Russia-Ukraine War: ਯੂਕਰੇਨ ਦੇ ਸੁਤੰਤਰਤਾ ਦਿਵਸ 'ਤੇ ਰੇਲਵੇ ਸਟੇਸ਼ਨ 'ਤੇ ਰੂਸ ਦਾ ਵੱਡਾ ਹਮਲਾ, 22 ਲੋਕਾਂ ਦੀ ਮੌਤ ਦਾ ਦਾਅਵਾ
Russia-Ukraine War: ਰੂਸ ਦੇ ਹਮਲੇ ਨੂੰ ਲੈ ਕੇ ਯੂਕਰੇਨ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਯੂਕਰੇਨ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰੂਸ ਨੇ ਇੱਥੇ ਇਕ ਰੇਲਵੇ ਸਟੇਸ਼ਨ 'ਤੇ ਰਾਕੇਟ ਹਮਲਾ ਕੀਤਾ
ਕੁਝ ਦਿਨ ਪਹਿਲਾਂ ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਰੂਸ 24 ਅਗਸਤ ਯਾਨੀ ਕਿ ਯੂਕਰੇਨ ਦੇ ਸੁਤੰਤਰਤਾ ਦਿਵਸ 'ਤੇ ਵੱਡਾ ਹਮਲਾ ਕਰ ਸਕਦਾ ਹੈ ਅਤੇ ਯੂਕਰੇਨ 'ਚ ਹੀ ਅਜਿਹੀ ਤਿਆਰੀ ਕੀਤੀ ਗਈ ਸੀ ਕਿ ਜੇਕਰ ਰੂਸ ਵੱਲੋਂ ਕੋਈ ਵੱਡਾ ਹਮਲਾ ਹੁੰਦਾ ਹੈ ਤਾਂ ਉਸ ਨੂੰ ਜਵਾਬ ਦਿੱਤਾ ਜਾਵੇ।
ਭਗਵੰਤ ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ, 85% ਕਿਸਾਨਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਵੇਚੀ ਮੂੰਗੀ: ਪਰਗਟ ਸਿੰਘ
ਯੂਕਰੇਨ ਦੀਆਂ ਸਮਾਚਾਰ ਏਜੰਸੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਕ ਵੀਡੀਓ ਰਾਹੀਂ ਹਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਜਾਨਲੇਵਾ ਹਮਲਾ ਨਿਪ੍ਰੋਪੇਤ੍ਰੋਵਸਕ ਖੇਤਰ ਦੇ ਚੈਪਲਨੇ ਸ਼ਹਿਰ ਵਿੱਚ ਹੋਇਆ। ਸ਼ਹਿਰ ਦੀ ਆਬਾਦੀ ਲਗਭਗ 3,500 ਹੈ।
ਯੂਕਰੇਨ ਮਨਾ ਰਿਹਾ ਹੈ 31ਵਾਂ ਸੁਤੰਤਰਤਾ ਦਿਵਸ
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਛੇ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ, ਕੱਲ੍ਹ ਯਾਨੀ 24 ਅਗਸਤ ਨੂੰ, ਯੂਕਰੇਨ ਨੇ ਆਪਣਾ 31ਵਾਂ ਸੁਤੰਤਰਤਾ ਦਿਵਸ ਮਨਾਇਆ। ਯੂਕਰੇਨ 24 ਅਗਸਤ 1991 ਨੂੰ ਸੋਵੀਅਤ ਸੰਘ ਤੋਂ ਇੱਕ ਸੁਤੰਤਰ ਦੇਸ਼ ਬਣ ਗਿਆ ਸੀ। ਹਰ ਸਾਲ ਇਸ ਦਿਨ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਜਸ਼ਨ ਦੀ ਬਜਾਏ ਯੂਕਰੇਨ ਦੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਦਿਨ ਇਸ ਪੱਖੋਂ ਵੀ ਮਹੱਤਵਪੂਰਨ ਹੈ ਕਿਉਂਕਿ ਅੱਜ ਯੂਕਰੇਨ ਉੱਤੇ ਰੂਸੀ ਹਮਲੇ ਦੇ ਛੇ ਮਹੀਨੇ ਪੂਰੇ ਹੋ ਰਹੇ ਹਨ।