਫਵਾਦ ਮੁਤਾਬਕ ਇਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਕਾਨੂੰਨੀ ਤੌਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ, ਆਪਣੀ ਧਮਕੀ ਬਾਅਦ ਫਵਾਦ ਨੇ ਇਹ ਵੀ ਲਿਖਿਆ ਕਿ ਮੋਦੀ ਨੇ ਸ਼ੁਰੂ ਕੀਤਾ ਹੈ, ਅਸੀਂ ਖ਼ਤਮ ਕਰਾਂਗੇ।