(Source: ECI/ABP News/ABP Majha)
Russia Ukraine War: ਰੂਸ-ਯੂਕਰੇਨ ਜੰਗ 'ਚ ਹੁਣ ਤੱਕ 1417 ਨਾਗਰਿਕਾਂ ਦੀ ਮੌਤ, 2000 ਤੋਂ ਵੱਧ ਜ਼ਖ਼ਮੀ, ਮਰੀਉਪੋਲ 'ਚ ਫਸੇ 1.5 ਲੱਖ ਲੋਕ
ਸੰਯੁਕਤ ਰਾਸ਼ਟਰ ਏਜੰਸੀ ਦਾ ਮੰਨਣਾ ਹੈ ਕਿ ਮਰੀਉਪੋਲ, ਇਰਪਿਨ, ਇਜ਼ੀਅਮ ਤੇ ਵੋਲਨੋਵਾਕਾ ਵਿੱਚ ਇਹ ਅੰਕੜਾ ਵਧ ਹੋ ਸਕਦਾ ਹੈ। ਰੂਸ ਦੇ ਜਾਣ ਤੋਂ ਬਾਅਦ ਕੀਵ ਓਬਲਾਸਟ ਤੋਂ 410 ਨਾਗਰਿਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ।
russia Ukraine War 1,417 civilians killed, 2,038 injured in Ukraine, not including Mariupol and Irpin says UN
Russia Ukraine War: ਰੂਸ-ਯੂਕਰੇਨ ਯੁੱਧ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਸੈਨਿਕਾਂ ਤੇ ਬੇਕਸੂਰ ਨਾਗਰਿਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਏਜੰਸੀ ਮੁਤਾਬਕ, ਹੁਣ ਤੱਕ ਯੂਕਰੇਨ ਵਿੱਚ 1,417 ਨਾਗਰਿਕ ਮਾਰੇ ਗਏ ਹਨ ਤੇ 2,038 ਜ਼ਖਮੀ ਹੋਏ ਹਨ। ਮਾਰੀਉਪੋਲ ਤੇ ਇਰਪਿਨ ਤੋਂ ਅਜੇ ਕੋਈ ਅੰਕੜਾ ਸਾਹਮਣੇ ਨਹੀਂ ਆਇਆ।
ਸੰਯੁਕਤ ਰਾਸ਼ਟਰ ਏਜੰਸੀ ਦਾ ਮੰਨਣਾ ਹੈ ਕਿ ਮਰੀਉਪੋਲ, ਇਰਪਿਨ, ਇਜ਼ੀਅਮ ਅਤੇ ਵੋਲਨੋਵਾਕਾ ਵਿੱਚ ਇਹ ਅੰਕੜਾ ਵੱਧ ਹੋ ਸਕਦਾ ਹੈ। ਰੂਸ ਦੇ ਜਾਣ ਤੋਂ ਬਾਅਦ ਕੀਵ ਓਬਲਾਸਟ ਤੋਂ 410 ਨਾਗਰਿਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਮਾਰੀਉਪੋਲ 'ਚ ਕਰੀਬ 1.5 ਲੱਖ ਲੋਕ ਫਸੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮਾਰੀਉਪੋਲ ਦੇ ਬਾਹਰ ਮਨੁੱਖੀ ਗਲਿਆਰਿਆਂ ਸਬੰਧੀ ਰੂਸੀ ਕਬਜ਼ੇ ਵਾਲੇ ਬਲਾਂ ਨਾਲ ਗੱਲਬਾਤ ਕਰਨਾ ਸੰਭਵ ਨਹੀਂ ਸੀ, ਨਾ ਹੀ ਮਨੁੱਖੀ ਮਦਦ ਲਿਆਉਣਾ ਲਈ।
ਇਸ ਤੋਂ ਇਲਾਵਾ ਯੂਕਰੇਨ ਦੇ ਕਲਾਕਾਰਾਂ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਗ੍ਰੈਮੀ ਅਵਾਰਡਸ ਮੌਕੇ ਹਾਜ਼ਰ ਦਰਸ਼ਕਾਂ ਨੂੰ ਸੰਬੋਧਨ ਕੀਤਾ। ਜ਼ੇਲੇਂਸਕੀ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਵਿਚ ਕਿਹਾ, 'ਅਸੀਂ ਰੂਸ ਨਾਲ ਜੰਗ ਵਿਚ ਹਾਂ, ਜਿਸ ਨੇ ਵਿਸਫੋਟ ਦੇ ਨਾਲ-ਨਾਲ ਬਦਸੂਰਤ ਸ਼ਾਂਤੀ ਵੀ ਲਿਆਂਦੀ ਹੈ। ਇਹ ਮਰੀ ਹੋਈ ਸ਼ਾਂਤੀ ਹੈ। ਇਸ ਸ਼ਾਂਤੀ ਨੂੰ ਆਪਣੇ ਸੰਗੀਤ ਨਾਲ ਭਰ ਦਿਓ।"
ਜ਼ੇਲੇਂਸਕੀ ਨੇ ਆਪਣੇ ਸੰਬੋਧਨ ਵਿਚ ਕਿਹਾ, 'ਇਸ ਚੁੱਪ ਨੂੰ ਆਪਣੇ ਸੰਗੀਤ ਨਾਲ ਭਰ ਦਿਓ। ਸਾਡੀ ਕਹਾਣੀ ਦੱਸਣ ਲਈ ਅੱਜ ਹੀ ਕਰੋ। ਸੋਸ਼ਲ ਮੀਡੀਆ ਨੈੱਟਵਰਕ, ਟੈਲੀਵਿਜ਼ਨ 'ਤੇ ਜੰਗ ਬਾਰੇ ਸੱਚਾਈ ਦੱਸੋ। ਜਿਸ ਤਰ੍ਹਾਂ ਵੀ ਹੋ ਸਕੇ ਸਾਡੀ ਮਦਦ ਕਰੋ ਤਾਂ ਹੀ ਸਾਡੇ ਸ਼ਹਿਰਾਂ ਵਿੱਚ ਸ਼ਾਂਤੀ ਰਹੇਗੀ।"
ਜ਼ੇਲੇਂਸਕੀ ਦੇ ਇਸ ਸੰਦੇਸ਼ ਤੋਂ ਬਾਅਦ ਜੌਨ ਲੀਜੈਂਡ ਨੇ ਯੂਕਰੇਨੀ ਸੰਗੀਤਕਾਰਾਂ ਸਿਜ਼ਾਨਾ ਇਗਲੀਡਨ ਅਤੇ ਮੀਕਾ ਨਿਊਟਨ ਦੇ ਨਾਲ ਆਪਣਾ ਗੀਤ "ਫ੍ਰੀ" ਗਾਇਆ, ਅਤੇ ਇਸ ਦੌਰਾਨ ਉਨ੍ਹਾਂ ਪਿੱਛੇ ਸਕ੍ਰੀਨ 'ਤੇ ਯੁੱਧ ਦੀਆਂ ਫੋਟੋਆਂ ਦਿਖਾਈਆਂ ਗਈਆਂ ਸੀ।
ਇਹ ਵੀ ਪੜ੍ਹੋ: Sidhu Moosewala ਦੇ ਪਾਕਿਸਤਾਨੀ ਫੈਨਜ਼ ਲਈ ਖੁਸ਼ਖਬਰੀ, ਸਿੰਗਰ ਵੱਲੋਂ ਲਾਹੌਰ ਤੇ ਇਸਲਾਮਾਬਾਦ 'ਚ ਲਾਈਵ ਸ਼ੋਅ ਦਾ ਐਲਾਨ