Miscarriage ਦਾ ਬਾਰ-ਬਾਰ ਬਣਾਇਆ ਬਹਾਨਾ, 4 ਵਾਰ ਖੇਡਿਆ ਪ੍ਰੈਗਨੈਂਟ ਹੋਣ ਦਾ ਨਾਟਕ, ਜਦੋਂ ਸੱਚਾਈ ਆਈ ਸਾਹਮਣੇ ਤਾਂ...
Crime: ਚੀਨੀ ਔਰਤ ਵਲੋਂ ਕੁਝ ਪੈਸਿਆਂ ਲਈ 4 ਸਾਲਾਂ ਵਿੱਚ 5 ਵਾਰ ਗਰਭਪਾਤ ਕਰਵਾਉਣ ਦਾ ਬਹਾਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Crime: ਮਾਂ ਬਣਨਾ ਹਰ ਔਰਤ ਲਈ ਇੱਕ ਖੂਬਸੂਰਤ ਅਹਿਸਾਸ ਹੁੰਦਾ ਹੈ। ਹਰ ਔਰਤ ਲਈ ਉਹ 9 ਮਹੀਨੇ ਬਹੁਤ ਕੀਮਤੀ ਹੁੰਦੇ ਹਨ। ਪੂਰਾ ਪਰਿਵਾਰ ਔਰਤ ਦਾ ਖਾਸ ਖਿਆਲ ਰੱਖਦਾ ਹੈ। ਇਸ ਦੌਰਾਨ ਜੇਕਰ ਗਰਭਪਾਤ ਹੋ ਜਾਂਦਾ ਹੈ ਤਾਂ ਔਰਤ ਸਮੇਤ ਪੂਰਾ ਪਰਿਵਾਰ ਸੋਗ ਵਿੱਚ ਡੁੱਬ ਜਾਂਦਾ ਹੈ। ਅਜਿਹੀ ਕੋਈ ਔਰਤ ਨਹੀਂ ਹੋਵੇਗੀ ਜੋ ਗਰਭਪਾਤ ਦਾ ਮਜ਼ਾਕ ਬਣਾਉਣਾ ਜਾਂ ਝੂਠ ਬੋਲਣਾ ਪਸੰਦ ਕਰਦੀ ਹੋਵੇਗੀ। ਪਰ ਚੀਨੀ ਔਰਤ ਨੇ ਕੁਝ ਪੈਸਿਆਂ ਲਈ 4 ਸਾਲਾਂ ਵਿੱਚ 5 ਵਾਰ ਗਰਭਪਾਤ ਕਰਵਾਉਣ ਦਾ ਬਹਾਨਾ ਲਾਇਆ ਸੀ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
Xie ਨਾਮ ਦੀ ਇੱਕ ਮਹਿਲਾ ਵਿਦੇਸ਼ੀ ਕੰਪਨੀ ਵਿੱਚ ਕੰਮ ਕਰਦੀ ਸੀ, ਜਿਸ ਵਿੱਚ ਉਸਦੀ ਤਨਖਾਹ 30,000 ਯੂਆਨ (4,200 ਅਮਰੀਕੀ ਡਾਲਰ, ਲਗਭਗ ਤਿੰਨ ਲੱਖ ਰੁਪਏ) ਤੋਂ ਵੱਧ ਸੀ। ਚੀਨ ਵਿੱਚ ਮੈਟਰਨਿਟੀ ਬੈਨੀਫਿਟ ਸੋਸ਼ਲ ਇੰਸ਼ਿਊਰੈਂਸ ਸਿਸਟਮ ਦਾ ਇੱਕ ਵਿਸ਼ੇਸ਼ ਹਿੱਸਾ ਹੈ। ਇਸ ਵਿੱਚ Pregnancy ਅਤੇ Delivery ਨਾਲ ਸਬੰਧਤ ਖਰਚਿਆਂ ਨੂੰ ਕਵਰ ਕੀਤਾ ਜਾਂਦਾ ਹੈ। ਇਸ ਕੰਪਨੀ ਵਿੱਚ Maternity leave ਦੌਰਾਨ ਔਰਤਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਅਜਿਹੀ ਸਥਿਤੀ ਵਿੱਚ ਜਦੋਂ ਪਿਛਲੇ ਦਸੰਬਰ ਵਿੱਚ Xie Maternity leave 'ਤੇ ਸੀ, ਤਾਂ ਉਸ ਨੂੰ ਯਾਦ ਆਇਆ ਕਿ ਉਸਨੇ ਦੋ ਸਾਲ ਪਹਿਲਾਂ ਗਰਭਪਾਤ ਤੋਂ ਬਾਅਦ ਕੰਪਨੀ ਤੋਂ ਬੀਮੇ ਦੀ ਰਕਮ ਦਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਉਸ ਦੇ ਮਨ ਵਿੱਚ ਧੋਖਾਧੜੀ ਕਰਨ ਦਾ ਖਿਆਲ ਆਇਆ। ਉਸ ਨੇ ਮੈਟਰਨਿਟੀ ਸਰਟੀਫਿਕੇਟ ਅਤੇ ਡਿਸਚਾਰਜ ਸਮਰੀ ਵਰਗੇ ਫਰਜ਼ੀ ਮੈਡੀਕਲ ਦਸਤਾਵੇਜ਼ ਬਣਾਏ। ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਹਸਪਤਾਲ 'ਚ ਉਸ ਦਾ ਗਰਭਪਾਤ ਹੋ ਗਿਆ ਸੀ। Xie ਨੇ ਇਹਨਾਂ ਮੈਡੀਕਲ ਦਸਤਾਵੇਜ਼ਾਂ ਨਾਲ ਦੋ ਵਾਰ ਔਨਲਾਈਨ ਬੀਮੇ ਦਾ ਕਲੇਮ ਕੀਤਾ ਅਤੇ ਫਿਰ Maternity Benefit ਵਿੱਚ 66,200 ਯੂਆਨ ਵੀ ਲਏ।
ਜਦੋਂ ਕਲੇਮ ਮਿਲ ਜਾਂਦਾ ਸੀ, ਤਾਂ ਉਹ ਕੰਪਿਊਟਰ ਤੋਂ ਡੇਟਾ ਨੂੰ ਡਿਲੀਟ ਕਰ ਦਿੰਦੀ ਸੀ। ਇਸ ਸਾਲ, ਉਸਨੇ 40,000 ਯੂਆਨ (US$5,600 - 4.70 ਲੱਖ ਰੁਪਏ) ਤੋਂ ਵੱਧ ਦੀ ਰਕਮ ਦੀ ਮੈਟਰਨਿਟੀ ਬੀਮਾ ਪੈਸਿਆਂ ਦੇ ਲਈ ਅਰਜ਼ੀ ਦੇਣ ਲਈ ਇੱਕ ਝੂਠੀ ਰਿਪੋਰਟ ਤਿਆਰ ਕੀਤੀ ਸੀ, ਪਰ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ। ਫਰਵਰੀ ਮਹੀਨੇ ਵਿੱਚ ਔਰਤ ਨੇ ਦੁਬਾਰਾ ਅਰਜ਼ੀ ਦਿੱਤੀ ਜੋ ਇਸ ਵਾਰ ਕਾਨੂੰਨੀ ਸੀ। ਜਿਸ ਵਿੱਚ ਸਿਰਫ ਉਸਦੇ ਬੱਚੇ ਦਾ ਜਨਮ ਸਰਟੀਫਿਕੇਟ ਸੀ। ਜਦੋਂ ਦਸਤਾਵੇਜ਼ਾਂ ਦੀ ਪੜਤਾਲ ਹੋਈ ਤਾਂ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਔਰਤ ਨੇ ਚਾਰ ਸਾਲਾਂ ਵਿੱਚ ਪੰਜ ਵਾਰ ਮੈਡੀਕਲ ਬੈਨੀਫਿਟ ਕਲੇਮ ਕੀਤਾ ਹੈ। ਇਸ ਤੋਂ ਬਾਅਦ ਸਾਰਾ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ।
ਇਸ ਤੋਂ ਬਾਅਦ Xie ਨੇ ਜਾਅਲਸਾਜ਼ੀ ਅਤੇ ਧੋਖਾਧੜੀ ਦੀ ਗੱਲ ਮੰਨ ਲਈ ਅਤੇ ਸਾਰਾ ਪੈਸਾ ਵਾਪਸ ਕਰ ਦਿੱਤਾ। ਔਰਤ ਨੇ ਧੋਖਾਧੜੀ ਦਾ ਕਾਰਨ ਦੱਸਦੇ ਹੋਏ ਕਿਹਾ, "ਖਰਾਬ ਸਿਹਤ ਵਾਲੀ ਇੱਕ ਓਲਡ ਪ੍ਰੈਗਨੈਂਟ ਮਹਿਲਾ ਹੋਣ ਦੇ ਨਾਤੇ ਮੈਂ ਡਾਕਟਰੀ ਖਰਚੇ ਨੂੰ ਲੈ ਕੇ ਪਰੇਸ਼ਾਨ ਸੀ। ਇਸੇ ਲਈ ਮੈਂ ਇਹ ਸਭ ਕੀਤਾ। ਮੈਂ ਪਹਿਲਾਂ ਹੀ ਆਪਣੀ ਨੌਕਰੀ ਛੱਡ ਦਿੱਤੀ ਸੀ, ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਹੈ। 16 ਅਗਸਤ ਨੂੰ 2024 ਨੂੰ ਅਦਾਲਤ ਨੇ Xie ਧੋਖਾਧੜੀ ਕਰਨ ਦੇ ਦੋਸ਼ ਵਿੱਚ ਦੋਸ਼ੀ ਪਾਈ ਗਈ ਅਤੇ ਉਸ ਦੇ ਸਵੈਇੱਛਤ ਕਬੂਲਨਾਮੇ ਕਾਰਨ ਉਸ ਨੂੰ ਡੇਢ ਸਾਲ ਦੀ ਮੁਅੱਤਲ ਕੈਦ ਦੀ ਸਜ਼ਾ ਸੁਣਾਈ।