ਵਿਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਭਾਰਤੀਆਂ ਦੀ ਮੌਤ, ਐੱਸ ਜੈਸ਼ੰਕਰ ਨੇ ਕਿਹਾ- ਪੀੜਤ ਪਰਿਵਾਰਾਂ ਦੀ ਮਦਦ ਲਈ ਤਿਆਰ
ਵਿਦੇਸ਼ ਦੀ ਧਰਤੀ ਤੋਂ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ 9 ਭਾਰਤੀ ਇੱਕ ਸੜਕ ਹਾਦਸੇ ਦੇ ਵਿੱਚ ਮਾਰੇ ਗਏ। ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

Saudi Arabia Road Accident: ਸਾਊਦੀ ਅਰਬ ਦੇ ਪੱਛਮੀ ਖੇਤਰ ਵਿੱਚ ਜੀਜਾਨ ਦੇ ਕੋਲ ਬੁੱਧਵਾਰ ਯਾਨੀਕਿ ਅੱਜ 29 ਜਨਵਰੀ ਨੂੰ ਇੱਕ ਵੱਡਾ ਸੜਕ ਹਾਦਸਾ ਹੋਇਆ। ਇਸ ਹਾਦਸੇ ਵਿੱਚ ਨੌ ਭਾਰਤੀਆਂ ਦੀ ਮੌਤ ਹੋ ਗਈ ਹੈ। ਇਸ ਸੜਕ ਹਾਦਸੇ 'ਤੇ ਜੇਧਾ ਵਿੱਚ Indian Consulate ਨੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਪੂਰੀ ਮਦਦ ਦੇਣ ਦਾ ਅਸ਼ਵਾਸਨ ਦਿੱਤਾ ਹੈ। ਦੂਤਾਵਾਸ ਵੱਲੋਂ ਕਿਹਾ ਗਿਆ ਕਿ ਉਹ ਸਥਾਨਕ ਅਧਿਕਾਰੀਆਂ ਅਤੇ ਪੀੜਤਾਂ ਦੇ ਰਿਸ਼ਤੇਦਾਰਾਂ ਦੋਹਾਂ ਨਾਲ ਸੰਪਰਕ ਵਿੱਚ ਹਨ।
ਹੋਰ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Jeddah ਸਥਿਤ ਭਾਰਤੀ ਦੂਤਾਵਾਸ ਨੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਦੂਤਾਵਾਸ ਦਾ ਕਹਿਣਾ ਹੈ, "ਜੇੱਢਾ ਵਿੱਚ ਭਾਰਤ ਦਾ ਵਾਣਜਿਕ ਦੂਤਾਵਾਸ ਪੂਰੀ ਮਦਦ ਪ੍ਰਦਾਨ ਕਰ ਰਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਪੂਰੇ ਸੰਪਰਕ ਵਿੱਚ ਹੈ। ਅਸੀਂ ਜ਼ਖਮੀਆਂ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਅੱਗੇ ਦੀ ਪੁੱਛਤਾਛ ਲਈ ਇੱਕ ਡੇਡੀਕੇਟਿਡ ਹੈਲਪਲਾਈਨ ਸਥਾਪਤ ਕੀਤੀ ਗਈ ਹੈ।"
ਜੇੱਢਾ ਹਾਦਸੇ ਨੂੰ ਲੈ ਕੇ ਵਿਦੇਸ਼ ਮੰਤਰੀਆਂ ਐੱਸ ਜੇਸ਼ੰਕਰ ਦਾ ਬਿਆਨ
ਸਾਊਦੀ ਅਰਬ ਦੇ ਜੀਜਾਨ ਦੇ ਕੋਲ ਹੋਏ ਸੜਕ ਹਾਦਸੇ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ ਜੇਸ਼ੰਕਰ ਨੇ ਵੀ ਦੁੱਖ ਪ੍ਰਗਟ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜੇੱਢਾ ਵਿੱਚ ਭਾਰਤੀ ਵਾਣਜਿਕ ਦੂਤਾਵਾਸ ਨਾਲ ਗੱਲ ਕੀਤੀ ਹੈ ਅਤੇ ਉਥੇ ਦੇ ਅਧਿਕਾਰੀਆਂ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਦਾ ਐਲਾਨ ਕੀਤਾ ਹੈ।
'ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਭਾਰਤੀ ਦੂਤ'
Grieved to learn of this accident and the loss of lives. Spoke with our Consul General in Jeddah, who is in touch with the concerned families. He is extending fullest support in this tragic situation. https://t.co/MHmntScjOT
— Dr. S. Jaishankar (@DrSJaishankar) January 29, 2025






















