USA ਮਰੀਨ ਕੋਰ 'ਚ ਪੰਜਾਬੀ ਸਿੱਖ ਮੁੰਡੇ ਨੇ ਰਚਿਆ ਇਤਿਹਾਸ, ਹੁਣ ਅਮਰੀਕੀ ਨੇਵੀ 'ਚ ਵੀ ਸਿੱਖਾਂ ਦਾ ਬੋਲ ਬਾਲਾ
Jaskirat Singh USA marine - ਮਰੀਨ ਕੋਰ ਰਿਕਰੂਟ ਟਰੇਨਿੰਗ 'ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜੀ ਕਟਵਾਏ ਤੇ ਦਸਤਾਰ ਤਿਆਗੇ ਗ੍ਰੈਜੂਏਟ ਹੋਇਆ ਹੈ। ਉਸ ਨੂੰ ਸਿੱਖ ਧਰਮ ਵਿਚ ਪਵਿੱਤਰ ਸਮਝੇ ਜਾਂਦੇ ਪੰਜ ਕੱਕਾਰ ਧਾਰਨ ਕਰਨ..
ਵਾਸ਼ਿੰਗਟਨ : ਅਮਰੀਕਾ ਦੀ ਵਿਸ਼ੇਸ਼ ਮਰੀਨ ਕੋਰ ਭਰਤੀ ਸਿਖਲਾਈ 'ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਨੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਸ਼ੁੱਕਰਵਾਰ ਨੂੰ ਜਸਕੀਰਤ ਸਿੰਘ ਨੇ ਸੰਨ ਡਿਏਗੋ ਸਥਿਤ ਮਰੀਨ ਕੌਰ ਭਰਤੀ ਡੀਪੂ ਤੋਂ ਪਹਿਲੀ ਸ਼੍ਰੇਣੀ 'ਚ ਸਿਖਲਾਈ ਪੂਰੀ ਕੀਤੀ।
ਮਰੀਨ ਕੋਰ ਰਿਕਰੂਟ ਟਰੇਨਿੰਗ 'ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜੀ ਕਟਵਾਏ ਤੇ ਦਸਤਾਰ ਤਿਆਗੇ ਗ੍ਰੈਜੂਏਟ ਹੋਇਆ ਹੈ। ਉਸ ਨੂੰ ਸਿੱਖ ਧਰਮ ਵਿਚ ਪਵਿੱਤਰ ਸਮਝੇ ਜਾਂਦੇ ਪੰਜ ਕੱਕਾਰ ਧਾਰਨ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਸੀ। ਸਿੱਖ ਮਰੀਨ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਨੇ ਸ਼ੁੱਕਰਵਾਰ ਆਪਣੀ ਸਿਖਲਾਈ ਮੁਕੰਮਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ।
ਸੰਘੀ ਅਦਾਲਤ ਦੇ ਜੱਜ ਨੇ ਜਸਕੀਰਤ ਸਿੰਘ ਨੂੰ ਧਾਰਮਿਕ ਚਿੰਨ੍ਹਾਂ ਸਮੇਤ ਫ਼ੌਜੀ ਸੇਵਾ ਦੀ ਇਜਾਜ਼ਤ ਦਿੱਤੀ ਸੀ। ਇਹ ਆਦੇਸ਼ ਇੱਕ ਸਾਲ ਪਹਿਲਾਂ ਸਿੱਖ, ਯਹੂਦੀ ਤੇ ਮੁਸਲਮਾਨ ਤਿੰਨ ਨੌਜਵਾਨਾਂ ਵੱਲੋਂ ਧਾਰਮਿਕ ਮਾਨਤਾਵਾਂ ਦੀ ਮੰਗ ਸਬੰਧੀ ਜਲ ਸੈਨਾ 'ਤੇ ਕੀਤੇ ਗਏ ਮੁਕੱਦਮੇ 'ਚ ਦਿੱਤਾ ਗਿਆ ਸੀ।
ਜਸਕੀਰਤ ਨੇ ਕਿਹਾ ਕਿ ਮੈਂ ਸਿੱਖ ਧਰਮ ਦੀ ਨਿਸ਼ਾਨੀਆਂ ਸਮੇਤ ਗ੍ਰੈਜੂਏਸ਼ਨ ਕੀਤੀ, ਤੇ ਇਸ ਨਾਲ ਮੇਰੀ ਉਪਲਬਧੀ 'ਚ ਕੋਈ ਰੁਕਾਵਟ ਨਹੀਂ ਆਈ। ਇਹ ਨਿੱਜੀ ਤੌਰ 'ਤੇ ਮੇਰੇ ਲਈ ਬਹੁਤ ਡੂੰਘੇ ਅਰਥ ਰੱਖਦਾ ਹੈ।
ਸਿੱਖ, ਯਹੂਦੀ ਤੇ ਮੁਸਲਿਮ ਨੌਜਵਾਨਾਂ ਨੇ ਮਰੀਨ ਕਮਾਂਡੋ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੀ ਮੰਗ ਨੂੰ ਲੈ ਕੇ ਮੁਕੱਦਮਾ ਕੀਤਾ ਸੀ। ਇਸੇ ਮੁਕੱਦਮੇ ‘ਤੇ ਸੰਘੀ ਅਦਾਲਤ ਨੇ ਅਪ੍ਰੈਲ 'ਚ ਹੁਕਮ ਜਾਰੀ ਕੀਤਾ ਸੀ। ਰਿਪੋਰਟ ਮੁਤਾਬਕ ਅਮਰੀਕਾ ਦੀ ਫੌਜ ਤੇ ਹਵਾਈ ਫੌਜ 'ਚ ਸਿੱਖ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਪਰ ਜਲ ਸੈਨਾ ਵਿਚ ਸੀਮਤ ਗਿਣਤੀ 'ਚ ਹੀ ਸਿੱਖ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਇਨ੍ਹਾਂ ਵਿਚੋਂ ਵੀ ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਕਾਫੀ ਜ਼ਿਆਦਾ ਪ੍ਰਤੀਬੰਧ ਹਨ। ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਜਵਾਨਾਂ ਨੂੰ ਆਪਣਾ ਸਿਰ ਤੇ ਦਾੜ੍ਹੀ ਕਟਾਉਣੀ ਪੈਂਦੀ ਸੀ। ਇਹੀ ਵਜ੍ਹਾ ਹੈ ਕਿ ਮਰੀਨ ਕਮਾਂਡੋ ਦੀ ਟ੍ਰੇਨਿੰਗ ਵਿਚ ਸਿੱਖ ਫੌਜੀਆਂ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਛੱਡਣਾ ਪੈਂਦਾ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial