ਪਾਕਿਸਤਾਨ ਨੇ ਅਭਿਨੰਦਨ ਵਰਧਮਾਨ ਨੂੰ ਪਿਲਾਈ ਗਈ ਚਾਹ ਦਾ ਬਿੱਲ ਕੀਤਾ ਜਾਰੀ, ਇਹ ਸੀ ਕੀਮਤ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟਿਆ, ਸਾਲ 2018 ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਰੋਸੀ ਗਈ ਚਾਹ ਦਾ ਬਿੱਲ ਜਾਰੀ ਕੀਤਾ ਤੇ ਇਸ ਦੀ ਕੀਮਤ ਵੀ ਦੱਸੀ, ਜਿਸ ਦੀ ਚਰਚਾ ਹੋ ਰਹੀ ਹੈ
Pakiskan News : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟਿਆ, ਸਾਲ 2018 ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਰੋਸੀ ਗਈ ਚਾਹ ਦਾ ਬਿੱਲ ਜਾਰੀ ਕੀਤਾ ਤੇ ਇਸ ਦੀ ਕੀਮਤ ਵੀ ਦੱਸੀ, ਜਿਸ ਦੀ ਚਰਚਾ ਹੋ ਰਹੀ ਹੈ, ਪਾਕਿਸਤਾਨ ਮੁਸਲਿਮ ਲੀਗ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਅਭਿਨੰਦਨ ਵਰਧਮਾਨ ਨੂੰ ਪਿਲਾਈ ਗਈ ਚਾਹ ਦਾ ਬਿੱਲ ਜਾਰੀ ਕਰ ਦਿੱਤਾ ਗਿਆ ਹੈ।
Must've been some chai!! 😉 pic.twitter.com/rSRYPFkpYg
— PMLN (@pmln_org) February 27, 2023
ਇਹ ਐਕਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨਾਲ ਸਬੰਧਤ ਹੈ, ਜਿਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਲ 2019 ਵਿੱਚ ਗਰੁੱਪ ਕੈਪਟਨ ਅਭਿਨੰਦਨ ਨੂੰ ਪਰੋਸੀ ਗਈ ਚਾਹ ਦਾ ਬਿੱਲ ਸਾਂਝਾ ਕੀਤਾ ਹੈ। ਇਸ ਸਲਿਪ ਵਿੱਚ ਵਿੰਗ ਕਮਾਂਡਰ ਮਿਗ-21 ਨੂੰ ਪਿਲਾਈ ਗਈ ਚਾਹ ਦੀ ਕੀਮਤ ਲਿਖੀ ਗਈ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਇੱਕ ਵਾਰ ਭਾਰਤੀ ਹਵਾਈ ਸੈਨਾ ਦੇ ਪਾਇਲਟ ਅਭਿਨੰਦਨ ਵਰਤਮਾਨ ਦੀ ਤਸਵੀਰ ਦਾ ਭਾਰਤ ਦਾ ਮਜ਼ਾਕ ਉਡਾਉਣ ਲਈ ਵਰਤੀ ਗਈ ਸੀ।
ਦੱਸ ਦਈਏ ਕਿ MIG-21 ਅਭਿਨੰਦਨ ਵਰਧਮਾਨ ਦੇ ਹੱਥਾਂ 'ਚ ਸੀ, ਉਹ ਜਹਾਜ਼ ਲੈ ਕੇ ਨਿਕਲਿਆ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਡਿੱਗ ਗਿਆ, ਜਿਸ ਤੋਂ ਬਾਅਦ ਪਾਕਿਸਤਾਨ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ, ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਲਿਜਾਇਆ ਗਿਆ ਸੀ। ਉਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵਿਚ ਚਾਹ ਪਿਲਾਈ ਗਈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ, ਇਸ ਘਟਨਾ ਤੋਂ ਬਾਅਦ ਹੁਣ ਇਕ ਸਾਲ ਬਾਅਦ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀਐੱਮਐੱਲ-ਐੱਨ ਨੇ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਅਭਿਨੰਦਨ ਨੂੰ ਚਾਹ ਦੀ ਪਰਚੀ ਜਾਰੀ ਕੀਤੀ ਹੈ। ਇਸ ਪਰਚੀ 'ਚ ਵਿੰਗ ਕਮਾਂਡਰ ਅਭਿਨੰਦਨ ਦੇ ਇੱਕ ਕੱਪ ਚਾਹ ਦੀ ਕੀਮਤ MIG-21 ਲਿਖੀ ਗਈ ਹੈ।