ਪੰਜਾਬ 'ਚ ਮਾਂ ਬੋਲੀ ਦਾ ਰੁਤਬਾ ਬਹਾਲ ਕਰਨ ਲਈ ਜੱਦੋ-ਜਹਿਦ, ਵਿਦੇਸ਼ਾਂ 'ਚ ਮਿਲ ਰਿਹਾ ਮਾਣ-ਸਨਮਾਨ, ਹੁਣ ਆਸਟੇਰਲੀਆ ਨੇ ਕੀਤਾ ਵੱਡਾ ਐਲਾਨ
Punjabi in Schools: ਬੇਸ਼ੱਕ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਪਰ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਮਾਣ-ਸਨਮਾਨ ਮਿਲਣ ਲੱਗਾ ਹੈ।
Punjabi in Schools: ਬੇਸ਼ੱਕ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਪਰ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਨੂੰ ਮਾਣ-ਸਨਮਾਨ ਮਿਲਣ ਲੱਗਾ ਹੈ। ਹੁਣ ਆਸਟਰੇਲੀਆ ਦੇ ਇੱਕ ਸੂਬੇ ਨੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਨਾ ਸਿਰਫ ਵਿਦਿਆਰਥੀ ਪੰਜਾਬੀ ਪੜ੍ਹ ਸਕਣਗੇ, ਸਗੋਂ ਪੰਜਾਬੀ ਅਧਿਆਪਕਾਂ ਨੂੰ ਵੀ ਰੁਜਗਾਰ ਮਿਲੇਗਾ।
ਹਾਸਲ ਜਾਣਕਾਰੀ ਮੁਤਾਬਕ ਇੱਥੋਂ ਦੇ ਪੱਛਮੀ ਆਸਟਰੇਲੀਆ ਸੂਬੇ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ-ਨਰਸਰੀ (ਪ੍ਰੀ ਪ੍ਰਾਈਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣਗੇ। ਸਿੱਖਿਆ ਮੰਤਰੀ ਸੂ ਇਲੇਰੀ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਪੰਜਾਬੀ ਪਾਠਕ੍ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2024 ਤੋਂ ਇੱਥੋਂ ਦੇ ਬੱਚੇ ਪੰਜਾਬੀ ਪੜ੍ਹ ਸਕਣਗੇ।
ਸਰਕਾਰ ਨੇ ਇਸ ਸੂਬੇ ਦੇ ਬੱਚਿਆਂ ਲਈ ਤੀਜੀ ਤੋਂ ਅੱਠਵੀਂ ਤੱਕ ਆਪਣੀ ਚੋਣਵੀਂ ਜ਼ੁਬਾਨ ਸਿੱਖਣੀ ਲਾਜ਼ਮੀ ਕੀਤੀ ਹੈ। ਸੂਬੇ ਨੇ ਕੁਝ ਸਮਾਂ ਪਹਿਲਾਂ ਸਿੱਖ ਇਤਿਹਾਸ ਨੂੰ ਪੰਜਵੀਂ, ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਲਈ ਹਿਊਮੈਨਿਟੀਜ਼ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ’ਚ ਸ਼ਾਮਲ ਕਰਵਾਇਆ ਸੀ।
ਦੱਸ ਦਈਏ ਕਿ ਸੂਬੇ ’ਚ ਪਿਛਲੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20,613 ਦੇ ਕਰੀਬ ਸੀ ਜਦਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 11 ਹਜ਼ਾਰ ਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 10 ਹਜ਼ਾਰ ਦਰਜ ਕੀਤੀ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।